ਸੜਕ ਤੇ ਸਬਜ਼ੀ ਵੇਚਣ ਵਾਲੀ ਦਾ ਪੁੱਤ ਬਣਿਆ CA, ਪੁੱਤ ਨੂੰ ਗਲ ਲਾ ਕੇ ਭਾਵੁਕ ਹੋ ਰੋ ਪਈ ਮਾਂ...ਦੇਖੋ Video

CA Intermediate 2024 Results : 11 ਜੁਲਾਈ ਨੂੰ ਸੀਏ ਇੰਟਰਮੀਡੀਏਟ ਦੇ ਨਤੀਜੇ ਆਉਣ ਤੋਂ ਬਾਅਦ, ਯੋਗੇਸ਼ ਨੇ ਫੁੱਟਪਾਥ 'ਤੇ ਸਬਜ਼ੀ ਵੇਚਣ ਵਾਲੀ ਆਪਣੀ ਮਾਂ ਨੂੰ ਦੱਸਿਆ ਕਿ ਉਹ ਪਾਸ ਹੋ ਗਿਆ ਹੈ। ਜਿਵੇਂ ਹੀ ਉਸਨੇ ਦੱਸਿਆ ਕਿ ਉਹ ਸੀਏ ਬਣ ਗਿਆ ਹੈ, ਉਸਦੀ ਮਾਂ ਰੋ ਪਈ। ਉਸ ਨੇ ਹੰਝੂ ਭਰੀਆਂ ਅੱਖਾਂ ਨਾਲ ਆਪਣੇ ਪੁੱਤਰ ਨੂੰ ਜੱਫੀ ਪਾ ਲਈ।

By  KRISHAN KUMAR SHARMA July 16th 2024 04:52 PM -- Updated: July 16th 2024 04:55 PM

CA Intermediate 2024 Results : ਮਹਾਰਾਸ਼ਟਰ 'ਚ ਫੁੱਟਪਾਥ 'ਤੇ ਸਬਜ਼ੀ ਵੇਚਣ ਵਾਲੀ ਮਾਂ-ਪੁੱਤ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਨੂੰ ਦੇਖ ਕੇ ਕੋਈ ਵੀ ਭਾਵੁਕ ਹੋ ਜਾਵੇਗਾ। ਮਹਾਰਾਸ਼ਟਰ ਦੇ ਮੰਤਰੀ ਰਵਿੰਦਰ ਚਵਾਨ ਨੇ ਵੀ ਇਸ ਵੀਡੀਓ ਨੂੰ ਆਪਣੇ ਐਕਸ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਹ ਵੀਡੀਓ ਸੀਏ ਇੰਟਰਮੀਡੀਏਟ ਦੀ ਪ੍ਰੀਖਿਆ ਪਾਸ ਕਰਨ ਵਾਲੇ ਯੋਗੇਸ਼ ਥੋਮਬਰੇ ਅਤੇ ਉਸਦੀ ਮਾਂ ਦੀ ਹੈ।

11 ਜੁਲਾਈ ਨੂੰ ਸੀਏ ਇੰਟਰਮੀਡੀਏਟ ਦੇ ਨਤੀਜੇ ਆਉਣ ਤੋਂ ਬਾਅਦ, ਯੋਗੇਸ਼ ਨੇ ਫੁੱਟਪਾਥ 'ਤੇ ਸਬਜ਼ੀ ਵੇਚਣ ਵਾਲੀ ਆਪਣੀ ਮਾਂ ਨੂੰ ਦੱਸਿਆ ਕਿ ਉਹ ਪਾਸ ਹੋ ਗਿਆ ਹੈ। ਜਿਵੇਂ ਹੀ ਉਸਨੇ ਦੱਸਿਆ ਕਿ ਉਹ ਸੀਏ ਬਣ ਗਿਆ ਹੈ, ਉਸਦੀ ਮਾਂ ਰੋ ਪਈ। ਉਸ ਨੇ ਹੰਝੂ ਭਰੀਆਂ ਅੱਖਾਂ ਨਾਲ ਆਪਣੇ ਪੁੱਤਰ ਨੂੰ ਜੱਫੀ ਪਾ ਲਈ।

ਦੱਸ ਦਈਏ ਕਿ ਹਾਲ ਹੀ ਵਿੱਚ ਸੀਏ ਆਲ ਇੰਡੀਆ ਪ੍ਰੀਖਿਆ ਦੇ ਨਤੀਜੇ ਐਲਾਨੇ ਗਏ ਸਨ। ਡੋਂਬੀਵਾਲੀ ਦੇ ਯੋਗੇਸ਼ ਠੋਂਬਰੇ ਨੇ ਪ੍ਰੀਖਿਆ ਪਾਸ ਕੀਤੀ ਅਤੇ ਚਾਰਟਰਡ ਅਕਾਊਂਟੈਂਟ ਬਣ ਗਿਆ। ਮਾਂ ਸਾਲਾਂ ਤੋਂ ਫੁੱਟਪਾਥ 'ਤੇ ਸਬਜ਼ੀ ਵੇਚ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਹੈ। ਜਿਵੇਂ ਹੀ ਬੇਟੇ ਨੇ ਸਫਲਤਾ ਦੀ ਖਬਰ ਸੁਣਾਈ ਤਾਂ ਮਾਂ ਭਾਵੁਕ ਹੋ ਗਈ।

ਮਾਂ-ਪੁੱਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਲੋਕ ਯੋਗੇਸ਼ ਦੀ ਮਿਹਨਤ ਦੀ ਤਾਰੀਫ ਕਰ ਰਹੇ ਹਨ। ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵੀ ਯੋਗੇਸ਼ ਨੂੰ ਵਧਾਈ ਦਿੱਤੀ ਹੈ। ਇਸ ਤੋਂ ਇਲਾਵਾ ਆਸ-ਪਾਸ ਦੇ ਲੋਕ ਵੀ ਉਸ ਦੀ ਮਾਤਾ ਨੂੰ ਵਧਾਈ ਦੇਣ ਪਹੁੰਚੇ।

ਮਾਂ ਨੂੰ ਤੋਹਫ਼ੇ ਵੱਜੋਂ ਦਿੱਤੀ ਸਾੜ੍ਹੀ

ਦ੍ਰਿੜ ਇਰਾਦੇ, ਸਖ਼ਤ ਮਿਹਨਤ ਅਤੇ ਕੁਝ ਪ੍ਰਾਪਤ ਕਰਨ ਦੀ ਭਾਵਨਾ ਨਾਲ, ਯੋਗੇਸ਼ ਨੇ ਸੀਏ ਦੀ ਪ੍ਰੀਖਿਆ ਪਾਸ ਕੀਤੀ ਅਤੇ ਆਪਣੀ ਮਾਂ ਨੂੰ ਆਪਣੇ ਪਹਿਲੇ ਤੋਹਫ਼ੇ ਵਜੋਂ ਇੱਕ ਸਾੜੀ ਗਿਫਟ ਕੀਤੀ। ਇਹ ਨਜ਼ਾਰਾ ਦੇਖ ਕੇ ਆਲੇ-ਦੁਆਲੇ ਦੇ ਲੋਕਾਂ ਦੀਆਂ ਅੱਖਾਂ ਨਮ ਹੋ ਗਈਆਂ। ਯੋਗੇਸ਼ ਅਤੇ ਉਸ ਦੀ ਮਾਂ ਡੋਂਬੀਵਾਲੀ ਦੇ ਨੇੜੇ ਪਿੰਡ ਖੌਣੀ ਵਿੱਚ ਰਹਿੰਦੇ ਹਨ। ਉਸਦੀ ਮਾਂ ਨੀਰਾ ਪਿਛਲੇ 20-22 ਸਾਲਾਂ ਤੋਂ ਗਾਂਧੀਨਗਰ, ਡੋਂਬੀਵਾਲੀ ਵਿੱਚ ਸਬਜ਼ੀ ਵੇਚ ਰਹੀ ਹੈ।

Related Post