Sathankulam custodial death case : ਤਾਮਿਲਨਾਡੂ ਚ 9 ਪੁਲਿਸ ਅਧਿਕਾਰੀਆਂ ਨੂੰ ਮੌਤ ਦੀ ਸਜ਼ਾ, ਪਿਓ-ਪੁੱਤਰ ਦੀ ਲਈ ਸੀ ਜਾਨ, ਜਾਣੋ ਪੂਰਾ ਮਾਮਲਾ

Sathankulam custodial death case : ਤਾਮਿਲਨਾਡੂ (Tamilnadu News) ਦੀ ਮਦੁਰਾਈ ਜ਼ਿਲ੍ਹਾ ਅਦਾਲਤ ਨੇ ਇੱਕ ਪਿਤਾ ਅਤੇ ਪੁੱਤਰ ਦੀ ਹਿਰਾਸਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ 9 ਪੁਲਿਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ, ਜੋ ਛੇ ਸਾਲ ਪਹਿਲਾਂ ਵਾਪਰਿਆ ਸੀ।

By  KRISHAN KUMAR SHARMA April 6th 2026 08:05 PM -- Updated: April 6th 2026 08:21 PM

Sathankulam custodial death case : ਤਾਮਿਲਨਾਡੂ (Tamilnadu News) ਦੀ ਮਦੁਰਾਈ ਜ਼ਿਲ੍ਹਾ ਅਦਾਲਤ ਨੇ ਇੱਕ ਪਿਤਾ ਅਤੇ ਪੁੱਤਰ ਦੀ ਹਿਰਾਸਤ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ 9 ਪੁਲਿਸ ਮੁਲਾਜ਼ਮਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਘਟਨਾ ਕਾਰਨ ਦੇਸ਼ ਭਰ 'ਚ ਰੋਸ ਪੈਦਾ ਹੋ ਗਿਆ ਸੀ। ਸੂਬੇ ਦੇ ਥੂਥੁਕੁੜੀ ਜ਼ਿਲ੍ਹੇ ਦੇ ਸਤਨਕੁਲਮ ਪੁਲਿਸ ਸਟੇਸ਼ਨ ਵਿੱਚ 2020 ਵਿੱਚ ਇਹ ਦੁਖਦਾਈ ਘਟਨਾ ਵਾਪਰੀ ਸੀ।

ਇਹ ਮਾਮਲਾ ਕਾਰੋਬਾਰੀ ਪੀ. ਜੈਰਾਜ ਅਤੇ ਉਨ੍ਹਾਂ ਦੇ ਪੁੱਤਰ ਜੇ. ਬੈਨਿਕਸ ਦੀਆਂ ਦੁਖਦਾਈ ਹਿਰਾਸਤੀ ਮੌਤਾਂ ਨਾਲ ਸਬੰਧਤ ਹੈ, ਜਿਸ ਨੇ ਛੇ ਸਾਲ ਪਹਿਲਾਂ ਦੇਸ਼ ਵਿਆਪੀ ਰੋਸ ਪੈਦਾ ਕਰ ਦਿੱਤਾ ਸੀ। ਇਹ ਹਿਰਾਸਤੀ ਤਸ਼ੱਦਦ 19 ਜੂਨ, 2020 ਦਾ ਹੈ, ਜਦੋਂ ਜੈਰਾਜ ਅਤੇ ਬੈਨਿਕਸ, ਜੋ ਇੱਕ ਮੋਬਾਈਲ ਦੁਕਾਨ ਚਲਾਉਂਦੇ ਸਨ, ਨੂੰ ਤਾਲਾਬੰਦੀ ਦੌਰਾਨ ਇਜਾਜ਼ਤਸ਼ੁਦਾ ਘੰਟਿਆਂ ਤੋਂ ਵੱਧ ਦੁਕਾਨ ਖੁੱਲ੍ਹੀ ਰੱਖਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ; ਬਾਅਦ ਵਿੱਚ ਇੱਕ ਦੋਸ਼ ਝੂਠਾ ਪਾਇਆ ਗਿਆ। ਉਨ੍ਹਾਂ ਨੂੰ ਸਤਨਕੁਲਮ ਪੁਲਿਸ ਸਟੇਸ਼ਨ ਲਿਜਾਇਆ ਗਿਆ ਅਤੇ ਬਾਅਦ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ। ਕੁਝ ਦਿਨਾਂ ਦੇ ਅੰਦਰ, ਦੋਵਾਂ ਦੀ ਮੌਤ ਹੋ ਗਈ।

'ਇਹ ਸਿਰਫ਼ ਅਪਰਾਧ ਨਹੀਂ ਸੀ...'

ਅਦਾਲਤ ਨੇ ਆਪਣੇ ਫੈਸਲੇ ਵਿੱਚ ਸਪੱਸ਼ਟ ਤੌਰ 'ਤੇ ਕਿਹਾ ਕਿ ਇਹ ਸਿਰਫ਼ ਇੱਕ ਅਪਰਾਧ ਨਹੀਂ ਸੀ, ਸਗੋਂ "ਸੱਤਾ ਦੀ ਦੁਰਵਰਤੋਂ ਦੀ ਹੱਦ" ਹੈ। ਅਦਾਲਤ ਨੇ ਘਟਨਾ ਦੀ ਬੇਰਹਿਮੀ ਦਾ ਜ਼ਿਕਰ ਕਰਦਿਆਂ ਕਿਹਾ, "ਪਿਤਾ ਅਤੇ ਪੁੱਤਰ ਨੂੰ ਕੱਪੜੇ ਉਤਾਰ ਕੇ ਬੇਰਹਿਮੀ ਨਾਲ ਕੁੱਟਿਆ ਗਿਆ... ਇਸ ਨੂੰ ਪੜ੍ਹ ਕੇ ਹੀ ਦਿਲ ਕੰਬ ਜਾਂਦਾ ਹੈ।" ਦੋਸ਼ੀ ਪੁਲਿਸ ਵਾਲਿਆਂ ਵਿੱਚ ਇੰਸਪੈਕਟਰ ਸ਼੍ਰੀਧਰ, ਸਬ-ਇੰਸਪੈਕਟਰ ਬਾਲਕ੍ਰਿਸ਼ਨਨ ਅਤੇ ਰਘੂ ਗਣੇਸ਼ ਸਮੇਤ 9 ਹੋਰ ਸ਼ਾਮਲ ਹਨ।

ਅਦਾਲਤ ਨੇ ਇਹ ਵੀ ਕਿਹਾ ਕਿ ਇਮਾਨਦਾਰ ਪੁਲਿਸ ਅਧਿਕਾਰੀਆਂ ਨੂੰ ਇਸ ਫੈਸਲੇ ਤੋਂ ਡਰਨ ਦੀ ਲੋੜ ਨਹੀਂ ਹੈ, ਕਿਉਂਕਿ ਇਹ ਕਾਰਵਾਈ ਸਿਰਫ਼ ਉਨ੍ਹਾਂ ਲੋਕਾਂ ਵਿਰੁੱਧ ਹੈ, ਜਿਨ੍ਹਾਂ ਨੇ ਵਰਦੀ ਦੀ ਸ਼ਾਨ ਨੂੰ ਲਤਾੜਿਆ ਹੈ। ਇਹ ਫੈਸਲਾ ਸਿਰਫ਼ ਇੱਕ ਕੇਸ ਦਾ ਅੰਤ ਨਹੀਂ ਹੈ, ਸਗੋਂ ਉਸ ਮਾਨਸਿਕਤਾ 'ਤੇ ਇੱਕ ਝਟਕਾ ਹੈ, ਜੋ ਵਰਦੀ ਦੇ ਨਾਮ 'ਤੇ ਅੱਤਿਆਚਾਰਾਂ ਨੂੰ ਜਾਇਜ਼ ਠਹਿਰਾਉਂਦੀ ਹੈ।

ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਨਿਆਂ ਦੇਰ ਨਾਲ ਮਿਲਿਆ, ਪਰ ਅਜਿਹਾ ਜਿਸਨੇ ਪੂਰੇ ਸਿਸਟਮ ਨੂੰ ਹਿਲਾ ਕੇ ਰੱਖ ਦਿੱਤਾ।

ਇਸਤਗਾਸਾ ਪੱਖ ਨੇ ਦਲੀਲ ਦਿੱਤੀ ਕਿ ਅਪਰਾਧ ਦੀ ਭਿਆਨਕ ਪ੍ਰਕਿਰਤੀ, ਜਿਸ ਵਿੱਚ ਤਿੰਨ ਚਸ਼ਮਦੀਦਾਂ ਦੀ ਗਵਾਹੀ ਸ਼ਾਮਲ ਹੈ, ਨੇ ਸਮਾਜ ਦੀ ਸਮੂਹਿਕ ਜ਼ਮੀਰ ਨੂੰ ਹਿਲਾ ਕੇ ਰੱਖ ਦਿੱਤਾ। ਗੰਭੀਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨੂੰ ਉਜਾਗਰ ਕਰਦੇ ਹੋਏ, ਸੀਬੀਆਈ ਨੇ ਕਿਹਾ ਕਿ ਪੀੜਤਾਂ ਨੂੰ ਹਥਿਆਰਾਂ ਨਾਲ ਬੇਰਹਿਮੀ ਨਾਲ ਕੁੱਟਿਆ ਗਿਆ ਸੀ, ਜਿਸ ਲਈ ਉਨ੍ਹਾਂ ਨੂੰ ਉਚ ਪੱਧਰ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

Related Post