Thu, Feb 12, 2026
Whatsapp

Ludhiana News : ਹੈਵਾਨ ਬਣਿਆ ਪਿਓ ! ਕਲਯੁੱਗੀ ਪਿਓ ਨੇ ਸ਼ਰਾਬ ਦੇ ਨਸ਼ੇ ‘ਚ ਧੀ ਨਾਲ ਕੀਤਾ ਜਬਰ ਜਨਾਹ

Ludhiana News : ਲੁਧਿਆਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪ੍ਰਾਈਵੇਟ ਕਾਲਜ ‘ਚ ਫਾਰਮੈਸੀ ਦੀ ਪੜ੍ਹਾਈ ਕਰਨ ਵਾਲੀ ਵਿਦਿਆਰਥਣ ਨਾਲ ਉਸ ਦੇ ਪਿਤਾ ਨੇ ਹੀ ਜਬਰ ਜਨਾਹ ਕੀਤਾ ਹੈ। ਲੜਕੀ ਦੀ ਉਮਰ 21 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਦੇ ਸਮੇਂ ਉਹ ਘਰ ‘ਚ ਇਕੱਲੀ ਸੀ, ਇਸੇ ਸਮੇਂ ਉਸ ਦੇ ਪਿਤਾ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਥਾਣਾ ਟਿੱਬਾ ਪੁਲਿਸ ਨੇ ਮੁਲਜ਼ਮ ਪਿਤਾ ਦੇ ਖਿਲਾਫ਼ ਮਾਮਲ ਦਰਜ ਕਰ ਲਿਆ ਹੈ

Reported by:  PTC News Desk  Edited by:  Shanker Badra -- February 12th 2026 01:16 PM
Ludhiana News : ਹੈਵਾਨ ਬਣਿਆ ਪਿਓ ! ਕਲਯੁੱਗੀ ਪਿਓ ਨੇ ਸ਼ਰਾਬ ਦੇ ਨਸ਼ੇ ‘ਚ ਧੀ ਨਾਲ ਕੀਤਾ ਜਬਰ ਜਨਾਹ

Ludhiana News : ਹੈਵਾਨ ਬਣਿਆ ਪਿਓ ! ਕਲਯੁੱਗੀ ਪਿਓ ਨੇ ਸ਼ਰਾਬ ਦੇ ਨਸ਼ੇ ‘ਚ ਧੀ ਨਾਲ ਕੀਤਾ ਜਬਰ ਜਨਾਹ

Ludhiana News : ਲੁਧਿਆਣਾ ਤੋਂ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ ਪ੍ਰਾਈਵੇਟ ਕਾਲਜ ‘ਚ ਫਾਰਮੈਸੀ ਦੀ ਪੜ੍ਹਾਈ ਕਰਨ ਵਾਲੀ ਵਿਦਿਆਰਥਣ ਨਾਲ ਉਸ ਦੇ ਪਿਤਾ ਨੇ ਹੀ ਜਬਰ ਜਨਾਹ ਕੀਤਾ ਹੈ। ਲੜਕੀ ਦੀ ਉਮਰ 21 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਘਟਨਾ ਦੇ ਸਮੇਂ ਉਹ ਘਰ ‘ਚ ਇਕੱਲੀ ਸੀ, ਇਸੇ ਸਮੇਂ ਉਸ ਦੇ ਪਿਤਾ ਨੇ ਉਸ ਨੂੰ ਆਪਣਾ ਸ਼ਿਕਾਰ ਬਣਾਇਆ। ਪੀੜਤ ਲੜਕੀ ਦੀ ਸ਼ਿਕਾਇਤ ‘ਤੇ ਥਾਣਾ ਟਿੱਬਾ ਪੁਲਿਸ ਨੇ ਮੁਲਜ਼ਮ ਪਿਤਾ ਦੇ ਖਿਲਾਫ਼ ਮਾਮਲ ਦਰਜ ਕਰ ਲਿਆ ਹੈ।

ਜਾਣਕਾਰੀ ਮੁਤਾਬਕ ਪੁਲਿਸ ਨੂੰ ਦਿੱਤੀ ਆਪਣੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਹ ਇੱਕ ਨਿੱਜੀ ਕਾਲਜ ਵਿੱਚ ਫਾਰਮੇਸੀ ਦੀ ਤੀਜੇ ਸਾਲ ਦੀ ਵਿਦਿਆਰਥਣ ਹੈ। ਉਹ ਹਰ ਰੋਜ਼ ਆਪਣੇ ਘਰ ਆਉਂਦੀ-ਜਾਂਦੀ ਰਹਿੰਦੀ ਹੈ। ਉਸਦੀ ਵੱਡੀ ਭੈਣ ਦਾ ਵਿਆਹ ਹੋ ਚੁੱਕਾ ਹੈ, ਜਦੋਂ ਕਿ ਉਸਦੀ ਦੂਜੀ ਭੈਣ ਬਿਹਾਰ ਵਿੱਚ ਪੜ੍ਹ ਰਹੀ ਹੈ ਅਤੇ ਉਸਦਾ ਛੋਟਾ ਭਰਾ ਵੀ ਉੱਥੇ ਰਹਿੰਦਾ ਹੈ।


ਵਿਦਿਆਰਥਣ ਨੇ ਦੱਸਿਆ ਕਿ ਨਵੰਬਰ 2025 ‘ਚ ਉਸ ਦੀ ਮਾਂ ਤੇ ਭਰਾ-ਭੈਣ ਬਿਹਾਰ ਚਲੇ ਗਏ ਸਨ, ਜਿਸ ਤੋਂ ਬਾਅਦ ਉਹ ਘਰ ਆਪਣੇ ਪਿਤਾ ਨਾਲ ਇਕੱਲੀ ਰਹਿ ਰਹੀ ਸੀ। ਇਸ ਦੌਰਾਨ ਮੁਲਜ਼ਮ ਪਿਤਾ ਨੇ ਸ਼ਰਾਬ ਦੇ ਨਸ਼ੇ ‘ਚ ਉਸ ਦੇ ਨਾਲ ਕਈ ਵਾਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਪੀੜਤ ਨੇ ਇਸ ਦੀ ਜਾਣਕਾਰੀ ਫੋਨ ‘ਤੇ ਆਪਣੀ ਮਾਂ ਨੂੰ ਵੀ ਦਿੱਤੀ ਸੀ। ਉਸ ਦੀ ਮਾਂ ਨੇ ਪਿਤਾ ਨੂੰ ਗੁੱਸੇ ‘ਚ ਸਮਝਾਇਆ ਵੀ ਸੀ।

ਵਿਦਿਆਰਥਣ ਨੇ ਕਿਹਾ ਕਈ ਵਾਰ ਉਸ ਦੇ ਪਿਤਾ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਪਰ ਪਿਤਾ-ਧੀ ਦੇ ਰਿਸ਼ਤੇ ਦਾ ਹਵਾਲਾ ਦਿੰਦੇ ਵਾਰ-ਵਾਰ ਇਨਕਾਰ ਕਰ ਦਿੱਤਾ। 8 ਫਰਵਰੀ ਰਾਤ ਨੂੰ ਮੁਲਜ਼ਮ ਪਿਤਾ ਸ਼ਰਾਬ ਦੇ ਨਸ਼ੇ ‘ਚ ਉਸ ਦੇ ਕਮਰੇ ‘ਚ ਆਇਆ ਤੇ ਉਸ ਨਾਲ ਜਬਰ-ਜਨਾਹ ਕੀਤਾ। ਪੀੜਕ ਲੜਕੀ ਨੇ ਰੌਲਾ ਪਾਉਣ ਦੀ ਕੋਸ਼ਿਸ਼ ਕੀਤੀ, ਉਸ ਦੇ ਪਿਤਾ ਨੇ ਉਸ ਦਾ ਮੂੰਹ ਦਬਾ ਦਿੱਤਾ।

ਅਗਲੇ ਦਿਨ ਪੀੜਤ ਲੜਕੀ ਆਪਣੇ ਕਾਲਜ ਪਹੁੰਚੀ ਤੇ ਆਪਣੀ ਸਹੇਲੀਆਂ ਅੱਗੇ ਰੋਣ ਲੱਗੀ। ਉਸ ਨੇ ਉਨ੍ਹਾਂ ਨੂੰ ਪੂਰੀ ਘਟਨਾ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਉਸ ਨੇ ਹੈਲਪਲਾਈਨ ਨੰਬਰ ‘ਤੇ ਫ਼ੋਨ ਕੀਤਾ। ਮਹਿਲਾ ਪੁਲਿਸ ਅਧਿਕਾਰੀ ਦੀ ਮੌਜੂਦਗੀ ‘ਚ ਕਾਲਜ ‘ਚ ਹੀ ਲੜਕੀ ਦਾ ਬਿਆਨ ਦਰਜ ਕੀਤਾ ਗਿਆ। ਪੁਲਿਸ ਨੇ ਮੁਲਜ਼ਮ ਪਿਤਾ ਦੇ ਖਿਲਾਫ਼ ਧਾਰਾ 64 ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਜਾਂਚ ਤੇਜ਼ ਕਰ ਦਿੱਤੀ ਹੈ। ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

  

- PTC NEWS

Top News view more...

Latest News view more...

PTC NETWORK
PTC NETWORK