Shahrukh Khan: ਸ਼ਾਹਰੁਖ ਖਾਨ ਕੇਕੇਆਰ ਦਾ ਸਮਰਥਨ ਕਰਨ ਲਈ ਚੇਨਈ ਲਈ ਹੋਏ ਰਵਾਨਾ,ਇਸ ਕਾਰਨ ਹੋਏ ਸੀ ਹਸਪਤਾਲ ਭਰਤੀ

ਹਾਲ ਹੀ ਵਿੱਚ ਡੀਹਾਈਡ੍ਰੇਸ਼ਨ ਅਤੇ ਹੀਟ ਸਟ੍ਰੋਕ ਕਾਰਨ ਉਨ੍ਹਾਂ ਦੀ ਸਿਹਤ ਵਿਗੜਨ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੇ ਬਾਵਜੂਦ ਸ਼ਾਹਰੁਖ ਮੁੰਬਈ ਤੋਂ ਰਵਾਨਾ ਹੋ ਚੁੱਕੇ ਹਨ।

By  Aarti May 26th 2024 03:45 PM

Shahrukh Khan: ਇੰਡੀਅਨ ਪ੍ਰੀਮੀਅਰ ਲੀਗ (IPL) ਹੁਣ ਆਪਣੇ ਆਖਰੀ ਪੜਾਅ 'ਤੇ ਹੈ। ਅੱਜ ਚੇਨਈ ਦੇ ਐੱਮ.ਏ.ਚਿਦੰਬਰਮ ਸਟੇਡੀਅਮ 'ਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਸ ਹੈਦਰਾਬਾਦ ਵਿਚਾਲੇ ਵੱਡਾ ਮੈਚ ਹੈ। ਅਜਿਹੇ 'ਚ ਸ਼ਾਹਰੁਖ ਖਾਨ ਨੇ ਆਪਣੀ ਟੀਮ ਦਾ ਮਨੋਬਲ ਵਧਾਉਣ ਲਈ ਇਕ ਵਾਰ ਫਿਰ ਅਹੁਦਾ ਸੰਭਾਲ ਲਿਆ ਹੈ।

ਹਾਲ ਹੀ ਵਿੱਚ ਡੀਹਾਈਡ੍ਰੇਸ਼ਨ ਅਤੇ ਹੀਟ ਸਟ੍ਰੋਕ ਕਾਰਨ ਉਨ੍ਹਾਂ ਦੀ ਸਿਹਤ ਵਿਗੜਨ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੇ ਬਾਵਜੂਦ ਸ਼ਾਹਰੁਖ  ਮੁੰਬਈ ਤੋਂ ਰਵਾਨਾ ਹੋ ਚੁੱਕੇ ਹਨ। ਉਨ੍ਹਾਂ ਨੂੰ ਮੂੰਹ ਲੁਕੋ ਕੇ ਨਿੱਜੀ ਹਵਾਈ ਅੱਡੇ 'ਤੇ ਦਾਖ਼ਲ ਹੁੰਦੇ ਦੇਖਿਆ ਗਿਆ। ਉਨ੍ਹਾਂ ਦੀ ਬੇਟੀ ਸੁਹਾਨਾ ਖਾਨ, ਬੇਟੇ ਅਬਰਾਮ ਅਤੇ ਆਰੀਅਨ, ਸੁਹਾਨਾ ਦੀ ਦੋਸਤ ਅਨੰਨਿਆ ਪਾਂਡੇ ਵੀ ਫਾਈਨਲ ਮੈਚ ਲਈ ਰਵਾਨਾ ਹੋ ਗਏ ਹਨ।

ਹਾਲ ਹੀ 'ਚ ਸ਼ਾਹਰੁਖ ਖਾਨ ਕਹਿਰ ਦੀ ਗਰਮੀ ਤੋਂ ਪਰੇਸ਼ਾਨ ਹਨ। ਉਨ੍ਹਾਂ ਦੀ ਸਿਹਤ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਅਹਿਮਦਾਬਾਦ ਦੇ ਕੇਡੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਉਥੇ ਇਕ ਰਾਤ ਇਲਾਜ ਕਰਵਾਉਣ ਤੋਂ ਬਾਅਦ ਸ਼ਾਹਰੁਖ ਨੂੰ ਛੁੱਟੀ ਦੇ ਦਿੱਤੀ ਗਈ ਅਤੇ ਅਗਲੇ ਦਿਨ ਦੁਪਹਿਰ ਨੂੰ ਸਿੱਧੇ ਮੁੰਬਈ ਪਰਤ ਆਏ। ਉਸ ਨੇ ਹਵਾਈ ਅੱਡੇ 'ਤੇ ਛੱਤਰੀ ਨਾਲ ਆਪਣਾ ਚਿਹਰਾ ਛੁਪਾ ਲਿਆ।

ਖੈਰ ਪ੍ਰਸ਼ੰਸਕ ਖੁਸ਼ ਹਨ ਕਿ ਉਨ੍ਹਾਂ ਦੀ ਸਿਹਤ ਹੁਣ ਠੀਕ ਹੋ ਗਈ ਹੈ ਅਤੇ ਉਹ ਆਪਣੀ ਟੀਮ ਕੇਕੇਆਰ ਨੂੰ ਸਮਰਥਨ ਦੇਣ ਲਈ ਚੇਨਈ ਲਈ ਰਵਾਨਾ ਹੋ ਗਏ ਹਨ।

ਇਹ ਵੀ ਪੜ੍ਹੋ: Preity Zinta Fake Accent: 17 ਸਾਲਾਂ ਬਾਅਦ ਪ੍ਰੀਤੀ ਜ਼ਿੰਟਾ ਨੇ ਕਾਨਸ ਫਿਲਮ ਫੈਸਟੀਵਲ ਚ ਕੀਤੀ ਵਾਪਸੀ, ਪਰ ਇਸ ਗੱਲ੍ਹ ਤੋਂ ਭੜਕੇ ਲੋਕ

Related Post