Gujarat News: ਗੁਜਰਾਤ ’ਚ ਬੇਮੌਸਮ ਮੀਂਹ ਬਣਿਆ ਕਹਿਰ; ਡਿੱਗੀ ਬਿਜਲੀ, 20 ਲੋਕਾਂ ਦੀ ਦਰਦਨਾਕ ਮੌਤ
ਗੁਜਰਾਤ ਵਿੱਚ ਬੇਮੌਸਮੀ ਮੀਹ ਦੌਰਾਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਅੰਕੜਾ ਜਾਰੀ ਕੀਤਾ।
Gujarat News: ਗੁਜਰਾਤ ਵਿੱਚ ਬੇਮੌਸਮੀ ਮੀਹ ਦੌਰਾਨ ਬਿਜਲੀ ਡਿੱਗਣ ਦੀਆਂ ਘਟਨਾਵਾਂ ਵਿੱਚ 20 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਅੰਕੜਾ ਜਾਰੀ ਕੀਤਾ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਸਥਾਨਕ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ 'ਚ ਲੱਗਾ ਹੋਇਆ ਹੈ। ਸਟੇਟ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਗੁਜਰਾਤ ਦੇ ਵੱਖ-ਵੱਖ ਇਲਾਕਿਆਂ ਵਿੱਚ ਬਿਜਲੀ ਡਿੱਗਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਇਨ੍ਹਾਂ 'ਚ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ।
ਗੁਜਰਾਤ ਦੇ ਦਾਹੋਦ ਵਿੱਚ ਸਭ ਤੋਂ ਵੱਧ ਚਾਰ ਲੋਕਾਂ ਦੀ ਜਾਨ ਚਲੀ ਗਈ। ਭਰੂਚ ਵਿੱਚ ਤਿੰਨ, ਤਾਪੀ ਵਿੱਚ ਦੋ ਅਤੇ ਅਹਿਮਦਾਬਾਦ, ਅਮਰੇਲੀ, ਬਨਾਸਕਾਂਠਾ, ਬੋਤਾੜ, ਖੇੜਾ, ਮੇਹਸਾਣਾ, ਪੰਚਮਹਲ, ਸਾਬਰਕਾਂਠਾ, ਸੂਰਤ, ਸੁਰੇਂਦਰਨਗਰ, ਦੇਵਭੂਮੀ ਦਵਾਰਕਾ ਵਿੱਚ ਇੱਕ-ਇੱਕ ਵਿਅਕਤੀ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ: Indian Government Advises: ਚੀਨ 'ਚ ਰਹੱਸਮਈ ਬੀਮਾਰੀ ਮਗਰੋਂ ਕੇਂਦਰ ਨੇ ਚੁੱਕਿਆ ਇਹ ਕਦਮ, ਜਾਰੀ ਕੀਤੀ ਗਾਈਡਲਾਈਨ