Gayatri Joshi Accident : ਸ਼ਾਹਰੁਖ ਖਾਨ ਦੀ ਫਿਲਮ ਸਵਦੇਸ਼ ਦੀ ਅਦਾਕਾਰਾ ਹੋਈ ਭਿਆਨਕ ਹਾਦਸੇ ਦਾ ਸ਼ਿਕਾਰ, ਇੱਥੇ ਦੇਖੋ ਹਾਦਸੇ ਦੀ ਵੀਡੀਓ

ਅਦਾਕਾਰਾ ਗਾਇਤਰੀ ਜੋਸ਼ੀ ਇਟਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਹੈ। ਗਾਇਤਰੀ ਆਪਣੇ ਪਤੀ ਵਿਕਾਸ ਓਬਰਾਏ ਨਾਲ ਲੈਂਬੋਰਗਿਨੀ ਕਾਰ 'ਚ ਸਫਰ ਕਰ ਰਹੀ ਸੀ।

By  Aarti October 4th 2023 11:31 AM -- Updated: October 4th 2023 11:53 AM

Gayatri Joshi Accident News: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਅਦਾਕਾਰਾ ਗਾਇਤਰੀ ਜੋਸ਼ੀ ਵੱਡੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ 'ਚ ਉਨ੍ਹਾਂ ਦੀ ਲੈਂਬੋਰਗਿਨੀ ਕਾਰ ਫਰਾਰੀ ਨਾਲ ਟਕਰਾ ਗਈ, ਜਿਸ ਕਾਰਨ ਉਸ 'ਚ ਅੱਗ ਲੱਗ ਗਈ।

ਇਸ ਹਾਦਸੇ 'ਚ ਫਰਾਰੀ 'ਚ ਸਵਾਰ ਜੋੜੇ ਦੀ ਮੌਕੇ 'ਤੇ ਹੀ ਮੌਤ ਹੋ ਜਾਣ ਦੀ ਸੂਚਨਾ ਵੀ ਹੈ। ਇਸ ਪੂਰੀ ਘਟਨਾ ਦਾ ਦਿਲ ਦਹਿਲਾ ਦੇਣ ਵਾਲਾ ਵੀਡੀਓ ਵੀ ਸਾਹਮਣੇ ਆਇਆ ਹੈ।


ਮਿਲੀ ਜਾਣਕਾਰੀ ਮੁਤਾਬਿਕ ਅਦਾਕਾਰਾ ਗਾਇਤਰੀ ਜੋਸ਼ੀ ਇਟਲੀ 'ਚ ਹਾਦਸੇ ਦਾ ਸ਼ਿਕਾਰ ਹੋਈ ਹੈ। ਗਾਇਤਰੀ ਆਪਣੇ ਪਤੀ ਵਿਕਾਸ ਓਬਰਾਏ ਨਾਲ ਲੈਂਬੋਰਗਿਨੀ ਕਾਰ 'ਚ ਸਫਰ ਕਰ ਰਹੀ ਸੀ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਦਿਲ ਦਹਿਲਾ ਦੇਣ ਵਾਲਾ ਹਾਦਸਾ ਇਟਲੀ ਦੇ ਸਾਰਡੀਨੀਆ ਇਲਾਕੇ 'ਚ ਵਾਪਰਿਆ ਹੈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਸਾਹਮਣੇ ਆਈ ਹੈ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੈਂਬੋਰਗਿਨੀ ਅਤੇ ਫੇਰਾਰੀ ਦੇ ਡਰਾਈਵਰਾਂ ਨੇ ਸਾਰਡੀਨੀਆ ਵਿੱਚ ਇੱਕ ਤੰਗ ਸੜਕ ਉੱਤੇ ਇੱਕ ਕੈਂਪਰ ਵੈਨ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ। ਤਿੰਨੇ ਵਾਹਨ ਆਪਸ ਵਿੱਚ ਟਕਰਾ ਗਏ ਅਤੇ ਕੈਂਪਰ ਵੈਨ ਪਲਟ ਗਈ। ਹਾਦਸੇ ਤੋਂ ਬਾਅਦ ਫੇਰਾਰੀ ਨੂੰ ਅੱਗ ਲੱਗ ਗਈ ਜਿਸ ਕਾਰਨ ਇਸ ਵਿੱਚ ਸਫ਼ਰ ਕਰ ਰਹੇ ਇੱਕ ਸਵਿਸ ਜੋੜੇ ਦੀ ਮੌਤ ਹੋ ਗਈ। 

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਗਾਇਤਰੀ ਜੋਸ਼ੀ ਅਤੇ ਉਨ੍ਹਾਂ ਦੇ ਪਤੀ ਇਸ ਹਾਦਸੇ ’ਚ ਸੁਰੱਖਿਅਤ ਹਨ।  ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਉਨ੍ਹਾਂ ਦੀ ਗੱਡੀ ਸੜਕ ਤੋਂ ਉਤਰ ਗਈ ਇਸ ਲਈ ਅਸੀਂ ਬਚ ਗਏ। ਹਾਲਾਂਕਿ ਇਸ ਹਾਦਸੇ 'ਚ ਦੋ ਹੋਰ ਲੋਕਾਂ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਅਰਜੁਨ ਕਪੂਰ ਨਾਲ ਕੈਮਰੇ 'ਚ ਕੈਦ ਹੋਈ ਮਲਾਇਕਾ ਅਰੋੜਾ, ਲੋਕਾਂ ਨੇ ਕਿਹਾ...

Related Post