Mohali Encounter : ਖਰੜ ਚ ਪੁਲਿਸ ਤੇ ਬਦਮਾਸ਼ ਗੈਂਗਸਟਰ ਵਿਚਾਲੇ ਮੁੱਠਭੇੜ, ਗੈਂਗਸਟਰ ਲੱਕੀ ਪਟਿਆਲ ਦੇ ਗੁਰਗੇ ਦੇ ਪੈਰ ਚ ਵੱਜੀ ਗੋਲੀ

Mohali Encounter : ਮੋਟਰਸਾਈਕਲ 'ਤੇ ਸਵਾਰ ਮੁਲਜ਼ਮ ਨੂੰ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਰਣਬੀਰ ਰਾਣਾ ਬੀਤੇ ਦਿਨੀ ਚੰਡੀਗੜ੍ਹ ਦੇ ਸੈਕਟਰ 38 'ਚ ਹੋਟਲ ਕਾਰੋਬਾਰੀ 'ਤੇ ਫਾਈਰਿੰਗ ਵਿੱਚ ਸ਼ਾਮਲ ਸੀ।

By  KRISHAN KUMAR SHARMA November 10th 2025 11:21 AM -- Updated: November 10th 2025 11:27 AM

Mohali Encounter : ਮੁਹਾਲੀ ਦੇ ਖਰੜ 'ਚ ਗੈਂਗਸਟਰ ਲੱਕੀ ਪਟਿਆਲ ਦੇ ਗੁਰਗੇ ਤੇ ਪੁਲਿਸ ਵਿਚਾਲੇ ਮੁੱਠਭੇੜ ਦੀ ਖ਼ਬਰ ਹੈ। ਮੋਟਰਸਾਈਕਲ 'ਤੇ ਸਵਾਰ ਮੁਲਜ਼ਮ ਨੂੰ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਕਾਬੂ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਰਣਬੀਰ ਰਾਣਾ ਬੀਤੇ ਦਿਨੀ ਚੰਡੀਗੜ੍ਹ ਦੇ ਸੈਕਟਰ 38 'ਚ ਹੋਟਲ ਕਾਰੋਬਾਰੀ 'ਤੇ ਫਾਈਰਿੰਗ ਵਿੱਚ ਸ਼ਾਮਲ ਸੀ।

ਜਾਣਕਾਰੀ ਅਨੁਸਾਰ, ਸੀਆਈਏ ਟੀਮ ਮੋਹਾਲੀ ਨਾਲ ਮੁੱਠਭੇੜ ਦੌਰਾਨ ਗੈਂਗਸਟਰ ਰਣਬੀਰ ਰਾਣਾ ਦੇ ਪੈਰ 'ਚ ਗੋਲੀ ਵੱਜੀ, ਜਿਸ ਦੌਰਾਨ ਉਹ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨੇ ਕਾਬੂ ਕਰਨ ਪਿੱਛੋਂ ਹਸਪਤਾਲ ਦਾਖਲ ਕਰਵਾਇਆ।

ਇਹ ਗੱਲ ਸਾਹਮਣੇ ਆਈ ਹੈ ਕਿ ਰਣਬੀਰ ਰਾਣਾ ਵੱਲੋਂ ਬੀਤੇ ਦਿਨੀ ਇੱਕ ਹੋਟਲ ਕਾਰੋਬਾਰੀ ਦੇ ਘਰ ਸੈਕਟਰ 38 ਚੰਡੀਗੜ੍ਹ ਵਿਖੇ ਫਾਇਰਿੰਗ ਕੀਤੀ ਗਈ ਸੀ। ਆਰੋਪੀ ਵੱਲੋਂ ਪਹਿਲਾਂ ਵੀ ਪੰਜਾਬੀ ਗਾਇਕ ਬੰਟੀ ਬੈਂਸ ਤੇ ਫਾਇਰਿੰਗ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ।

ਹੁਣ ਮੁਲਜ਼ਮ ਬਾਰੇ ਸੂਚਨਾ ਮਿਲਣ 'ਤੇ ਸੀਆਈਏ ਦੀ ਟੀਮਾਂ ਵੱਲੋਂ ਭੁੱਖੜੀ ਦੇ ਜੰਗਲਾਂ ਨਜ਼ਦੀਕ ਆਰੋਪੀ ਨੂੰ ਗਿਆ, ਜਿਸ ਦੌਰਾਨ ਆਰੋਪੀ ਵੱਲੋਂ ਸੀਆਈਏ ਟੀਮ ਦੇ ਉੱਪਰ ਫਾਇਰਿੰਗ ਕੀਤੀ ਗਈ ਤਾਂ ਜਵਾਬੀ ਕਾਰਵਾਈ ਵਿੱਚ ਸੀਆਈਏ ਟੀਮ ਮੋਹਾਲੀ ਵੱਲੋਂ ਵੀ ਫਾਇਰਿੰਗ ਕੀਤੀ।

ਦੱਸ ਦਈਏ ਕਿ ਹੁਣ ਤੱਕ ਮਾਮਲੇ ਵਿੱਚ ਤਿੰਨ ਆਰੋਪੀ ਵਿਚੋਂ ਪੁਲਿਸ 2 ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਸੀ।

Related Post