ਪੰਜਾਬ ’ਚ ਕੜਾਕੇ ਦੀ ਠੰਢ ਦਾ ਕਹਿਰ ਜਾਰੀ, ਸੰਘਣੀ ਧੁੰਦ ਕਾਰਨ ਵਾਹਨ ਚਾਲਕਾਂ ਨੂੰ ਆ ਰਹੀ ਪਰੇਸ਼ਾਨੀ

By  Aarti December 22nd 2022 08:35 AM

Punjab Weather Update: ਪੂਰੇ ਉੱਤਰ ਭਾਰਤ ਦੇ ਵਿੱਚ ਕੜਾਕੇ ਦੀ ਠੰਢ ਦਾ ਕਹਿਰ ਲਗਾਤਾਰ ਜਾਰੀ ਹੈ। ਸੰਘਣੀ ਧੁੰਦ ਦੀ ਚਾਦਰ ਛਾ ਗਈ। ਜਿਸ ਕਾਰਨ ਵੇਖਣ ਦੇ ਪੱਧਰ ਵਿੱਚ ਕਮੀ ਆਈ ਹੋਈ ਹੈ। ਲਗਾਤਾਰ ਘੱਟਦੇ ਤਾਪਮਾਨ ਕਾਰਨ ਲੋਕਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ।

ਦੂਜੇ ਪਾਸੇ ਸੰਘਣੀ ਧੁੰਦ ਦੇ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੰਘਣੀ ਧੁੰਦ ਦਾ ਆਵਾਜਾਈ ਉੱਤੇ ਵੀ ਕਾਫੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਧੁੰਦ ਦੇ ਕਾਰਨ ਕਈ ਟਰੇਨਾਂ ਅਤੇ ਫਲਾਈਟਾਂ ਜਾਂ ਤਾਂ ਦੇਰੀ ਨਾਲ ਚੱਲ ਰਹੀਆਂ ਹਨ ਜਾਂ ਫਿਰ ਰੱਦ ਹੋ ਗਈਆਂ ਹਨ। 

ਪੀਏਯੂ ਦੇ ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਅਜਿਹੇ ਹੀ ਹਾਲਾਤ ਬਣੇ ਰਹਿਣਗੇ। ਪੰਜਾਬ ਦੇ ਲੋਕਾਂ ਨੂੰ ਅਜੇ ਸੰਘਣੀ ਧੁੰਦ ਤੋਂ ਰਾਹਤ ਨਹੀਂ ਮਿਲੇਗੀ। ਉਨ੍ਹਾਂ ਇਹ ਵੀ ਕਿਹਾ ਕਿ ਵਾਤਾਵਰਣ ਚ ਤਬਦੀਲੀਆਂ ਕਾਰਨ ਹੀ ਇਹ ਅਸਰ ਪੈ ਰਿਹਾ ਹੈ। ਗਲੋਬਲ ਵਾਰਮਿੰਗ ਅਤੇ ਪ੍ਰਦੂਸ਼ਣ ਕਰਕੇ ਦੇਰੀ ਨਾਲ ਧੁੰਦ ਪੈ ਰਹੀ ਹੈ। 

ਉੱਥੇ ਹੀ ਦੂਜੇ ਪਾਸੇ ਸੰਘਣੀ ਧੁੰਦ ਦੇ ਕਾਰਨ ਪੰਜਾਬ ’ਚ ਹਾਦਸੇ ਵਾਪਰ ਰਹੇ ਹਨ। ਦੱਸ ਦਈਏ ਕਿ ਲੁਧਿਆਣਾ ਚੰਡੀਗੜ੍ਹ ਮਾਰਗ ’ਤੇ ਭਿਆਨਕ ਹਾਦਸਾ ਵਾਪਰਿਆ। ਧੁੰਦ ਕਾਰਨ ਕਪੜਿਆਂ ਨਾਲ ਭਰਿਆ ਛੋਟਾ ਹਾਥੀ ਪਲਟਿਆ ਜਿਸ ਕਾਰਨ ਹਾਦਸੇ ਵਿੱਚ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ: ਗੈਂਗਸਟਰ ਬਿਸ਼ਨੋਈ ਅਤੇ ਸੰਪਤ ਨਹਿਰਾ ਦੀ ਆਡੀਓ ਮੈਚਿੰਗ ਨਾਲ ਖੁੱਲ੍ਹਣਗੇ ਕਈ ਭੇਦ !

Related Post