Punjab Bachao Rally : ਅਕਾਲੀ ਦਲ ਵੱਲੋਂ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਚ ਸਾਲਾਨਾ ਕਾਨਫਰੰਸ 15 ਨੂੰ, ਰੈਲੀਆਂ ਦਾ ਵੀ ਸ਼ਡਿਊਲ ਜਾਰੀ

Punjab Bachao Rally Schedule : ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਤਿੰਨਾਂ ਸਾਲਾਨਾ ਕਾਨਫਰੰਸਾਂ ਤਹਿਤ 15 ਅਗਸਤ ਨੂੰ ਈਸੜੂ ਵਿਖੇ ਪਹਿਲੀ ਕਾਨਫਰੰਸ ਹੋਵੇਗੀ, ਜਦਕਿ ਬਾਕੀ 12 ਹਲਕਿਆਂ ਵਿੱਚ ਰੈਲੀਆਂ ਕੀਤੀਆਂ ਜਾਣੀਆਂ ਹਨ।

By  KRISHAN KUMAR SHARMA August 9th 2026 08:03 PM -- Updated: August 9th 2026 08:17 PM

Punjab Bachao Rally : ਸ਼੍ਰੋਮਣੀ ਅਕਾਲੀ ਦਲ 15 ਅਗਸਤ ਨੂੰ ਸ਼ਹੀਦ ਕਰਨੈਲ ਸਿੰਘ ਈਸੜੂ ਦੀ ਯਾਦ ਵਿੱਚ ਖੰਨਾ ਵਿੱਚ ਸਾਲਾਨਾ ਕਾਨਫਰੰਸ ਕਰੇਗਾ। ਨਾਲ ਹੀ "ਪੰਜਾਬ ਬਚਾਓ ਰੈਲੀਆਂ" ਦੇ ਦੂਜਾ ਪੜਾਅ 16 ਅਗਸਤ ਨੂੰ ਗੁਰੂ ਹਰ ਸਹਾਇ ਤੋਂ ਆਗਾਜ਼ ਕੀਤਾ ਜਾਵੇਗਾ। ਇਸਤੋਂ ਇਲਾਵਾ, ਸਟੂਡੈਂਟ ਆਰਗੇਨਾਈਜੇਸ਼ਨ ਆਫ਼ ਇੰਡੀਆ (SOI) ਵੱਲੋਂ ਸੋਮਵਾਰ ਨੂੰ ਪੇਪਰ ਲੀਕ ਮਾਮਲੇ ਨੂੰ ਲੈ ਕੇ ਬਠਿੰਡਾ ਵਿਖੇ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਵੀ ਵਿਦਿਆਰਥੀਆਂ ਨਾਲ ਗੱਲਬਾਤ ਕਰਨਗੇ।

ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ 40 ਸਫਲ ਰੈਲੀਆਂ ਕਰਨ ਤੋਂ ਬਾਅਦ, ਸ਼੍ਰੋਮਣੀ ਅਕਾਲੀ ਦਲ ਅਗਸਤ ਅਤੇ ਸਤੰਬਰ ਦੇ ਮਹੀਨੇ ਵਿੱਚ ਪੰਜਾਬ ਦੇ ਵੱਖ-ਵੱਖ ਵਿਧਾਨ ਸਭਾ ਹਲਕਿਆਂ ਵਿੱਚ 15 ਹੋਰ ਰੈਲੀਆਂ ਦਾ ਆਯੋਜਨ ਕਰੇਗਾ।

ਇਹ ਵੀ ਪੜ੍ਹੋ... 50000 ਰੁਪਏ ਮਹੀਨਾ ਪੈਨਸ਼ਨ ! ਇਸ ਸਰਕਾਰੀ ਯੋਜਨਾ 'ਚ ਮਿਲ ਸਕਦਾ ਹੈ ਵੱਡਾ ਲਾਭ

ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਪਾਰਟੀ ਦੇ ਹੋਰ ਸੀਨੀਅਰ ਆਗੂ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਹਨਾਂ ਵਿੱਚੋਂ ਤਿੰਨਾਂ ਸਾਲਾਨਾ ਕਾਨਫਰੰਸਾਂ 15 ਅਗਸਤ ਨੂੰ ਈਸੜੂ ਵਿਖੇ, 20 ਅਗਸਤ ਨੂੰ ਪਿੰਡ ਲੌਂਗੋਵਾਲ ਵਿਖੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਯਾਦ ਵਿੱਚ ਅਤੇ 28 ਅਗਸਤ ਨੂੰ ਬਾਬਾ ਬਕਾਲਾ ਵਿਖੇ 'ਰਾਖੜ ਪੁਨੀਆ' ਦੇ ਮੌਕੇ 'ਤੇ ਕੀਤੀਆਂ ਜਾਣੀਆਂ ਹਨ, ਜਦਕਿ ਬਾਕੀ 12 ਹਲਕਿਆਂ ਵਿੱਚ ਰੈਲੀਆਂ ਕੀਤੀਆਂ ਜਾਣੀਆਂ ਹਨ।


ਬਠਿੰਡਾ 'ਚ ਸੋਈ ਦਾ ਪੇਪਰ ਲੀਕ ਖਿਲਾਫ਼ ਪ੍ਰਦਰਸ਼ਨ 10 ਨੂੰ

ਪੰਜਾਬ ਵਿੱਚ ਹੋਏ ਪੇਪਰ ਲੀਕ ਮਾਮਲੇ ਤੇ SOI ਵੱਲੋਂ ਕੱਲ 10 ਅਗਸਤ ਨੂੰ ਰਜਿੰਦਰਾ ਕਾਲਜ ਦੇ ਨੇੜੇ ਸਰਕਟ ਹਾਊਸ ਸਾਹਮਣੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸ਼ਿਰਕਤ ਕਰਨਗੇ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਨਗੇ।

ਇਹ ਵੀ ਪੜ੍ਹੋ... ਭਾਰਤੀ ਸੈਨਾਵਾਂ ਦੇ ਮਹਿਲਾ ਦਲ ਨੇ ਦੁਨੀਆ ਦਾ ਚੱਕਰ ਲਾ ਕੇ ਰਚਿਆ ਇਤਿਹਾਸ, 47000 ਕਿਲੋਮੀਟਰ ਦੇ ਸਮੁੰਦਰੀ ਸਫ਼ਰ ਦੀ ਪੜ੍ਹੋ ਕਹਾਣੀ

Related Post