ਸਟੇਟ ਸਪੈਸ਼ਲ ਸੈੱਲ ਨੇ ਜਾਸੂਸ ਕੀਤਾ ਗ੍ਰਿਫਤਾਰ , ਭਾਰਤੀ ਖੂਫ਼ੀਆ ਜਾਣਕਾਰੀ ਕਰਦਾ ਸੀ ਲੀਕ !

By  Aarti December 15th 2022 12:49 PM

ਚੰਡੀਗੜ੍ਹ: ਭਾਰਤ ਦੀ ਖੂਫੀਆ ਜਾਣਕਾਰੀ ਲੀਕ ਕਰਨ ਦੇ ਮਾਮਲੇ ਵਿੱਚ ਸਟੇਟ ਸਪੈਸ਼ਲ ਆਪਰੇਸ਼ਨ ਸੈੱਲ ਨੇ ਇੱਕ ਜਾਸੂਸ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਸੂਤਰਾਂ ਤੋਂ ਇਹ ਜਾਣਕਾਰੀ ਹਾਸਿਲ ਹੋਈ ਹੈ। 

ਸੂਤਰਾਂ ਦੀ ਮੰਨੀਏ ਤਾਂ ਗ੍ਰਿਫਤਾਰ ਕੀਤਾ ਗਿਆ ਮੁਲਜ਼ਮ ਸਿੱਖ ਫਾਰ ਜਸਟਿਸ ਅਤੇ ਪਾਕਿਸਤਾਨ ਆਈਐਸਆਈ ਦੇ ਲਈ ਭਾਰਤ ਦੀ ਜਾਸੂਸੀ ਕਰਦਾ ਸੀ ਜਿਸ ਤੋਂ ਬਾਅਦ ਸਪੈਸ਼ਲ ਆਪਰੇਸ਼ਨ ਸੈੱਲ ਦੀ ਟੀਮ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ। 

ਮਿਲੀ ਜਾਣਕਾਰੀ ਮੁਤਾਬਿਕ ਮੁਲਜ਼ਮ ਦਾ ਨਾਂ ਤ੍ਰਿਪੇਂਦਰ ਸਿੰਘ ਉਮਰ 40 ਸਾਲ ਦੱਸਿਆ ਜਾ ਰਿਹਾ ਹੈ। ਚੰਡੀਗੜ੍ਹ ਦੇ ਸੈਟਰ 40 ਵਿੱਚ ਦੇਰ ਰਾਤ ਗ੍ਰਿਫਤਾਰੀ ਹੋਈ ਹੈ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ 4 ਸਾਲ ਤੋਂ ਪੰਜਾਬ ਦੀ ਜ਼ਰੂਰੀ ਸਰਕਾਰੀ ਇਮਾਰਤਾਂ ਦੇ ਨਕਸ਼ਿਆ, ਫੋਟੋ ਪਾਕਿਸਤਾਨ ਆਈਐਸਆਈ ਨੂੰ ਮੁਹੱਈਆ ਕਰਵਾ ਰਿਹਾ ਸੀ। 

-ਰਿਪੋਰਟਰ ਅਕੁੰਸ਼ ਮਹਾਜਨ ਦੇ ਸਹਿਯੋਗ ਨਾਲ...

ਇਹ ਵੀ ਪੜੋ: ਸਰਕਾਰ ਖਿਲਾਫ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦਾ ਹੱਲਾ ਬੋਲ, ਪੰਜਾਬ ’ਚ ਫ੍ਰੀ ਹੋਣਗੇ ਟੋਲ ਪਲਾਜ਼ਾ

Related Post