Sangrur ’ਚ ਅਵਾਰਾ ਕੁੱਤਿਆਂ ਦਾ ਕਹਿਰ; ਅਵਾਰਾ ਕੁੱਤਿਆਂ ਨੇ 4 ਸਾਲਾਂ ਦੇ ਮਾਸੂਮ ਨੂੰ ਬੁਰੀ ਤਰ੍ਹਾਂ ਨੋਚਿਆ

ਹੁਣ ਕੁੱਤਿਆਂ ਵੱਲੋਂ ਕਰੀਬ ਚਾਰ ਸਾਲ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਹੋਇਆ ਹੈ। ਇਸ ਹਮਲੇ ਕਾਰਨ ਬੱਚੇ ਦੇ ਲੱਤਾਂ ’ਤੇ ਪਲਸਤਰ ਲਗਾਇਆ ਹੈ।

By  Aarti January 10th 2026 01:58 PM

ਸੰਗਰੂਰ ਦੇ ਵਿੱਚ ਕੁੱਤਿਆਂ ਦਾ ਆਤੰਕ ਲਗਾਤਾਰ ਵੱਧਦਾ ਜਾ ਰਿਹਾ ਹੈ। ਹੁਣ ਇੱਕ ਛੋਟੇ ਬੱਚੇ ਨੂੰ ਅਵਾਰਾ ਕੁੱਤਿਆਂ ਨੇ ਆਪਣਾ ਸ਼ਿਕਾਰ ਬਣਾਇਆ ਹੈ।

ਮਿਲੀ ਜਾਣਕਾਰੀ ਮੁਤਾਬਿਕ ਕੁਝ ਦਿਨ ਪਹਿਲਾਂ ਹੀ ਅਵਾਰਾ ਕੁੱਤਿਆਂ ਵੱਲੋਂ ਇੱਕ ਮਹਿਲਾ ’ਤੇ ਹਮਲਾ ਕੀਤਾ ਗਿਆ ਸੀ। ਹੁਣ ਕੁੱਤਿਆਂ ਵੱਲੋਂ ਕਰੀਬ ਚਾਰ ਸਾਲ ਦੇ ਬੱਚੇ ਨੂੰ ਆਪਣਾ ਸ਼ਿਕਾਰ ਬਣਾਇਆ ਹੋਇਆ ਹੈ। ਇਸ ਹਮਲੇ ਕਾਰਨ ਬੱਚੇ ਦੇ ਲੱਤਾਂ ’ਤੇ ਪਲਸਤਰ  ਲਗਾਇਆ ਹੈ। 

ਮਾਮਲੇ ਸਬੰਧੀ ਦਰਸ਼ਨ ਸਿੰਘ ਕਾਂਗੜ ਨੇ ਦੱਸਿਆ ਕਿ ਇਸ ਤਰ੍ਹਾਂ ਦਾ ਮਾਮਲਾ ਦੋ ਚਾਰ ਦਿਨ ਪਹਿਲਾਂ ਵੀ ਆਇਆ ਸੀ ਜਿਸ ਵਿੱਚ ਇੱਕ ਮਹਿਲਾ ਨੂੰ ਕੁੱਤਿਆਂ ਵੱਲੋਂ ਆਪਣਾ ਸ਼ਿਕਾਰ ਬਣਾਇਆ ਗਿਆ ਸੀ ਅਤੇ ਸਰਕਾਰੀ ਹਸਪਤਾਲ ਦੇ ਵਿੱਚ ਉਹਦਾ ਇਲਾਜ ਕਰਵਾਇਆ ਗਿਆ ਸੀ, ਹੁਣ ਅੱਜ ਇਸ ਬੱਚੇ ਨੂੰ ਅਵਾਰਾ ਕੁੱਤਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਤੇ ਬੁਰੀ ਤਰੀਕੇ ਨਾਲ ਇਸ ਨੂੰ ਵੱਢਿਆ ਗਿਆ ਹੈ। ਜਿਸ ਕਰਕੇ ਇਸ ਬੱਚੇ ਦੇ ਲੱਤ ਦੇ ਉੱਪਰ ਪਲਸਤਰ ਲਾਇਆ ਗਿਆ ਹੈ।

ਇਹ ਵੀ ਪੜ੍ਹੋ : Hoshiarpur Accident News : ਵਿਦੇਸ਼ ਜਾਣ ਤੋਂ ਪਹਿਲਾਂ ਹੀ ਵਾਪਰਿਆ ਭਿਆਨਕ ਹਾਦਸਾ, ਪੁੱਤ ਨੂੰ ਜਹਾਜ਼ ਚੜ੍ਹਾਉਣ ਗਏ ਪਿਓ ਸਣੇ 4 ਦੀ ਦਰਦਨਾਕ ਮੌਤ

Related Post