Sidhu Moosewala Family: ਮੂਸੇਵਾਲਾ ਦੇ ਪਿਤਾ ਨੇ ਪਾਈਆਂ ਸਰਕਾਰ ਨੂੰ ਲਾਹਣਤਾਂ, ਕਿਹਾ- 'ਹੰਕਾਰਿਆ ਗਿਆ ਹੈ ਮੁੱਖ ਮੰਤਰੀ'

ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਜੇਕਰ ਅੱਜ ਸਿੱਧੂ ਮੂਸੇਵਾਲਾ ਸਾਡੇ ਕੋਲ ਹੁੰਦੇ ਤਾਂ ਉਹ ਆਪਣਾ 30ਵਾਂ ਜਨਮਦਿਨ ਮਨਾ ਰਹੇ ਹੁੰਦੇ।

By  Aarti June 11th 2023 11:04 AM

Sidhu Moosewala Family:  ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ ਜਨਮਦਿਨ ਹੈ। ਜੇਕਰ ਅੱਜ ਸਿੱਧੂ ਮੂਸੇਵਾਲਾ ਸਾਡੇ ਕੋਲ ਹੁੰਦੇ ਤਾਂ ਉਹ ਆਪਣਾ 30ਵਾਂ ਜਨਮਦਿਨ ਮਨਾ ਰਹੇ ਹੁੰਦੇ। ਪਰ ਅੱਜ ਉਨ੍ਹਾਂ ਦੇ ਜਨਮਦਿਨ ‘ਤੇ ਪਰਿਵਾਰ ਸਣੇ ਉਨ੍ਹਾਂ ਦੇ ਪ੍ਰਸ਼ੰਸਕ ਦੁਖੀ ਹਨ। ਇਸਦੇ ਬਾਵਜੁਦ ਵੀ ਉਨ੍ਹਾਂ ਦੇ ਪ੍ਰਸ਼ੰਸਕ ਪਿੰਡ ਮੂਸਾ ਪਹੁੰਚ ਰਹੇ ਹਨ ਅਤੇ ਆਪਣੇ ਚਹੇਤੇ ਗਾਇਕ ਨੂੰ ਸ਼ਰਧਾਂਜਲੀ ਭੇਂਟ ਕਰ ਰਹੇ ਹਨ। 

ਕੇਕ ਲੈ ਕੇ ਪਿੰਡ ਮੂਸਾ ਪਹੁੰਚ ਰਹੇ ਫੈਨ 

ਮੂਸੇਵਾਲਾ ਦੇ ਜਨਮਦਿਨ ਦੇ ਮੌਕੇ ਉਨ੍ਹਾਂ ਦੇ ਚਾਹੁਣਵਾਲੇ ਪਿੰਡ ਮੂਸਾ ਪਹੁੰਚ ਰਹੇ ਹਨ। ਕਈ ਫੈਨ ਉਨ੍ਹਾਂ ਦੇ ਲਈ ਕੇਕ ਲੈ ਕੇ ਪਹੁੰਚ ਰਹੇ ਹਨ। ਮੂਸੇਵਾਲਾ ਦੇ ਮਾਪਿਆਂ ਤੋਂ ਕੇਕ ਕਟਵਾ ਕੇ ਮਰਹੂਮ ਗਾਇਕ ਨੂੰ ਯਾਦ ਕੀਤਾ ਜਾ ਰਿਹਾ ਹੈ।

ਇਨਸਾਫ ਦੀ ਉਡੀਕ ‘ਚ ਪਰਿਵਾਰ ਤੇ ਪ੍ਰਸ਼ੰਸਕ 

ਹਾਲਾਂਕਿ ਕਤਲ ਦੇ ਇੱਕ ਸਾਲ ਬਾਅਦ ਵੀ ਇਨਸਾਫ ਨਾ ਮਿਲਣ ‘ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਕਾਰਵਾਈ ‘ਤੇ ਸਵਾਲ ਖੜ੍ਹੇ ਹੋ ਰਹੇ ਹਨ। 

ਬਲਕੌਰ ਸਿੰਘ ਨੇ ਸਾਧਿਆ ਸਰਕਾਰ ‘ਤੇ ਨਿਸ਼ਾਨਾ 

ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅਸੀਂ ਮੂਸੇਵਾਲਾ ਦਾ ਜਨਮਦਿਨ ਮਨਾਉਂਦੇ ਰਹਾਂਗਾ। ਅਸੀਂ ਇਸੇ ਤਰ੍ਹਾਂ ਹੀ ਰੌਂਦੇ ਕੁਰਲਾਂਦੇ ਰਹਾਂਗਾ। ਸਰਕਾਰ ਨੇ ਉਨ੍ਹਾਂ ਨੂੰ ਇਕ ਸਾਲ ਬੀਤ ਜਾਣ ਦੇ ਬਾਵਜੁਦ ਵੀ ਇਨਸਾਫ ਨਹੀਂ ਦਿੱਤਾ ਹੈ। 

ਉਨ੍ਹਾਂ ਅੱਗੇ ਕਿਹਾ ਕਿ ਸੀਐੱਮ ਭਗਵੰਤ ਮਾਨ ਦੇ ਅੰਦਰ ਬਹੁਤ ਜਿਆਦਾ ਹੰਕਾਰ ਹੈ। ਉਨ੍ਹਾਂ ਨੂੰ ਮਿਲਣ ਦੇ ਲਈ ਸਮਾਂ ਨਹੀਂ ਦਿੱਤਾ ਗਿਆ ਹੈ। ਗਾਇਕੀ ਭਾਈਚਾਰੇ ਦਾ ਹੋਣ ਕਰਕੇ ਉਮੀਦ ਸੀ ਕਿ ਉਹ ਫਤਿਹ ਬੁਲਾਏਗਾ ਪਰ ਅਜਿਹਾ ਨਹੀਂ ਹੋਇਆ। 

ਮੂਸੇਵਾਲਾ ਦੀ ਮਾਤਾ ਚਰਨ ਕੌਰ ਦੀ ਅਪੀਲ 

ਦੂਜੇ ਪਾਸੇ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਮੂਸਾ ਪਿੰਡ ਪਹੁੰਚੇ ਪ੍ਰਸ਼ੰਸਕਾਂ ਨੂੰ ਨਸ਼ਾ ਤਿਆਗਣ ਦੀ ਅਪੀਲ ਕੀਤੀ। ਨਾਲ ਹੀ ਪੱਗ ਬਣਨ ਦੀ ਵੀ ਅਪੀਲ ਕੀਤੀ। 

Related Post