Sangrur News : ਮੀਂਹ ਦੇ ਪਾਣੀ ਚ ਡੁੱਬਿਆ ਸੰਗਰੂਰ ਦਾ ਸਰਕਾਰੀ ਹਸਪਤਾਲ ,ਗੋਡੇ-ਗੋਡੇ ਪਾਣੀ ਨਾਲ ਭਰਿਆ ਹਸਪਤਾਲ
Sangrur News : ਸੰਗਰੂਰ ਵਿੱਚ ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ। ਜਿਸ ਦੇ ਕਾਰਨ ਸੰਗਰੂਰ ਦਾ ਸਰਕਾਰੀ ਹਸਪਤਾਲ ਪਾਣੀ 'ਚ ਡੁੱਬ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਗੋਡੇ -ਗੋਡੇ ਪਾਣੀ ਭਰ ਗਿਆ ਹੈ। ਸੀਵਰੇਜ ਸਿਸਟਮ ਬਿਲਕੁਲ ਠੱਪ ਹੋ ਗਿਆ ਹੈ। ਆਪਣੇ ਮਰੀਜ਼ਾਂ ਨੂੰ ਜੋ ਲੋਕ ਹਸਪਤਾਲ ਦੇ ਵਿੱਚ ਬਿਮਾਰੀਆਂ ਤੋਂ ਬਚਾਉਣ ਦੇ ਲਈ ਲੈ ਕੇ ਆ ਰਹੇ ਹਨ ,ਉਹ ਖੁਦ ਕਹਿ ਰਹੇ ਹਨ ਕਿ ਇੱਥੇ ਬਿਮਾਰੀਆਂ ਤੋਂ ਸਾਡੇ ਮਰੀਜ਼ ਬਚਣੇ ਨਹੀਂ
Sangrur News : ਸੰਗਰੂਰ ਵਿੱਚ ਸਵੇਰ ਤੋਂ ਹੀ ਲਗਾਤਾਰ ਬਾਰਿਸ਼ ਹੋ ਰਹੀ ਹੈ। ਜਿਸ ਦੇ ਕਾਰਨ ਸੰਗਰੂਰ ਦਾ ਸਰਕਾਰੀ ਹਸਪਤਾਲ ਪਾਣੀ 'ਚ ਡੁੱਬ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਗੋਡੇ -ਗੋਡੇ ਪਾਣੀ ਭਰ ਗਿਆ ਹੈ। ਸੀਵਰੇਜ ਸਿਸਟਮ ਬਿਲਕੁਲ ਠੱਪ ਹੋ ਗਿਆ ਹੈ। ਆਪਣੇ ਮਰੀਜ਼ਾਂ ਨੂੰ ਜੋ ਲੋਕ ਹਸਪਤਾਲ ਦੇ ਵਿੱਚ ਬਿਮਾਰੀਆਂ ਤੋਂ ਬਚਾਉਣ ਦੇ ਲਈ ਲੈ ਕੇ ਆ ਰਹੇ ਹਨ ,ਉਹ ਖੁਦ ਕਹਿ ਰਹੇ ਹਨ ਕਿ ਇੱਥੇ ਬਿਮਾਰੀਆਂ ਤੋਂ ਸਾਡੇ ਮਰੀਜ਼ ਬਚਣੇ ਨਹੀਂ, ਸਗੋਂ ਅਸੀਂ ਵੀ ਇੱਥੋਂ ਬਿਮਾਰ ਹੋ ਕੇ ਜਾਵਾਂਗੇ ਕਿਉਂਕਿ ਲਗਾਤਾਰ ਗੰਦੇ ਪਾਣੀ ਦੇ ਕਾਰਨ ਹਰ ਜਗ੍ਹਾ ਤੋਂ ਬਦਬੋ ਆ ਰਹੀ ਹੈ। ਸੰਗਰੂਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਮੱਛਰਾਂ ਅਤੇ ਗੰਭੀਰ ਬਿਮਾਰੀਆਂ ਦਾ ਖਤਰਾ ਮੰਡਰਾ ਰਿਹਾ ਹੈ।
ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਸੰਗਰੂਰ ਦੀ ਓਪੀਡੀ ਦੇ ਵਿੱਚ ਜਿੱਥੇ ਕਿ ਮਰੀਜ਼ ਲਾਈਨਾਂ ਦੇ ਵਿੱਚ ਲੱਗ ਕੇ ਪਰਚੀਆਂ ਲੈਂਦੇ ਹਨ, ਉੱਥੇ ਅਵਾਰਾ ਕੁੱਤਿਆਂ ਦਾ ਕਬਜ਼ਾ ਹੈ। 12 ਤੋਂ ਜਿਆਦਾ ਅਵਾਰਾ ਕੁੱਤੇ ਸੰਗਰੂਰ ਦੀ ਓਪੀਡੀ ਦੇ ਅੰਦਰ ਬੈਠੇ ਦਿਖਾਈ ਦੇ ਰਹੇ ਹਨ। ਜਿੱਥੇ ਕਿ ਲੋਕਾਂ ਨੂੰ ਗੰਭੀਰ ਡਰ ਸਤਾ ਰਿਹਾ ਹੈ ਕਿ ਕਿਤੇ ਕੋਈ ਅਵਾਰਾ ਕੁੱਤਾ ਹਮਲਾ ਨਾ ਕਰ ਦੇਵੇ ਅਤੇ ਕੋਈ ਮਰੀਜ਼ ਨੂੰ ਕੱਟ ਨਾ ਲਵੇ ,ਕਿਤੇ ਨਾ ਕਿਤੇ ਇਹ ਤਸਵੀਰਾਂ ਪ੍ਰਸ਼ਾਸਨ ਦੇ ਉੱਪਰ ਵੱਡੇ ਸਵਾਲ ਖੜੇ ਕਰ ਰਹੇ ਹਨ ਕਿ ਸੰਗਰੂਰ ਜ਼ਿਲ੍ਹੇ ਦਾ ਸਰਕਾਰੀ ਹਸਪਤਾਲ ਜਿੱਥੇ ਪ੍ਰਸ਼ਾਸਨ ਦੀ ਕੋਈ ਨਜ਼ਰ ਨਹੀਂ ਹੈ। ਅਵਾਰਾ ਕੁੱਤਿਆਂ ਅਤੇ ਪਾਣੀ ਵਿੱਚ ਡੁੱਬਾ ਹੈ ਸੰਗਰੂਰ ਦਾ ਸਰਕਾਰੀ ਹਸਪਤਾਲ।