Jalandhar News : ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਵਾਪਰੀ ਬੇਅਦਬੀ ਦੀ ਘਟਨਾ; ਮੁਲਜ਼ਮ ਕਾਬੂ

ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਯਾਨੀ ਐਤਵਾਰ ਨੂੰ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਨਵਦੀਪ ਕੁਮਾਰ ਨੇ ਕਿਹਾ ਕਿ ਉਸਦੇ ਭਾਈਚਾਰੇ ਦੇ ਕੁਝ ਲੋਕ ਉਸਦੇ ਕੋਲ ਆਏ ਸਨ। ਜਿਨ੍ਹਾਂ ਨੇ ਦੱਸਿਆ ਕਿ ਅਰਸ਼ਦੀਪ ਅਤੇ ਕਰਨਦੀਪ ਦੋਵੇਂ ਭਰਾ ਹਨ। ਜੋ ਆਦਰਮਨ ਪਿੰਡ ਵਿੱਚ ਇੱਕ ਦੁਕਾਨ ਚਲਾਉਂਦਾ ਹੈ।

By  Aarti February 10th 2025 12:29 PM

Jalandhar News :  ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ 12 ਫਰਵਰੀ ਨੂੰ ਬਹੁਤ ਧੂਮਧਾਮ ਨਾਲ ਮਨਾਇਆ ਜਾਵੇਗਾ । ਜਨਮਦਿਨ ਤੋਂ ਪਹਿਲਾਂ, ਜਲੰਧਰ ਦੇਹਾਤ ਵਿੱਚ ਬੇਅਦਬੀ ਦੀ ਇੱਕ ਘਟਨਾ ਸਾਹਮਣੇ ਆਈ ਹੈ, ਅਤੇ ਇਸ ਮਾਮਲੇ ਵਿੱਚ ਮਹਿਤਪੁਰ ਥਾਣੇ ਦੀ ਪੁਲਿਸ ਨੇ ਦੋ ਭਰਾਵਾਂ ਵਿਰੁੱਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮਾਂ ਦੀ ਪਛਾਣ ਅਰਸ਼ਦੀਪ ਸਿੰਘ ਅਤੇ ਕਰਨਦੀਪ ਸਿੰਘ ਵਜੋਂ ਹੋਈ ਹੈ, ਜੋ ਕਿ ਪਿੰਡ ਆਦਰਮਾਨ, ਮਹਿਤਪੁਰ ਨਕੋਦਰ ਦੇ ਰਹਿਣ ਵਾਲੇ ਹਨ।

ਪ੍ਰਾਪਤ ਜਾਣਕਾਰੀ ਅਨੁਸਾਰ ਕੱਲ੍ਹ ਯਾਨੀ ਐਤਵਾਰ ਨੂੰ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਨਵਦੀਪ ਕੁਮਾਰ ਨੇ ਕਿਹਾ ਕਿ ਉਸਦੇ ਭਾਈਚਾਰੇ ਦੇ ਕੁਝ ਲੋਕ ਉਸਦੇ ਕੋਲ ਆਏ ਸਨ। ਜਿਨ੍ਹਾਂ ਨੇ ਦੱਸਿਆ ਕਿ ਅਰਸ਼ਦੀਪ ਅਤੇ ਕਰਨਦੀਪ ਦੋਵੇਂ ਭਰਾ ਹਨ। ਜੋ ਆਦਰਮਨ ਪਿੰਡ ਵਿੱਚ ਇੱਕ ਦੁਕਾਨ ਚਲਾਉਂਦਾ ਹੈ।

ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਮੌਕੇ ਪੂਰੇ ਪਿੰਡ ਵਿੱਚ ਝੰਡੇ ਲਗਾਏ ਗਏ। ਸ਼ਾਮ ਚਾਰ ਵਜੇ ਦੇ ਕਰੀਬ, ਦੋਵਾਂ ਮੁਲਜ਼ਮਾਂ ਨੇ ਪਹਿਲਾਂ ਝੰਡੇ ਨੂੰ ਮਰੋੜਿਆ ਅਤੇ ਫਿਰ ਇਸਨੂੰ ਹੇਠਾਂ ਉਤਾਰ ਕੇ ਇੱਕ ਗੰਦੀ ਜਗ੍ਹਾ 'ਤੇ ਸੁੱਟ ਦਿੱਤਾ। ਜਦੋਂ ਸਮਾਜ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗਾ ਤਾਂ ਤੁਰੰਤ ਜਾਣਕਾਰੀ ਸਾਂਝੀ ਕੀਤੀ ਗਈ।

ਜਿਸ ਤੋਂ ਬਾਅਦ ਨਵਦੀਪ ਕੁਮਾਰ ਦੀ ਟੀਮ ਨੇ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਨੇ ਐਤਵਾਰ ਦੇਰ ਰਾਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ। 

ਨਵਦੀਪ ਨੇ ਇਲਜ਼ਾਮ ਲਗਾਇਆ ਹੈ ਕਿ ਘਟਨਾ ਸਮੇਂ ਦੋਵੇਂ ਭਰਾ ਨਸ਼ੇ ਦੀ ਹਾਲਤ ’ਚ ਸੀ। ਇਸ ਘਟਨਾ ਨੂੰ ਲੈ ਕੇ ਰਵਿਦਾਸ ਭਾਈਚਾਰੇ ਵਿੱਚ ਭਾਰੀ ਰੋਸ ਹੈ। ਜਿਸ ਕਾਰਨ ਰਵਿਦਾਸ ਭਾਈਚਾਰੇ ਨੇ ਮੁਲਜ਼ਮਾਂ ਖਿਲਾਫ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਬੀਐਨਐਸ ਦੀ ਧਾਰਾ 298/3 (5) ਤਹਿਤ ਮਾਮਲਾ ਦਰਜ ਕਰ ਲਿਆ ਹੈ। ਇਹ ਕਾਰਵਾਈ ਨਵਦੀਪ ਕੁਮਾਰ ਦੇ ਬਿਆਨਾਂ 'ਤੇ ਕੀਤੀ ਗਈ ਹੈ।

ਇਹ ਵੀ ਪੜ੍ਹੋ : Minister Ravneet Bittu ਦੇ ਇੱਕ ਹੋਰ ਕਰੀਬੀ ਨੂੰ ਪੁਲਿਸ ਨੇ ਲਿਆ ਹਿਰਾਸਤ ’ਚ; ਜਾਤੀ ਸੂਚਕ ਸ਼ਬਦ ਬੋਲਣ ’ਤੇ ਕੀਤੀ ਕਾਰਵਾਈ

Related Post