ਯੂਕੇ 'ਚ ਸਿੱਖ ਬੱਸ ਡਰਾਈਵਰ ਨੇ ਪੰਜਾਬੀ ਮਿਊਜ਼ਿਕ ਵੀਡੀਓ ਰਾਹੀਂ ਬਿਆਨ ਕੀਤੀ ਜ਼ਿੰਦਗੀ

ਇੰਗਲੈਂਡ ਦਾ ਇੱਕ ਸਿੱਖ ਬੱਸ ਡਰਾਈਵਰ ਆਪਣੇ ਗੀਤ 'ਬੱਸ ਡਰਾਈਵਰ' ਦੇ ਵਾਇਰਲ ਹੋਣ ਤੋਂ ਬਾਅਦ ਰਾਤੋ ਰਾਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕ ਪ੍ਰਸਿੱਧ ਪੰਥਕ ਸ਼ਖ਼ਸੀਅਤ ਬਣ ਗਿਆ ਹੈ। 59 ਸਾਲਾ ਰਣਜੀਤ ਸਿੰਘ ਵੀਰ ਨੇ ਜੋ ਗੀਤ ਗਾਇਆ ਹੈ, ਉਹ ਆਪ ਉਸ ਦੀ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆ ਰਹੇ ਹਨ।

By  Jasmeet Singh January 14th 2023 07:54 PM -- Updated: January 14th 2023 07:56 PM

ਚੰਡੀਗੜ੍ਹ, 14 ਜਨਵਰੀ: ਇੰਗਲੈਂਡ ਦਾ ਇੱਕ ਸਿੱਖ ਬੱਸ ਡਰਾਈਵਰ ਆਪਣੇ ਗੀਤ 'ਬੱਸ ਡਰਾਈਵਰ' ਦੇ ਵਾਇਰਲ ਹੋਣ ਤੋਂ ਬਾਅਦ ਰਾਤੋ ਰਾਤ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਇੱਕ ਪ੍ਰਸਿੱਧ ਪੰਥਕ ਸ਼ਖ਼ਸੀਅਤ ਬਣ ਗਿਆ ਹੈ। 59 ਸਾਲਾ ਰਣਜੀਤ ਸਿੰਘ ਵੀਰ ਨੇ ਜੋ ਗੀਤ ਗਾਇਆ ਹੈ, ਉਹ ਆਪ ਉਸ ਦੀ ਮਿਊਜ਼ਿਕ ਵੀਡੀਓ ਵਿੱਚ ਨਜ਼ਰ ਆ ਰਹੇ ਹਨ। ਵੀਡੀਓ ਇੰਗਲੈਂਡ ਵਿੱਚ ਇੱਕ ਬੱਸ ਡਰਾਈਵਰ ਦੀ ਜ਼ਿੰਦਗੀ ਅਤੇ ਨੌਕਰੀ ਦਾ ਵਰਣਨ ਕਰਦੀ ਹੈ। ਰਣਜੀਤ ਤੋਂ ਇਲਾਵਾ ਕਈ ਹੋਰ ਦੇਸ਼ਾਂ ਦੇ ਉਸਦੇ ਸਾਥੀ ਬੱਸ ਡਰਾਈਵਰ ਵਜੋਂ ਉਸ ਵੀਡੀਓ ਵਿੱਚ ਦਿਖਾਈ ਦੇ ਰਹੇ ਹਨ।



ਰਣਜੀਤ ਨੈਸ਼ਨਲ ਐਕਸਪ੍ਰੈਸ ਵੈਸਟ ਮਿਡਲੈਂਡਜ਼ ਦੇ ਵੈਸਟ ਬਰੋਮਵਿਚ ਡਿਪੂ ਵਿੱਚ ਕੰਮ ਕਰਦੇ ਨੇ ਅਤੇ ਉਨ੍ਹਾਂ ਭਾਰਤ ਵਿੱਚ ਆਪਣੇ ਪਰਿਵਾਰ ਨੂੰ ਇਹ ਦਿਖਾਉਣ ਲਈ ਇਹ ਵੀਡੀਓ ਬਣਾਈ ਸੀ ਕਿ ਉਹ ਕਿਵੇਂ ਉਥੇ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਹਨ, ਜੋ ਹੁਣ ਵਾਇਰਲ ਜਾ ਚੁੱਕੀ ਹੈ। ਸਿੰਘ ਪਿਛਲੇ 13 ਸਾਲਾਂ ਤੋਂ ਉਪਰੋਕਤ ਫਰਮ ਨਾਲ ਕੰਮ ਕਰ ਰਹੇ ਹਨ। 

Related Post