Mon, Jun 17, 2024
Whatsapp

Preity Zinta Fake Accent: 17 ਸਾਲਾਂ ਬਾਅਦ ਪ੍ਰੀਤੀ ਜ਼ਿੰਟਾ ਨੇ ਕਾਨਸ ਫਿਲਮ ਫੈਸਟੀਵਲ ਚ ਕੀਤੀ ਵਾਪਸੀ, ਪਰ ਇਸ ਗੱਲ੍ਹ ਤੋਂ ਭੜਕੇ ਲੋਕ

ਦਰਅਸਲ, ਇਸ ਵੀਡੀਓ 'ਚ ਪ੍ਰੀਤੀ ਜ਼ਿੰਟਾ ਅੰਗਰੇਜ਼ੀ 'ਚ ਗੱਲ ਕਰਦੇ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਟ੍ਰੋਲਰਜ਼ ਉਸ ਦੇ ਲਹਿਜ਼ੇ ਲਈ ਉਸ ਨੂੰ ਟ੍ਰੋਲ ਕਰ ਰਹੇ ਹਨ।

Written by  Aarti -- May 25th 2024 03:06 PM -- Updated: May 25th 2024 03:19 PM
Preity Zinta Fake Accent: 17 ਸਾਲਾਂ ਬਾਅਦ ਪ੍ਰੀਤੀ ਜ਼ਿੰਟਾ ਨੇ ਕਾਨਸ ਫਿਲਮ ਫੈਸਟੀਵਲ ਚ ਕੀਤੀ ਵਾਪਸੀ, ਪਰ ਇਸ ਗੱਲ੍ਹ ਤੋਂ ਭੜਕੇ ਲੋਕ

Preity Zinta Fake Accent: 17 ਸਾਲਾਂ ਬਾਅਦ ਪ੍ਰੀਤੀ ਜ਼ਿੰਟਾ ਨੇ ਕਾਨਸ ਫਿਲਮ ਫੈਸਟੀਵਲ ਚ ਕੀਤੀ ਵਾਪਸੀ, ਪਰ ਇਸ ਗੱਲ੍ਹ ਤੋਂ ਭੜਕੇ ਲੋਕ

Preity Zinta Fake Accent:  ਬਾਲੀਵੁੱਡ ਅਦਾਕਾਰਾ ਪ੍ਰਿਟੀ ਜ਼ਿੰਟਾ 17 ਸਾਲਾਂ ਬਾਅਦ ਕਾਨਸ ਫਿਲਮ ਫੈਸਟੀਵਲ ਵਿੱਚ ਵਾਪਸੀ ਕੀਤੀ ਹੈ। ਪ੍ਰਸ਼ੰਸਕ ਉਸ ਦੇ ਲੁੱਕ ਨੂੰ ਕਾਫੀ ਪਸੰਦ ਕਰ ਰਹੇ ਹਨ ਪਰ ਕਾਨਸ ਫਿਲਮ ਫੈਸਟੀਵਲ ਦੀ ਪ੍ਰੀਟੀ ਜ਼ਿੰਟਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ 'ਚ ਪ੍ਰੀਤੀ ਮੀਡੀਆ ਨਾਲ ਗੱਲ ਕਰਦੀ ਨਜ਼ਰ ਆ ਰਹੀ ਹੈ। ਪ੍ਰਿਟੀ ਜ਼ਿੰਟਾ ਦਾ ਇਹ ਵੀਡੀਓ ਟ੍ਰੋਲਸ ਦੇ ਨਿਸ਼ਾਨੇ 'ਤੇ ਹੈ। 

ਦਰਅਸਲ ਇਸ ਵੀਡੀਓ 'ਚ ਪ੍ਰੀਤੀ ਜ਼ਿੰਟਾ ਅੰਗਰੇਜ਼ੀ 'ਚ ਗੱਲ ਕਰਦੇ ਨਜ਼ਰ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਟ੍ਰੋਲਰਜ਼ ਉਸ ਦੇ ਲਹਿਜ਼ੇ ਲਈ ਉਸ ਨੂੰ ਟ੍ਰੋਲ ਕਰ ਰਹੇ ਹਨ। ਲੋਕ ਸੋਸ਼ਲ ਮੀਡੀਆ 'ਤੇ ਪੁੱਛ ਰਹੇ ਹਨ ਕਿ ਪ੍ਰੀਟੀ ਜ਼ਿੰਟਾ ਫਰਜ਼ੀ ਲਹਿਜ਼ੇ 'ਚ ਕਿਉਂ ਗੱਲ ਕਰ ਰਹੀ ਹੈ।


ਦੱਸ ਦਈਏ ਕਿ ਪ੍ਰੀਤੀ ਜ਼ਿੰਟਾ ਨੇ ਇਸ ਈਵੈਂਟ 'ਚ ਮੈਚਿੰਗ ਬਲਾਊਜ਼ ਦੇ ਨਾਲ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਸੀ। ਉਸ ਨੇ ਵੱਡੀਆਂ ਵਾਲੀਆਂ ਪਾਈਆਂ ਹੋਈਆਂ ਹਨ ਅਤੇ ਵਾਲ ਖੁੱਲ੍ਹੇ ਰੱਖੇ ਹੋਏ ਹਨ।  

ਪ੍ਰੀਟੀ ਜ਼ਿੰਟਾ ਦੇ ਵੀਡੀਓ 'ਤੇ ਇਕ ਯੂਜ਼ਰ ਨੇ ਲਿਖਿਆ ਕਿ ਮੈਂ ਹੈਰਾਨ ਹਾਂ ਕਿ ਵਿਦੇਸ਼ਾਂ ਵਿਚ ਰਹਿਣ ਵਾਲੇ ਲੋਕਾਂ ਨਾਲ ਗੱਲਬਾਤ ਕਰਦੇ ਸਮੇਂ ਭਾਰਤੀ ਆਪਣਾ ਲਹਿਜ਼ਾ ਕਿਉਂ ਬਦਲਦੇ ਹਨ। ਉਹ ਆਪਣਾ ਅਸਲੀ ਰੂਪ ਕਿਉਂ ਨਹੀਂ ਬਰਕਰਾਰ ਰੱਖਦੇ? ਇਸ ਦੇ ਨਾਲ ਹੀ ਇਕ ਯੂਜ਼ਰ ਨੇ ਲਿਖਿਆ ਕਿ ਤੁਸੀਂ ਸਾਰੇ ਆਪਣੇ ਲਹਿਜ਼ੇ ਨੂੰ ਨਕਲੀ ਕਿਉਂ ਬਣਾਉਂਦੇ ਹੋ? ਜਿਵੇਂ ਹੋ ਉਵੇ ਰਹਿ ਕੇ ਗੱਲ ਕਰੋ।

ਇਹ ਵੀ ਪੜ੍ਹੋ: ਜਲਦ ਹੀ ਰਿਲੀਜ਼ ਹੋਵੇਗਾ ਫਿਲਮ ਨੀਂ ਮੈਂ ਸੱਸ ਕੁਟਨੀ-2 ਦਾ ਟ੍ਰੇਲਰ, ਜਾਣੋ ਤਰੀਕ ਤੇ ਸਮਾਂ

ਹਾਲਾਂਕਿ ਕੁਝ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਿਟੀ ਜ਼ਿੰਟਾ ਦਾ ਸਮਰਥਨ ਵੀ ਕੀਤਾ ਹੈ। ਲੋਕਾਂ ਨੇ ਲਿਖਿਆ ਹੈ ਕਿ ਲੋਕ ਉਸ ਦੇ ਲਹਿਜ਼ੇ ਤੋਂ ਇੰਨੇ ਚਿੰਤਤ ਕਿਉਂ ਹਨ। ਉਹ ਜਿਵੇਂ ਚਾਹੇ ਬੋਲ ਸਕਦੀ ਹੈ। ਇਸ ਦੇ ਨਾਲ ਹੀ ਇੱਕ ਨੇ ਲਿਖਿਆ ਕਿ ਉਹ ਅਮਰੀਕਾ ਵਿੱਚ ਰਹਿੰਦੀ ਹੈ ਇਸ ਲਈ ਉਸਦੇ ਲਹਿਜ਼ੇ ਵਿੱਚ ਬਦਲਾਅ ਆਮ ਗੱਲ ਹੈ।

ਇਹ ਵੀ ਪੜ੍ਹੋ: ਟਿਊਮਰ ਦੇ ਅਪ੍ਰੇਸ਼ਨ ਤੋਂ ਬਾਅਦ ਰਾਖੀ ਸਾਵੰਤ ਦੀ ਹਾਲਤ ਨਹੀਂ ਠੀਕ, ਸਾਬਕਾ ਪਤੀ ਨੇ ਦਿੱਤਾ ਹੈਲਥ ਅਪਡੇਟ

ਕਾਬਿਲੇਗੌਰ ਹੈ ਕਿ ਪ੍ਰੀਤੀ ਜ਼ਿੰਟਾ ਤੋਂ ਪਹਿਲਾਂ ਕਿਆਰਾ ਅਡਵਾਨੀ ਨੂੰ ਆਪਣੇ ਲਹਿਜ਼ੇ ਲਈ ਟ੍ਰੋਲਿੰਗ ਦਾ ਸਾਹਮਣਾ ਕਰਨਾ ਪਿਆ ਸੀ। ਕਿਆਰਾ ਅਡਵਾਨੀ ਨੇ ਇਸ ਸਾਲ ਕਾਨਸ ਫਿਲਮ ਫੈਸਟੀਵਲ ਵਿੱਚ ਆਪਣਾ ਡੈਬਿਊ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਟ੍ਰੋਲ ਹੋਣ ਤੋਂ ਬਾਅਦ ਕਿਆਰਾ ਅਡਵਾਨੀ ਨੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਪੋਸਟ ਸ਼ੇਅਰ ਕਰਕੇ ਟ੍ਰੋਲ ਕਰਨ ਵਾਲਿਆਂ ਨੂੰ ਜਵਾਬ ਦਿੱਤਾ ਹੈ।

ਇਹ ਵੀ ਪੜ੍ਹੋ: Firoz Khan Passed Away: ਭਾਬੀ ਜੀ ਘਰ ਪਰ ਹੈ ਫੇਮ ਅਦਾਕਾਰ ਫਿਰੋਜ਼ ਖਾਨ ਦਾ ਦਿਹਾਂਤ, ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

- PTC NEWS

Top News view more...

Latest News view more...

PTC NETWORK