ਕੜਾਕੇ ਦੀ ਠੰਢ ਵਿਚਾਲੇ ਪੰਜਾਬ ’ਚ ਅੱਜ ਖੁੱਲ੍ਹੇ ਸਕੂਲ

ਪੰਜਾਬ ’ਚ 8ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਨੂੰ ਖੋਲ੍ਹਿਆ ਗਿਆ ਹੈ। ਕੜਾਕੇ ਦੀ ਠੰਢ ’ਚ ਵਿਦਿਆਰਥੀ ਸਕੂਲਾਂ ਚ ਪਹੁੰਚ ਰਹੇ ਹਨ।

By  Aarti January 9th 2023 10:20 AM

Punjab School Open:  ਪੂਰੇ ਉੱਤਰ ਭਾਰਤ ’ਚ ਸੰਘਣੀ ਧੁੰਦ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਮੌਸਮ ਵਿਭਾਗ ਵੱਲੋਂ ਮੌਸਮ ਨੂੰ ਲੈ ਕੇ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ’ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਨਾਲ ਹੀ ਆਉਣ ਵਾਲੇ ਦਿਨਾਂ ’ਚ ਠੰਢ ਅਤੇ ਸੰਘਣੀ ਧੁੰਦ ਦਾ ਕਹਿਰ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਵੀ ਜਤਾਈ ਗਈ ਹੈ। 

ਉੱਥੇ ਹੀ ਦੂਜੇ ਪਾਸੇ ਪੰਜਾਬ ’ਚ ਸਕੂਲਾਂ ਨੂੰ ਅੱਜ ਤੋਂ ਖੋਲ੍ਹਿਆ ਗਿਆ ਹੈ। ਅੱਜ ਤੋਂ 8ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਨੂੰ ਖੋਲ੍ਹਿਆ ਗਿਆ ਹੈ। ਕੜਾਕੇ ਦੀ ਠੰਢ ’ਚ ਵਿਦਿਆਰਥੀ ਸਕੂਲਾਂ ਚ ਪਹੁੰਚ ਰਹੇ ਹਨ।

ਸੰਘਣੀ ਧੁੰਦ ਦੇ ਚੱਲਦਿਆਂ ਸਕੂਲ ਦੀਆਂ ਬੱਸਾਂ ਲਾਈਟਾਂ ਜਗਾ ਕੇ ਸਕੂਲ ਵੱਲ ਨੂੰ ਜਾ ਰਹੀਆਂ ਹਨ। ਵਿਦਿਆਰਥੀ ਠੰਢ ’ਚ ਗਰਮ ਕੱਪੜੇ ਅਤੇ ਦਸਤਾਨੇ ਪਾ ਕੇ ਸਕੂਲ ਪਹੁੰਚ ਰਹੇ ਹਨ। 

ਇਹ ਵੀ ਪੜ੍ਹੋ: ਸੜਕੀ ਹਾਦਸੇ 'ਚ ਪੰਜਾਬੀ ਗਾਇਕ ਰਣਜੀਤ ਬਾਵਾ ਦੇ ਪੀ.ਏ ਦੀ ਮੌਤ

Related Post