Fri, Dec 26, 2025
Whatsapp

Ludhiana 'ਚ ਨਗਰ ਨਿਗਮ ਵੱਲੋਂ ਤੋੜਿਆ ਗਿਆ ਮਹਿਲਾ ਤਸਕਰ ਦਾ ਘਰ ,ਸਰਕਾਰੀ ਜ਼ਮੀਨ 'ਤੇ ਕੀਤਾ ਸੀ ਨਜਾਇਜ਼ ਕਬਜ਼ਾ

Ludhiana News : ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜੀ ਗਈ ਔਰਤ ਦਾ ਘਰ ਨਗਰ ਨਿਗਮ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਤੋੜਿਆ ਗਿਆ। ਤਸਕਰ ਔਰਤ ਦਾ ਨਾਮ ਹੀਨਾ ਹੈ। ਇਸਦੇ ਉੱਤੇ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਦਰਜ ਹਨ, ਮੌਜੂਦਾ ਸਮੇਂ ਉਹ ਜੇਲ ਵਿੱਚ ਹੈ ਤੇ ਹੁਣ ਇਸ ਨੂੰ ਅਦਾਲਤ ਵੱਲੋਂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ

Reported by:  PTC News Desk  Edited by:  Shanker Badra -- December 26th 2025 07:43 PM
Ludhiana 'ਚ ਨਗਰ ਨਿਗਮ ਵੱਲੋਂ ਤੋੜਿਆ ਗਿਆ ਮਹਿਲਾ ਤਸਕਰ ਦਾ ਘਰ ,ਸਰਕਾਰੀ ਜ਼ਮੀਨ 'ਤੇ ਕੀਤਾ ਸੀ ਨਜਾਇਜ਼ ਕਬਜ਼ਾ

Ludhiana 'ਚ ਨਗਰ ਨਿਗਮ ਵੱਲੋਂ ਤੋੜਿਆ ਗਿਆ ਮਹਿਲਾ ਤਸਕਰ ਦਾ ਘਰ ,ਸਰਕਾਰੀ ਜ਼ਮੀਨ 'ਤੇ ਕੀਤਾ ਸੀ ਨਜਾਇਜ਼ ਕਬਜ਼ਾ

Ludhiana News : ਨਸ਼ਾ ਤਸਕਰੀ ਦੇ ਮਾਮਲੇ ਵਿੱਚ ਫੜੀ ਗਈ ਔਰਤ ਦਾ ਘਰ ਨਗਰ ਨਿਗਮ ਵੱਲੋਂ ਪੁਲਿਸ ਦੀ ਮੌਜੂਦਗੀ ਵਿੱਚ ਤੋੜਿਆ ਗਿਆ। ਤਸਕਰ ਔਰਤ ਦਾ ਨਾਮ ਹੀਨਾ ਹੈ। ਇਸਦੇ ਉੱਤੇ ਨਸ਼ਾ ਤਸਕਰੀ ਦੇ ਤਿੰਨ ਮਾਮਲੇ ਦਰਜ ਹਨ, ਮੌਜੂਦਾ ਸਮੇਂ ਉਹ ਜੇਲ ਵਿੱਚ ਹੈ ਤੇ ਹੁਣ ਇਸ ਨੂੰ ਅਦਾਲਤ ਵੱਲੋਂ ਪੰਜ ਸਾਲ ਦੀ ਸਜ਼ਾ ਸੁਣਾਈ ਗਈ ਹੈ।

ਮਾਮਲੇ ਦੀ ਜਾਣਕਾਰੀ ਦਿੰਦੇ ਏਸੀਪੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਨਗਰ ਨਿਗਮ ਜੋਨ ਬੀ ਦੇ ਏਟੀਪੀ ਕਪਿਲ ਦੇਵ ਦੇ ਵੱਲੋਂ ਪੁਲਿਸ ਵੱਲੋਂ ਸੁਰੱਖਿਆ ਮੰਗੀ ਗਈ ਸੀ ,ਜਿਨਾਂ ਨੇ ਦੱਸਿਆ ਸੀ ਕਿ ਚੀਮਾ ਚੌਂਕ ਦੇ ਨਜਦੀਕ ਘੋੜਾ ਕਾਲੋਨੀ ਇਲਾਕ਼ੇ ਵਿਚ ਮਹਿਲਾ ਤਸਕਰ ਨੇ ਸਰਕਾਰੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰਕੇ ਘਰ ਬਣਾਇਆ ਹੋਇਆ ਹੈ ਅਤੇ ਉਸਨੂੰ ਤੋੜਨ ਦੇ ਆਰਡਰ ਮਿਲੇ ਹਨ। ਜਿਸ ਤੋਂ ਬਾਅਦ ਏਸੀਪੀ ਮੌਕੇ 'ਤੇ ਪਹੁੰਚੇ ਅਤੇ ਥਾਣਾ ਮੋਤੀ ਨਗਰ ਦੀ ਪੁਲਿਸ ਫੋਰਸ ਵੀ ਉਥੇ ਲਗਾਈ ਗਈ। ਜਿਸ ਥਾਂ 'ਤੇ ਮਹਿਲਾ ਦਾ ਘਰ ਬਣਿਆ ਸੀ ,ਉੱਥੇ ਜੇਸੀਬੀ ਨਹੀਂ ਪਹੁੰਚ ਸਕੀ,  ਕਿਉਂਕਿ ਗਲੀਆਂ ਕਾਫੀ ਤੰਗ ਸੀ ,ਜਿਸ ਦੇ ਚਲਦੇ ਨਗਰ ਨਿਗਮ ਵੱਲੋਂ ਮਜ਼ਦੂਰ ਬੁਲਾ ਕੇ ਹਥੌੜੇ ਦੇ ਨਾਲ ਹੀ ਘਰ ਤੁੜਵਾਇਆ ਗਿਆ।


ਉੱਥੇ ਹੀ ਨਗਰ ਨਿਗਮ ਜੋਨ ਬੀ ਦੇ ਏਟੀਪੀ ਕਪਿਲ ਦੇਵ ਨੇ ਦੱਸਿਆ ਕਿ ਇਹ ਘਰ ਪੂਰੀ ਤਰ੍ਹਾਂ ਸਰਕਾਰੀ ਜ਼ਮੀਨ 'ਤੇ ਨਜਾਇਜ਼ ਕਬਜ਼ਾ ਕਰਕੇ ਬਣਾਇਆ ਗਿਆ ਹੈ। ਇੱਥੇ ਰਹਿਣ ਵਾਲਿਆਂ ਨੂੰ 15 ਦਿਨ ਪਹਿਲੇ ਨੋਟਿਸ ਵੀ ਦਿੱਤਾ ਗਿਆ ਸੀ ,ਜਿਸ ਤੋਂ ਬਾਅਦ ਉਹ ਘਰ ਨੂੰ ਤਾਲਾ ਲਾ ਕੇ ਚਲੇ ਗਏ ਅਤੇ ਅੰਦਰੋਂ ਆਪਣਾ ਸਮਾਨ ਵੀ ਚੁੱਕ ਲਿਆ ਸੀ। ਅੱਜ ਪੁਲਿਸ ਨੂੰ ਨਾਲ ਲੈ ਕੇ ਕਾਨੂੰਨੀ ਕਾਰਵਾਈ ਕਰਦੇ ਹੋਏ ਆ ਇਹ ਘਰ ਨੂੰ ਤੋੜ ਕੇ ਸਰਕਾਰੀ ਜਮੀਨ 'ਤੇ ਕਬਜ਼ਾ ਛੁੜਾਇਆ ਗਿਆ ਹੈ। 

- PTC NEWS

Top News view more...

Latest News view more...

PTC NETWORK
PTC NETWORK