Sun, Jun 4, 2023
Whatsapp

ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਮਾਂ ਚਰਨ ਕੌਰ, ਪੋਸਟ ਕਰ ਕਿਹਾ, 'ਮੈਨੂੰ ਮਿਲੇ ਤੇਰੇ ਚਾਹੁਣ ਵਾਲੇ ਪਰ ਮਿਲੇ ਨਾਂ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ'

Sidhu Moosewala: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਬੇਹੱਦ ਘੱਟ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ

Written by  Amritpal Singh -- May 21st 2023 02:09 PM
ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਮਾਂ ਚਰਨ ਕੌਰ, ਪੋਸਟ ਕਰ ਕਿਹਾ, 'ਮੈਨੂੰ ਮਿਲੇ ਤੇਰੇ ਚਾਹੁਣ ਵਾਲੇ ਪਰ ਮਿਲੇ ਨਾਂ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ'

ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਈ ਮਾਂ ਚਰਨ ਕੌਰ, ਪੋਸਟ ਕਰ ਕਿਹਾ, 'ਮੈਨੂੰ ਮਿਲੇ ਤੇਰੇ ਚਾਹੁਣ ਵਾਲੇ ਪਰ ਮਿਲੇ ਨਾਂ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ'

Sidhu Moosewala: ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਬੇਸ਼ੱਕ ਬੇਹੱਦ ਘੱਟ ਉਮਰ 'ਚ ਇਸ ਫਾਨੀ ਦੁਨੀਆ ਨੂੰ ਅਲਵਿਦਾ ਆਖ ਗਏ , ਪਰ ਉਨ੍ਹਾਂ ਨਿੱਕੀ ਉਮਰੇ ਸੰਗੀਤ ਜਗਤ ਵਿੱਚ ਵੱਡੀ ਕਾਮਯਾਬੀ ਹਾਸਿਲ ਕੀਤੀ ਹੈ। ਮਹਿਜ਼ ਜਿਉਂਦੇ ਜੀ ਹੀ ਨਹੀਂ ਸਗੋਂ ਦਿਹਾਂਤ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੇ ਨਾਂ ਕਈ ਰਿਕਾਰਡ ਬਣ ਚੁੱਕੇ ਹਨ। 

ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਪਿਛਲੇ ਸਾਲ 2022 ਵਿੱਚ 29 ਮਈ ਨੂੰ ਕਤਲ ਕਰ ਦਿੱਤਾ ਗਿਆ ਸੀ। ਇਸ ਸਾਲ ਯਾਨਿ 2023 ਨੂੰ ਮਈ ਮਹੀਨੇ ਉਨ੍ਹਾਂ ਦੇ ਦਿਹਾਂਤ ਨੂੰ ਇੱਕ ਸਾਲ ਪੂਰਾ ਹੋ ਜਾਵੇਗਾ। ਇਸ ਵਿਚਕਾਰ ਕਲਾਕਾਰ ਦੇ ਮਾਪਿਆਂ ਦੀਆਂ ਅੱਖਾਂ ਵਿੱਚ ਫਿਰ ਤੋਂ ਉਹੀ ਯਾਦਾਂ ਅਤੇ ਖਿਆਲ ਫਿਰ ਤੋਂ ਜਾਗ ਗਏ ਹਨ। ਇੱਕ ਵਾਰ ਫਿਰ ਤੋਂ ਪੁੱਤਰ ਸਿੱਧੂ ਨਾਲ ਜੁੜੀਆਂ ਉਹ ਯਾਦਾਂ ਉਨ੍ਹਾਂ ਦੀਆਂ ਅੱਖਾਂ ਨਮ ਕਰ ਜਾਣਗੀਆਂ ਜਿਨ੍ਹਾਂ ਨੇ ਉਸ ਨੂੰ ਮਾਪਿਆਂ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ। 


ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਦੀ ਮਾਤਾ  ਚਰਨ ਕੌਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਪੁੱਤਰ ਨੂੰ ਯਾਦ ਕਰਦਿਆਂ ਇੱਕ ਭਾਵੁਕ  ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਲਿਖਿਆ ‘ ਮੈਨੂੰ ਮਿਲ ਗਏ ਤੈਨੂੰ ਚਾਹੁਣ ਵਾਲੇ, ਤੇਰੇ ਲਈ ਮੇਰੇ ਲਈ ਰੋਣ ਵਾਲੇ, ਧਰਨਿਆਂ ‘ਤੇ ਨਾਲ ਖਲੋਣ ਵਾਲੇ, ਪਰ ਮਿਲਦੇ ਨਾ ਓ ਦਿਸਦੇ ਨੇ ਤੈਨੂੰ ਸਾਥੋਂ ਸਭ ਤੋਂ ਖੋਹਣ ਵਾਲੇ’ ਉਨ੍ਹਾਂ ਅੱਗੇ ਲਿਖਿਆ ਕਿ ‘ਉਹੀ ਦਿਨ ਮੁੜ ਆਏ ਆ, ਗੂੜੀ ਧੁੱਪ ਨਾਲ ਤੇ ਗਹਿਰੀ ਚੁੱਪ ਨਾਲ ਭਰੀ ਨਾ ਮੁੱਕਣ ਆਲੀ ਦੁਪਹਿਰ ਜੋ ਮੈਨੂੰ ਅੱਜ ਵੀ ਉਸ ਦਿਨ ਦੀ ਯਾਦ ਕਰਵਾਉਂਦੀ ਆ ਤੇ ਮੈਂ ਅੱਜ ਵੀ ਉਸੇ ਤਰ੍ਹਾਂ ਦਹਿਲ ਜਾਂਦੀ ਆ ਕੁਝ ਦਿਨ ਰਹਿ ਗਏ ਆ ਤੁਹਾਨੂੰ ਗਿਆਂ ਨੂੰ ਸਾਲ ਬੀਤ ਜਾਣਾ ਤੇ ਤੁਹਾਨੂੰ ਮੇਰੇ ਤੋਂ ਦੂਰ ਕਰਨ ਵਾਲਿਆਂ ਨੂੰ ਸਾਹ ਲੈਂਦਿਆਂ ਨੂੰ ਵੀ ਇਕ ਸਾਲ ਪਰ ਸ਼ੁੱਭ ਮੇਰਾ ਯਕੀਨ ਟੁੱਟਦਾ ਨਹੀਂ ਅਕਾਲ ਪੁਰਖ ਤੋਂ, ਇਨ੍ਹਾਂ ਸਾਡੀ ਰੂਹ ਸਾਥ ਅੱਡ ਕੀਤੀ ਆ ਮੈਂ ਇਨ੍ਹਾਂ ਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ ਦੇਖਣੀਆਂ ਨੇ ਮੇਰੇ ਬੱਚੇ।’

ਇੱਕ ਸਾਲ ਬੀਤ ਚੱਲਿਆ ਮਾਪਿਆਂ ਨੂੰ ਇਨਸਾਫ ਦੀ ਉਡੀਕ ਕਰਦਿਆਂ ਨੂੰ ਦੇਖਣਾ ਇਹ ਹੋਵੇਗਾ ਕਿ ਇੱਕ ਸਾਲ ਪੂਰਾ ਹੋਣ ‘ਤੇ ਅਜੇ ਵੀ ਮਾਪਿਆਂ ਨੂੰ ਇਨਸਾਫ ਲਈ ਕਿੰਨਾ ਸਮਾਂ ਹੋਰ ਇੰਤਜਾਰ ਕਰਨਾ ਪਉ।


- PTC NEWS

adv-img

Top News view more...

Latest News view more...