Indian Rupee Record Low : ਭਾਰਤੀ ਰੁਪਿਆ ਡਾਲਰ ਦੇ ਮੁਕਾਬਲੇ ਰਿਕਾਰਡ ਹੇਠਲੇ ਪੱਧਰ ਤੇ ਪਹੁੰਚਿਆ, ਪਹਿਲੀ ਵਾਰ 90.05 ਤੱਕ ਡਿੱਗਿਆ

Indian Rupee Record Low : ਅੱਜ 3 ਦਸੰਬਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਖ਼ਬਰਾਂ ਅਨੁਸਾਰ ਅੱਜ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਡਿੱਗ ਕੇ 90.05 'ਤੇ ਖੁੱਲ੍ਹਿਆ। ਪਹਿਲਾਂ ਇਹ ਮੰਗਲਵਾਰ ਨੂੰ 89.96 'ਤੇ ਬੰਦ ਹੋਇਆ ਸੀ। ਲਗਾਤਾਰ ਵਿਦੇਸ਼ੀ ਫੰਡਾਂ ਦੀ ਨਿਕਾਸੀ ਨੇ ਰੁਪਏ 'ਤੇ ਦਬਾਅ ਬਣਾਇਆ ਹੈ। 2025 ਵਿੱਚ ਰੁਪਿਆ ਹੁਣ ਤੱਕ 5.16% ਕਮਜ਼ੋਰ ਹੋ ਚੁੱਕਾ ਹੈ

By  Shanker Badra December 3rd 2025 11:08 AM

Indian Rupee Record Low : ਅੱਜ 3 ਦਸੰਬਰ ਨੂੰ ਡਾਲਰ ਦੇ ਮੁਕਾਬਲੇ ਰੁਪਿਆ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਖ਼ਬਰਾਂ ਅਨੁਸਾਰ ਅੱਜ ਡਾਲਰ ਦੇ ਮੁਕਾਬਲੇ ਰੁਪਿਆ 9 ਪੈਸੇ ਡਿੱਗ ਕੇ 90.05 'ਤੇ ਖੁੱਲ੍ਹਿਆ। ਪਹਿਲਾਂ ਇਹ ਮੰਗਲਵਾਰ ਨੂੰ 89.96 'ਤੇ ਬੰਦ ਹੋਇਆ ਸੀ। ਲਗਾਤਾਰ ਵਿਦੇਸ਼ੀ ਫੰਡਾਂ ਦੀ ਨਿਕਾਸੀ ਨੇ ਰੁਪਏ 'ਤੇ ਦਬਾਅ ਬਣਾਇਆ ਹੈ। 2025 ਵਿੱਚ ਰੁਪਿਆ ਹੁਣ ਤੱਕ 5.16% ਕਮਜ਼ੋਰ ਹੋ ਚੁੱਕਾ ਹੈ। 1 ਜਨਵਰੀ ਨੂੰ ਰੁਪਿਆ ਡਾਲਰ ਦੇ ਮੁਕਾਬਲੇ 85.70 'ਤੇ ਸੀ ਅਤੇ ਹੁਣ 90.05 'ਤੇ ਪਹੁੰਚ ਗਿਆ ਹੈ।

ਰੁਪਏ ਦੀ ਗਿਰਾਵਟ ਕਾਰਨ ਆਯਾਤ ਹੋਰ ਮਹਿੰਗਾ ਹੋ ਜਾਵੇਗਾ

ਰੁਪਏ ਦੀ ਗਿਰਾਵਟ ਦਾ ਮਤਲਬ ਹੈ ਕਿ ਭਾਰਤ ਲਈ ਆਯਾਤ ਹੋਰ ਮਹਿੰਗਾ ਹੋ ਜਾਵੇਗਾ। ਇਸ ਤੋਂ ਇਲਾਵਾ ਵਿਦੇਸ਼ ਯਾਤਰਾ ਕਰਨਾ ਅਤੇ ਪੜ੍ਹਾਈ ਕਰਨਾ ਵੀ ਹੋਰ ਮਹਿੰਗਾ ਹੋ ਗਿਆ ਹੈ। ਮੰਨ ਲਵੋ ਜਦੋਂ ਰੁਪਿਆ ਡਾਲਰ ਦੇ ਮੁਕਾਬਲੇ 50 ਸੀ ਤਾਂ ਅਮਰੀਕਾ ਵਿੱਚ ਭਾਰਤੀ ਵਿਦਿਆਰਥੀਆਂ ਨੂੰ 50 ਰੁਪਏ ਵਿੱਚ 1 ਡਾਲਰ ਮਿਲ ਸਕਦਾ ਸੀ। ਹੁਣ 1 ਡਾਲਰ ਲਈ ਵਿਦਿਆਰਥੀਆਂ ਨੂੰ 90.05 ਰੁਪਏ ਖਰਚ ਕਰਨੇ ਪੈਣਗੇ। ਇਸ ਨਾਲ ਵਿਦਿਆਰਥੀਆਂ ਲਈ ਫੀਸਾਂ ਤੋਂ ਲੈ ਕੇ ਰਿਹਾਇਸ਼, ਭੋਜਨ ਅਤੇ ਹੋਰ ਚੀਜ਼ਾਂ ਮਹਿੰਗੀਆਂ ਹੋ ਜਾਣਗੀਆਂ।

ਰੁਪਏ 'ਚ ਗਿਰਾਵਟ ਦੀ 3 ਵਜ੍ਹਾ 

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤੀ ਆਯਾਤ 'ਤੇ 50% ਟੈਰਿਫ ਲਗਾਇਆ ਹੈ, ਜਿਸ ਨਾਲ ਭਾਰਤ ਦੀ GDP ਵਿਕਾਸ ਦਰ 60-80 ਬੇਸਿਸ ਪੁਆਇੰਟ ਘੱਟ ਸਕਦੀ ਹੈ ਅਤੇ ਵਿੱਤੀ ਘਾਟਾ ਵਧ ਸਕਦਾ ਹੈ। ਇਸ ਨਾਲ ਨਿਰਯਾਤ ਘੱਟ ਸਕਦਾ ਹੈ ਅਤੇ ਵਿਦੇਸ਼ੀ ਮੁਦਰਾ ਪ੍ਰਵਾਹ ਘੱਟ ਸਕਦਾ ਹੈ। ਇਸ ਕਾਰਨ ਰੁਪਿਆ ਦਬਾਅ 'ਚ ਹੈ।

ਜੁਲਾਈ 2025 ਤੋਂ ਹੁਣ ਤੱਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ਭਾਰਤੀ ਜਾਇਦਾਦਾਂ 'ਚ 1.03 ਲੱਖ ਕਰੋੜ ਰੁਪਏ ਤੋਂ ਵੱਧ ਦੀ ਵਿਕਰੀ ਕੀਤੀ ਹੈ। ਇਸਦੀ ਵਜ੍ਹਾ ਅਮਰੀਕੀ ਵਪਾਰ ਟੈਰਿਫਾਂ ਦੀ ਚਿੰਤਾ ਹੈ। ਇਸ ਨਾਲ ਡਾਲਰ ਦੀ ਮੰਗ ਵਧੀ ਹੈ (ਵਿਕਰੀ ਨੂੰ ਡਾਲਰਾਂ ਵਿੱਚ ਬਦਲਿਆ ਜਾਂਦਾ ਹੈ), ਜੋ ਰੁਪਏ ਨੂੰ ਹੇਠਾਂ ਧੱਕ ਰਿਹਾ ਹੈ। 

ਤੇਲ ਅਤੇ ਸੋਨੇ ਦੀਆਂ ਕੰਪਨੀਆਂ ਹੈਜਿੰਗ ਲਈ ਡਾਲਰ ਖਰੀਦ ਰਹੀਆਂ ਹਨ। ਹੋਰ ਆਯਾਤਕਾਰ ਵੀ ਟੈਰਿਫ ਅਨਿਸ਼ਚਿਤਤਾ ਦੇ ਕਾਰਨ ਡਾਲਰਾਂ ਦਾ ਭੰਡਾਰ ਕਰ ਰਹੇ ਹਨ। ਇਸ ਨਾਲ ਰੁਪਏ 'ਤੇ ਦਬਾਅ ਬਣਿਆ ਹੋਇਆ ਹੈ।



 


Related Post