Amritsar News : ਜਲੰਧਰ ਸ਼ਹਿਰ ਦੀਆਂ ਸਮੂਹ ਸਿੰਘ ਸਭਾਵਾਂ , ਸਿੱਖ ਜਥੇਬੰਦੀਆਂ ਤੇ ਨੌਜਵਾਨ ਸਭਾ ਨੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਕੀਤਾ ਸਨਮਾਨਿਤ

Amritsar News : ਜਲੰਧਰ ਸਹਿਰ ਤੋਂ 60 ਤੋ ਵੱਧ ਸਮੂਹ ਸਿੰਘ ਸਭਾ ਅਤੇ ਗੁਰਦੁਆਰਾ ਪ੍ਰਬੰਕ ਅਤੇ ਸਮੂਹਿਕ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਨੇ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨਾਂ ਨਾਲ ਪੰਥਕ ਵਿਚਾਰਾ ਵਿਚਾਰਾਂ ਕੀਤੀਆਂ ਤੇ ਹਰ ਇੱਕ ਨੇ ਆਪਣੇ ਮਨ ਦੀ ਗੱਲ ਉਹਨਾਂ ਨਾਲ ਸਾਂਝੀ ਕੀਤੀ

By  Shanker Badra September 26th 2025 07:23 PM

Amritsar News : ਜਲੰਧਰ ਸਹਿਰ ਤੋਂ 60 ਤੋ ਵੱਧ ਸਮੂਹ ਸਿੰਘ ਸਭਾ ਅਤੇ ਗੁਰਦੁਆਰਾ ਪ੍ਰਬੰਕ ਅਤੇ ਸਮੂਹਿਕ ਜਥੇਬੰਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਭਾ ਨੇ ਇਕੱਠੇ ਹੋ ਕੇ ਸ੍ਰੀ ਦਰਬਾਰ ਸਾਹਿਬ ਵਿਖੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨਾਂ ਨਾਲ ਪੰਥਕ ਵਿਚਾਰਾ ਵਿਚਾਰਾਂ ਕੀਤੀਆਂ ਤੇ ਹਰ ਇੱਕ ਨੇ ਆਪਣੇ ਮਨ ਦੀ ਗੱਲ ਉਹਨਾਂ ਨਾਲ ਸਾਂਝੀ ਕੀਤੀ। 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਵੀ ਆਪਣੇ ਵਿਚਾਰ ਸਭ ਨਾਲ ਸਾਂਝੇ ਕੀਤੇ। ਉਥੇ ਹੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਚਲਣਾ ਚਾਹੀਦਾ ਤੇ ਇੱਕ ਦੂਜੇ ਦੀ ਮਦਦ ਵੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਜਿਹੜਾ ਸਿੱਖ ਅਮੀਰ ਹੈ ਜਾਂ ਫਿਰ ਤਕੜਾ ਹੈ, ਉਹ ਦੂਸਰੇ ਗਰੀਬ ਜਾਂ ਲੋੜਮੰਦ ਸਿੱਖ ਭਰਾ ਦੀ ਮਦਦ ਲਈ ਅੱਗੇ ਆਵੇ।  

 ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਹੜਾਂ ਵਿੱਚ ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ, ਸਾਡੇ ਪੰਜਾਬੀ ਇੱਕ ਦੂਜੇ ਦੀ ਸੇਵਾ ਕਰਦੇ ਵੀ ਨਜ਼ਰ ਆਏ ਜੋ ਕਿ ਬਹੁਤ ਕਾਬਿਲੇ ਤਾਰੀਫ ਹੈ। ਜਲੰਧਰ ਦੀਆਂ ਸਿੱਖ ਜਥੇਬੰਦੀਆਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਜਲੰਧਰ ਦਾ ਸੱਦਾ ਵੀ ਦਿੱਤਾ ਗਿਆ ,ਜੋ ਕਿ ਉਹਨਾਂ ਨੇ ਹੁਣ ਖਿੜੇ ਮੱਥੇ ਪ੍ਰਵਾਨ ਵੀ ਕਰ ਲਿਆ। ਇਸ ਦੌਰਾਨ ਉਹਨਾਂ ਨੇ ਆਖਿਆ ਕਿ ਉਹ ਜਲਦੀ ਜਲੰਧਰ ਆਉਣਗੇ ਤੇ ਨਾਲ ਹੀ ਖੁੱਲੇ ਮਨ ਦੇ ਨਾਲ ਡੂੰਘੇ ਵਿਚਾਰ ਮੂੜ ਤੋਂ ਸਾਂਝੇ ਕਰਨਗੇ। 

ਜਥੇਦਾਰ ਕੁਲਦੀਪ ਸਿੰਘ ਗੜਗੱਜ ਨਾਲ ਗੱਲਬਾਤ ਕਰਨ ਤੋਂ ਬਾਅਦ ਜਲੰਧਰ ਦੀਆਂ ਸਾਰੀਆਂ ਜਥੇਬੰਦੀਆਂ ਵੱਲੋਂ ਸ੍ਰੀ ਸਾਹਿਬ 'ਤੇ ਸਰੋਪਾ ਦੇ ਕੇ ਵੱਖ ਵੱਖ ਜਥੇਬੰਦੀਆਂ ਨੇ ਉਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।  

ਇਸ ਦੇ ਨਾਲ ਹੀ ਸਿੱਖ ਤਾਲਮੇਲ ਕਮੇਟੀ ਸਮੇਤ ਵੱਖ ਵੱਖ ਜਥੇਬੰਦੀਆਂ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਮੰਗ ਪੱਤਰ ਦਿੱਤਾ ,ਜਿਸ ਵਿੱਚ ਉਹਨਾਂ ਕਿਹਾ ਕਿ ਜੋ ਸ੍ਰੀ ਦਰਬਾਰ ਸਾਹਿਬ ਦਾ ਲਾਈਵ ਪ੍ਰਸਾਰਨ ਆਕਾਸ਼ਵਾਣੀ ਤੋਂ ਲਗਾਤਾਰ ਆਉਂਦਾ ਸੀ, ਉਹ ਪਿਛਲੇ ਕੁਝ ਦਿਨਾਂ ਤੋਂ ਬੰਦ ਹੋ ਗਿਆ। ਇਸ ਕਰਕੇ ਇਸ ਵੱਲ ਧਿਆਨ ਦਿੰਦੇ ਹੋਏ ਆਕਾਸ਼ਵਾਣੀ ਵਾਲਿਆਂ ਨਾਲ ਗੱਲਬਾਤ ਕਰਕੇ ਮੁੜ ਤੋਂ ਸ਼ੁਰੂ ਕੀਤਾ ਜਾਵੇ। 

ਇਸ ਦੌਰਾਨ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਨੂੰ ਲੈ ਕੇ ਤਾਰੀਕ ਫਾਈਨਲ ਕੀਤੀ ਜਾਵੇ ,ਜੋ ਸ਼ਹੀਦੀ ਦਿਹਾੜਿਆਂ ਵਿੱਚ ਨਾ ਹੋਵੇ ਸਗੋਂ ਉਹ ਤਰੀਕ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਰੱਖੀ ਜਾਵੇ। ਉਨ੍ਹਾਂ ਨੇ ਸਾਰਿਆਂ ਨੂੰ ਭਰੋਸਾ ਦਿੱਤਾ ਕਿ ਬਹੁਤ ਜਲਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਗੱਲਬਾਤ ਕਰਕੇ ਜਲਦੀ ਸੰਗਤਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਸਾਰੀਆਂ ਸਿੰਘ ਸਭਾਵਾਂ ਤੇ ਜਥੇਬੰਦੀਆਂ ਦਾ ਦਿਲੋ ਧੰਨਵਾਦ ਕੀਤਾ। ਉਸ ਤੋਂ ਬਾਅਦ ਸਾਰਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਕੇ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।  

Related Post