Faridkot News : ਰਾਹਗੀਰਾਂ ਲਈ ਲਾਹੇਵੰਦ ਸਾਬਤ ਹੋ ਰਿਹਾ ਨਗਰ ਕੌਂਸਲ ਫਰੀਦਕੋਟ ਵੱਲੋਂ ਬਣਾਇਆ ਗਿਆ ਰਹਿਣ ਬਸੇਰਾ
Faridkot News : ਫ਼ਰੀਦਕੋਟ ਨਗਰ ਕੌਂਸਲ ਵੱਲੋਂ ਬਣਾਇਆ ਗਿਆ ਰਹਿਣ ਬਸੇਰਾ ਇਨੀ ਦਿਨੀ ਅਜਿਹੇ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਿਹਾ ,ਜਿਨ੍ਹਾਂ ਲੋਕਾਂ ਨੇ ਦੇਰ ਰਾਤ ਕੋਈ ਟਰੇਨ ਚੜ੍ਹਨਾ ਹੁੰਦਾ ਜਾਂ ਕੋਈ ਬਾਹਰੋਂ ਆਇਆ ਅਤੇ ਉਸ ਨੂੰ ਰਹਿਣ ਲਈ ਕੋਈ ਥਾਂ ਨਹੀਂ ਮਿਲ ਰਹੀ, ਜਾਂ ਅਜਿਹੇ ਲੋਕ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਅਤੇ ਰਾਤ ਕੱਟਣ ਦਾ ਕੋਈ ਸਾਧਨ ਨਹੀਂ
Faridkot News : ਫ਼ਰੀਦਕੋਟ ਨਗਰ ਕੌਂਸਲ ਵੱਲੋਂ ਬਣਾਇਆ ਗਿਆ ਰਹਿਣ ਬਸੇਰਾ ਇਨੀ ਦਿਨੀ ਅਜਿਹੇ ਲੋਕਾਂ ਲਈ ਲਾਹੇਵੰਦ ਸਾਬਤ ਹੋ ਰਿਹਾ ,ਜਿਨ੍ਹਾਂ ਲੋਕਾਂ ਨੇ ਦੇਰ ਰਾਤ ਕੋਈ ਟਰੇਨ ਚੜ੍ਹਨਾ ਹੁੰਦਾ ਜਾਂ ਕੋਈ ਬਾਹਰੋਂ ਆਇਆ ਅਤੇ ਉਸ ਨੂੰ ਰਹਿਣ ਲਈ ਕੋਈ ਥਾਂ ਨਹੀਂ ਮਿਲ ਰਹੀ, ਜਾਂ ਅਜਿਹੇ ਲੋਕ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਅਤੇ ਰਾਤ ਕੱਟਣ ਦਾ ਕੋਈ ਸਾਧਨ ਨਹੀਂ।
ਗੱਲਬਾਤ ਕਰਦਿਆ ਰਹਿਣ ਬਸੇਰਾ ਦਾ ਪ੍ਰਬੰਧ ਦੇਖਣ ਵਾਲੇ ਵਿਅਕਤੀ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਉਹ ਇਥੇ ਕੰਮ ਕਰ ਰਿਹਾ। ਇਥੇ ਕੋਈ ਵੀ ਲੋੜਵੰਦ ਰਾਤ ਸਮੇਂ ਠਹਿਰ ਸਕਦਾ, ਬਸ਼ਰਤੇ ਉਸ ਨੇ ਕੋਈ ਨਸ਼ਾ ਨਾ ਕੀਤਾ ਹੋਵੇ। ਉਹਨਾਂ ਕਿਹਾ ਕਿ ਇਥੇ ਰਹਿਣ ਲਈ ਕਿਸੇ ਤੋਂ ਕੋਈ ਫੀਸ ਨਹੀਂ ਲਈ ਜਾਂਦੀ ,ਬਿਲਕੁਲ ਮੁਫ਼ਤ ਸੇਵਾ ਹੈ, ਸਾਫ ਸੁਥਰੇ ਬਿਸਤਰ ਅਤੇ ਹੋਰ ਸਭ ਲੋੜੀਂਦੀਆਂ ਸਹੂਲਤਾਂ ਇਥੇ ਮੌਜੂਦ ਹਨ।
ਜਿਨ੍ਹਾਂ ਵਿਚ ਗਰਮ ਪਾਣੀ ਦੀ ਸੁਵਿਧਾ, ਪੀਣ ਲਈ ਸਾਫ RO ਵਾਲੇ ਪਾਣੀ ਦੀ ਸੁਵਿਧਾ, ਇਸ ਦੇ ਨਾਲ ਹੀ ਸਾਫ ਸੁਥਰੇ ਟਾਇਲਟ ਅਤੇ ਬਾਥਰੂਮ। ਉਹਨਾਂ ਕਿਹਾ ਕਿ ਇਥੇ ਲਗਾਤਾਰ ਸਿਰਫ 3 ਦਿਨ ਠਹਿਰਿਆ ਜਾ ਸਕਦਾ। ਇਸ ਤੋਂ ਜ਼ਿਆਦਾ ਸਮਾਂ ਉਹ ਲੋਕ ਠਹਿਰ ਸਕਦੇ ਹਨ, ਜਿਨ੍ਹਾਂ ਦੀ ਇਥੇ ਕੋਈ ਟਰੇਨਿਗ ਵਗੈਰਾ ਲੱਗੀ ਹੋਵੇ। ਉਹਨਾਂ ਕਿਹਾ ਕਿ ਵੈਲਡ ਸ਼ਨਾਖਤੀ ਕਾਰਡ ਦੇ ਅਧਾਰ 'ਤੇ ਹੀ ਇਥੇ ਐਂਟਰੀ ਦਿੱਤੀ ਜਾਂਦੀ ਹੈ।
ਇਸ ਮੌਕੇ ਰਹਿਣ ਬਸੇਰੇ ਵਿਚ ਠਹਿਰਨ ਵਾਲੇ ਸ਼ਖਸ ਨੇ ਕਿਹਾ ਕਿ ਉਹ ਗੁਰੂ ਸਹਾਇ ਤੋਂ ਆਏ ਹਨ ਅਤੇ ਹਰਿਦੁਆਰ ਜਾਣਾ ਹੈ, ਲੇਟ ਨਾਈਟ ਟਰੇਨ ਚੜ੍ਹਨਾ ਹੈ ਅਤੇ ਉਹ ਕਰੀਬ 10 ਜਣੇ ਇਥੇ ਰੁਕੇ ਹੋਏ ਹਨ। ਉਹਨਾਂ ਕਿਹਾ ਕਿ ਇਥੇ ਪ੍ਰਬੰਧ ਬਹੁਤ ਵਧੀਆ ਹੈ ਅਤੇ ਸਾਫ ਸੁਥਰੇ ਬਿਸਤਰੇ ਅਤੇ ਬਾਕੀ ਲੋੜੀਦੀਆਂ ਸਹੂਲਤਾਂ ਮੌਜੂਦ ਹਨ।