Robbery Viral Video : ਚੋਰ ਦੀ ਚੋਰੀ ਰਹਿ ਗਈ ਅਧੂਰੀ ! Exhaust Fan ਨੇ ਚੋਰ ਨੂੰ ਇੰਝ ਫਸਾਇਆ, ਦੇਖੋ ਵੀਡੀਓ
Robbery Viral Video : ਰਾਜਸਥਾਨ ਦੇ ਕੋਟਾ ਜ਼ਿਲ੍ਹੇ ਵਿੱਚ, ਇੱਕ ਚੋਰ ਚੋਰੀ ਦੀ ਕੋਸ਼ਿਸ਼ ਕਰਦੇ ਸਮੇਂ ਇੱਕ ਐਗਜ਼ੌਸਟ ਫੈਨ ਦੀ ਥਾਂ ਵਿੱਚ ਫਸ ਗਿਆ। ਇਸ ਨਾਲ ਤਾਂ ਘਰ ’ਚ ਚੋਰੀ ਹੋਣ ਤੋਂ ਤਾਂ ਬਚ ਗਈ ਪਰ ਚੋਰ ਨੂੰ ਕਾਫੀ ਮੁਸ਼ਕਤ ਤੋਂ ਬਾਅਦ ਮੋਹਰੇ ਵਿੱਚੋਂ ਬਾਹਰ ਕੱਢਿਆ ਗਿਆ। ਮਿਲੀ ਜਾਣਕਾਰੀ ਮੁਤਾਬਿਕ ਘਰ ਦੇ ਲੋਕਾਂ ਨੇ ਗੁਆਂਢੀਆਂ ਦੀ ਮਦਦ ਨਾਲ ਚੋਰ ਨੂੰ ਰੰਗੇ ਹੱਥੀਂ ਫੜ ਲਿਆ ਅਤੇ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਮੁਲਜ਼ਮ ਚੋਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੱਸ ਦਈਏ ਕਿ ਘਟਨਾ ਦਾ ਇੱਕ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਹੈ। ਇਹ ਘਟਨਾ ਸ਼ਹਿਰ ਦੇ ਬੋਰਖੇੜਾ ਥਾਣੇ ਦੇ ਪ੍ਰਤਾਪ ਨਗਰ ਖੇਤਰ ਵਿੱਚ ਵਾਪਰੀ। ਬੋਰਖੇੜਾ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
A burglary attempt in Kota, Rajasthan, India, on Saturday ended badly as the suspect got trapped in a kitchen exhaust fan shaft and was later arrested. ???? pic.twitter.com/XyKhqTDqY6 — Funny News Hub (@Funnynewshub) January 6, 2026
ਘਰ ਵਿੱਚ ਰਹਿਣ ਵਾਲੇ ਸੁਭਾਸ਼ ਕੁਮਾਰ ਰਾਵਤ ਨੇ ਦੱਸਿਆ ਕਿ ਉਹ ਅਤੇ ਉਸਦੀ ਪਤਨੀ 3 ਜਨਵਰੀ ਨੂੰ ਖਾਟੂ ਸ਼ਿਆਮ ਜੀ ਦੇ ਦਰਸ਼ਨ ਕਰਨ ਲਈ ਗਏ ਹੋਏ ਸੀ ਅਤੇ 4 ਜਨਵਰੀ ਦੀ ਰਾਤ ਨੂੰ ਘਰ ਵਾਪਸ ਆਏ। ਜਿਵੇਂ ਹੀ ਸੁਭਾਸ਼ ਆਪਣੇ ਸਕੂਟਰ 'ਤੇ ਘਰ ਦੇ ਅੰਦਰ ਜਾ ਰਿਹਾ ਸੀ, ਸਕੂਟਰ ਦੀ ਰੌਸ਼ਨੀ ਵਿੱਚ ਇੱਕ ਆਦਮੀ ਰਸੋਈ ਦੇ ਐਗਜ਼ੌਸਟ ਹੋਲ ਵਿੱਚ ਫਸਿਆ ਹੋਇਆ ਦਿਖਾਈ ਦਿੱਤਾ। ਫਿਰ ਉਸਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਰੌਲਾ ਸੁਣ ਕੇ ਇੱਕ ਚੋਰ ਮੌਕੇ ਤੋਂ ਭੱਜ ਗਿਆ। ਇੱਕ ਕਾਰ ਵੀ ਬਾਹਰ ਖੜੀ ਸੀ ਜਿਸ ’ਤੇ ਪੁਲਿਸ ਦਾ ਸਟੀਕਰ ਲੱਗਿਆ ਹੋਇਆ ਸੀ। ਪੁਲਿਸ ਦੇ ਅਨੁਸਾਰ ਕਾਰ ਰਾਹੀਂ ਚੋਰ ਆਏ ਸੀ
ਫਿਲਹਾਲ ਹੰਗਾਮਾ ਦੇਖ ਕੇ ਗੁਆਂਢੀ ਜਾਗੇ ਅਤੇ ਚੋਰ ਨੂੰ ਫੜ ਲਿਆ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਹਰ ਰੋਜ਼ ਇਲਾਕੇ ਵਿੱਚ ਸ਼ੱਕੀ ਵਿਅਕਤੀ ਘੁੰਮਦੇ ਦਿਖਾਈ ਦਿੰਦੇ ਹਨ। ਇਸ ਸਬੰਧੀ ਬੋਰਖੇੜਾ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਇਹ ਵੀ ਪੜ੍ਹੋ : Hydro Project Cess : ਹਿਮਾਚਲ ਨੇ ਵਧਾਈ ਪੰਜਾਬ ਦੀ ਚਿੰਤਾ ! ਹਾਈਡ੍ਰੋ ਪ੍ਰਾਜੈਕਟਾਂ 'ਤੇ ਲਾਇਆ ਸੈੱਸ, 200 ਕਰੋੜ ਦਾ ਪਵੇਗਾ ਵਾਧੂ ਨਵਾਂ ਬੋਝ
- PTC NEWS