Sahara Investment Refund: ਸਹਾਰਾ ਦੇ ਨਿਵੇਸ਼ਕਾਂ ਨੂੰ ਛੇਤੀ ਹੀ ਵਾਪਸ ਮਿਲੇਗਾ ਆਪਣਾ ਪੈਸਾ; ਰਿਫੰਡ ਪੋਰਟਲ ਕੀਤਾ ਜਾ ਰਿਹਾ ਲਾਂਚ

Sahara Investment Refund: ਸਹਾਰਾ ਦੇ ਨਿਵੇਸ਼ਕਾਂ ਲਈ ਖੁਸ਼ਖਬਰੀ ਆ ਰਹੀ ਹੈ। ਸਹਾਰਾ ਰਿਫੰਡ ਪੋਰਟਲ ਉਨ੍ਹਾਂ ਨਿਵੇਸ਼ਕਾਂ ਲਈ ਸ਼ੁਰੂ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਨਿਵੇਸ਼ ਦੀ ਮਿਆਦ ਪੂਰੀ ਹੋ ਚੁੱਕੀ ਹੈ। ਇਸ ਨਾਲ ਇਨ੍ਹਾਂ ਨਿਵੇਸ਼ਕਾਂ ਨੂੰ ਆਪਣਾ ਪੈਸਾ ਵਾਪਸ ਮਿਲ ਜਾਵੇਗਾ।

By  Jasmeet Singh July 17th 2023 05:36 PM -- Updated: July 18th 2023 03:12 PM

ਨਵੀਂ ਦਿੱਲੀ: ਜੇਕਰ ਤੁਹਾਡਾ ਪੈਸਾ ਵੀ ਸਹਾਰਾ ਗਰੁੱਪ ਦੀਆਂ ਕੰਪਨੀਆਂ 'ਚ ਫਸਿਆ ਹੋਇਆ ਹੈ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਸਹਾਰਾ ਰਿਫੰਡ ਪੋਰਟਲ ਲਾਂਚ ਕਰਨਗੇ। ਇਹ ਪੋਰਟਲ 18 ਜੁਲਾਈ 2023 ਯਾਨੀ ਮੰਗਲਵਾਰ ਸਵੇਰੇ 11 ਵਜੇ ਲਾਂਚ ਕੀਤਾ ਜਾਵੇਗਾ। ਅਮਿਤ ਸ਼ਾਹ ਇਸ ਪੋਰਟਲ ਨੂੰ ਅਟਲ ਅਕਸ਼ੈ ਊਰਜਾ ਭਵਨ 'ਚ ਲਾਂਚ ਕਰਨਗੇ। ਇਹ ਪੋਰਟਲ ਉਨ੍ਹਾਂ ਨਿਵੇਸ਼ਕਾਂ ਦਾ ਪੈਸਾ ਵਾਪਸ ਲੈਣ ਲਈ ਸ਼ੁਰੂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੇ ਨਿਵੇਸ਼ ਦੀ ਮਿਆਦ ਪੂਰੀ ਹੋ ਚੁੱਕੀ ਹੈ। ਇਸ ਪੋਰਟਲ 'ਤੇ ਸਹਾਰਾ ਦੇ ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਵਾਪਸ ਲੈਣ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੱਤੀ ਜਾਵੇਗੀ।


ਲੱਖਾਂ ਨਿਵੇਸ਼ਕਾਂ ਨੂੰ ਫਾਇਦਾ ਹੋਵੇਗਾ
ਦੇਸ਼ ਦੇ ਲੱਖਾਂ ਲੋਕਾਂ ਦਾ ਪੈਸਾ ਸਹਾਰਾ ਇੰਡੀਆ 'ਚ ਫਸਿਆ ਹੋਇਆ ਹੈ। ਸਹਾਰਾ ਦੀਆਂ ਕਈ ਕੰਪਨੀਆਂ ਵਿੱਚ ਲੋਕਾਂ ਦਾ ਪੈਸਾ ਫਸਿਆ ਹੋਇਆ ਹੈ। ਲੋਕ ਲੰਬੇ ਸਮੇਂ ਤੋਂ ਆਪਣੇ ਪੈਸੇ ਵਾਪਸ ਲੈਣ ਦੀ ਉਡੀਕ ਕਰ ਰਹੇ ਸਨ। ਹੁਣ ਜਿਨ੍ਹਾਂ ਦਾ ਨਿਵੇਸ਼ ਦੀ ਮਿਆਦ ਪੂਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਜਲਦੀ ਹੀ ਉਨ੍ਹਾਂ ਦੇ ਪੈਸੇ ਵਾਪਸ ਮਿਲ ਜਾਣਗੇ। ਇਸ ਦੇ ਲਈ ਸਰਕਾਰ ਸਹਾਰਾ ਰਿਫੰਡ ਪੋਰਟਲ ਸ਼ੁਰੂ ਕਰ ਰਹੀ ਹੈ। ਸਹਾਰਾ ਇੰਡੀਆ ਦੇ ਨਿਵੇਸ਼ਕਾਂ ਨੇ ਇਸ ਮਾਮਲੇ ਵਿੱਚ ਸਰਕਾਰ ਦੇ ਦਖਲ ਦੀ ਮੰਗ ਕੀਤੀ ਸੀ। ਇਸ ਤੋਂ ਬਾਅਦ ਹੁਣ ਪੋਰਟਲ ਰਾਹੀਂ ਪੈਸੇ ਵਾਪਸ ਕਰਨ ਦੀ ਗੱਲ ਕਹੀ ਜਾ ਰਹੀ ਹੈ।



ਸੁਪਰੀਮ ਕੋਰਟ ਨੇ ਦਿੱਤਾ ਸੀ ਇਹ ਹੁਕਮ 
ਸੁਪਰੀਮ ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਸਹਾਰਾ ਇੰਡੀਆ ਦੇ ਸਾਰੇ ਨਿਵੇਸ਼ਕਾਂ ਨੂੰ ਸੀ.ਆਰ.ਸੀ ਰਾਹੀਂ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਅਦਾਲਤ ਨੇ ਸਹਾਰਾ ਇੰਡੀਆ ਬੈਂਕ 'ਚ ਗਾਹਕਾਂ ਦੀ ਜਮ੍ਹਾ ਰਾਸ਼ੀ 'ਤੇ ਆਪਣਾ ਫੈਸਲਾ ਸੁਣਾਇਆ ਸੀ। ਹੁਣ ਨਿਵੇਸ਼ਕਾਂ ਨੂੰ ਸਹਾਰਾ ਰਿਫੰਡ ਪੋਰਟਲ ਰਾਹੀਂ ਆਪਣਾ ਪੈਸਾ ਵਾਪਸ ਮਿਲਣ ਦੀ ਉਮੀਦ ਹੈ। ਸਹਾਰਾ-ਸੇਬੀ ਫੰਡ ਸਾਲ 2012 ਵਿੱਚ ਬਣਾਇਆ ਗਿਆ ਸੀ। ਸਹਾਰਾ ਸੇਬੀ ਫੰਡ ਵਿੱਚ 24000 ਕਰੋੜ ਰੁਪਏ ਜਮ੍ਹਾਂ ਹਨ।

ਅਗਲੀਆਂ ਖ਼ਬਰਾਂ ਪੜ੍ਹੋ:
ਮੂਸੇਵਾਲਾ ਕਤਲ ਕੇਸ ਵਿੱਚ NIA ਦਾ ਵੱਡਾ ਖੁਲਾਸਾ, ਦੁਬਈ 'ਚ ਬੈਠ ਕੇ ਹਾਮਿਦ ਨੇ ਪਾਕਿਸਤਾਨ ਤੋਂ ਸਪਲਾਈ ਕੀਤੇ ਹਥਿਆਰ !
ਅੰਧਵਿਸ਼ਵਾਸ ਦੇ ਚੱਕਰ ‘ਚ 10 ਸਾਲਾਂ ਸੁਖਮਨਪ੍ਰੀਤ ਕੌਰ ਦਾ ਕਤਲ, ਇੱਥੇ ਜਾਣੋ ਕੀ ਸੀ ਪੂਰਾ ਮਾਮਲਾ

Related Post