ਬੱਸ ਯਾਤਰੀਆਂ ਲਈ ਰਾਹਤ ਭਰੀ ਖ਼ਬਰ, ਹੜਤਾਲ ਮੁਲਤਵੀ

By  Pardeep Singh November 15th 2022 11:10 AM

ਚੰਡੀਗੜ੍ਹ: ਪੰਜਾਬ ਰੋਡਵੇਜ਼, ਪਨਬੱਸ ਅਤੇ ਪੀ.ਆਰ.ਟੀ.ਸੀ. ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਵੱਲੋਂ ਚੱਲ ਰਹੀ ਹੜਤਾਲ ਸਬੰਧੀ ਪ੍ਰਮੁੱਖ ਸਕੱਤਰ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਕੀਤੀ ਗਈ ਜਿਸ ਵਿੱਚ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਬੀਤੇ ਦਿਨੀਂ ਅੰਮ੍ਰਿਤਸਰ ਦੇ ਬਟਾਲਾ ਡਿਪੂ ਦੇ ਆਪਰੇਟਰ ਦੀ ਜਾਂਚ ਕਰਵਾਉਣ ਅਤੇ ਫਿਰੋਜ਼ਪੁਰ ਡਿਪੂ ਦੇ ਆਪਰੇਟਰ ਦੀ ਬਦਲੀ 7 ਦਿਨਾਂ ਦੇ ਅੰਦਰ ਰੱਦ ਕਰਨ ਲਈ ਪੱਤਰ ਦਿੱਤਾ ਗਿਆ।

ਯੂਨੀਅਨ ਨੂੰ ਪ੍ਰਸਾਸ਼ਨ ਨੇ ਬਟਾਲਾ ਡਿਪੂ ਦੇ ਆਪਰੇਟਰ ਨਾਲ ਸੰਪਰਕ ਕਰਕੇ ਜਾਂਚ ਕਰਵਾਉਣ ਦਾ ਭਰੋਸਾ ਦਿੱਤਾ ਹੈ। ਯੂਨੀਅਨ ਵੱਲੋਂ ਸਰਕਾਰੀ ਟਰਾਂਸਪੋਰਟ ਬੰਦ ਕੀਤੇ ਜਾਣ ਕਾਰਨ ਆਮ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਦੇ ਮੱਦੇਨਜ਼ਰ ਹੜਤਾਲ ਨੂੰ ਮਿੱਥੇ ਸਮੇਂ ਤੱਕ ਮੁਲਤਵੀ ਕੀਤਾ ਗਿਆ ਹੈ। ਇਸ ਲਈ ਮੁਹਾਲੀ ਵਿੱਚ ਸਵੇਰ ਦਾ ਪ੍ਰੋਗਰਾਮ ਮੁਲਤਵੀ ਕਰਨ ਅਤੇ ਸਵੇਰੇ ਗੇਟ ਰੈਲੀਆਂ ਕਰਕੇ ਧਰਨਾ ਸਮਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ।

ਪੰਜਾਬ ਰੋਡਵੇਜ਼ ਪਨਬਸ/ਪੀ.ਆਰ.ਟੀ.ਸੀ ਕੰਟਰੈਕਟ ਵਰਕਰਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੀ ਇੱਕ ਹੰਗਾਮੀ ਮੀਟਿੰਗ ਮਿਤੀ 17.11.2002 ਨੂੰ ਜਲੰਧਰ ਬੱਸ ਸਟੈਂਡ ਵਿਖੇ ਰੱਖੀ ਗਈ ਹੈ ਜਿਸ ਵਿੱਚ ਸੂਬਾਈ ਆਗੂ, ਡਿਪੂ ਪ੍ਰਧਾਨ, ਸਕੱਤਰ ਹਾਜ਼ਰ ਹੋਣਗੇ।

Related Post