earthquake in Tajikistan : ਤਜ਼ਾਕਿਸਤਾਨ 'ਚ ਲੱਗੇ ਭੂਚਾਲ ਦੇ ਤੇਜ਼ ਝਟਕੇ, ਅਫਗਾਨਿਸਤਾਨ 'ਚ 18 ਮਿੰਟ 'ਚ ਦੋ ਵਾਰ ਕੰਬੀ ਧਰਤੀ

By  Ravinder Singh February 23rd 2023 09:43 AM -- Updated: February 23rd 2023 09:44 AM

earthquake in Tajikistan and Afghanistan : ਵੀਰਵਾਰ ਸਵੇਰੇ ਤਜ਼ਾਕਿਸਤਾਨ ਤੇ ਅਫਗਾਨਿਸਤਾਨ 'ਚ ਭੂਚਾਲ ਦੇ ਤੇਦਡ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਦੇ ਫੈਜ਼ਾਬਾਦ ਤੋਂ 265 ਕਿਲੋਮੀਟਰ ਦੂਰ ਤਜ਼ਾਕਿਸਤਾਨ ਵਿਚ ਸੀ। ਇੱਥੇ 18 ਮਿੰਟਾਂ ਵਿਚ ਦੋ ਵਾਰ ਧਰਤੀ ਕੰਬ ਗਈ। ਪਹਿਲੀ ਵਾਰ ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 6.6 ਮਾਪੀ ਗਈ, ਜਦਕਿ ਦੂਜੀ ਵਾਰ ਭੂਚਾਲ ਦੀ ਤੀਬਰਤਾ ਪੰਜ ਤੋਂ ਵੱਧ ਮਾਪੀ ਗਈ।


ਭੂਚਾਲ ਸਵੇਰੇ 6.07 ਤੇ 6.25 ਵਜੇ ਆਇਆ। ਪਹਿਲੇ ਝਟਕੇ ਦਾ ਕੇਂਦਰ ਜ਼ਮੀਨ ਤੋਂ 113 ਕਿਲੋਮੀਟਰ ਅਤੇ ਦੂਜੇ ਝਟਕੇ ਦਾ ਕੇਂਦਰ 150 ਕਿਲੋਮੀਟਰ ਡੂੰਘਾ ਸੀ। ਇਸ ਤੋਂ ਇਲਾਵਾ ਤਜ਼ਾਕਿਸਤਾਨ 'ਚ ਮੁਰਗੋਬ ਤੋਂ 67 ਕਿਲੋਮੀਟਰ ਪੱਛਮ 'ਚ 6.8 ਤੀਬਰਤਾ ਦਾ ਭੂਚਾਲ ਵੀ ਆਇਆ।

ਤੁਰਕੀ 'ਚ 21 ਫਰਵਰੀ ਨੂੰ ਛੇ ਜਾਨਾਂ ਗਈਆਂ ਸਨ

ਇਸ ਤੋਂ ਪਹਿਲਾਂ 21 ਫਰਵਰੀ ਨੂੰ ਤੁਰਕੀ 'ਚ ਇਕ ਵਾਰ ਫਿਰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਸਨ। ਯੂਰਪੀਅਨ ਮੈਡੀਟੇਰੀਅਨ ਭੂਚਾਲ ਕੇਂਦਰ (ਈਐਮਐਸਸੀ) ਨੇ ਦੱਸਿਆ ਕਿ ਤੁਰਕੀ-ਸੀਰੀਆ ਸਰਹੱਦੀ ਖੇਤਰ ਵਿਚ ਦੋ ਕਿਲੋਮੀਟਰ (1.2 ਮੀਲ) ਦੀ ਡੂੰਘਾਈ ਵਿਚ 6.4 ਤੀਬਰਤਾ ਦਾ ਭੂਚਾਲ ਆਇਆ। ਤੁਰਕੀ ਦੇ ਦੱਖਣੀ ਹਤਾਏ ਸੂਬੇ 'ਚ ਸੋਮਵਾਰ ਨੂੰ ਦੋ ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ ਅੰਤਕਾਯਾ ਸ਼ਹਿਰ ਸੀ। ਤੁਰਕੀ ਦੇ ਗ੍ਰਹਿ ਮੰਤਰੀ ਸੁਲੇਮਾਨ ਸੋਇਲੂ ਨੇ ਕਿਹਾ ਕਿ ਤਾਜ਼ਾ ਭੂਚਾਲ 'ਚ 6 ਲੋਕਾਂ ਦੀ ਮੌਤ ਹੋ ਗਈ ਹੈ ਅਤੇ 294 ਲੋਕ ਜ਼ਖਮੀ ਹੋਏ ਹਨ।

ਇਹ ਵੀ ਪੜ੍ਹੋ : AAP MLA Amit Rattan Kotfatta arrested : ਵਿਜੀਲੈਂਸ ਨੇ 'ਆਪ' ਵਿਧਾਇਕ ਅਮਿਤ ਰਤਨ ਨੂੰ ਕੀਤਾ ਗ੍ਰਿਫ਼ਤਾਰ

ਕਾਬਿਲੇਗੌਰ ਹੈ ਕਿ ਤੁਰਕੀ ਅਤੇ ਗੁਆਂਢੀ ਦੇਸ਼ ਸੀਰੀਆ ਵਿਚ 6 ਫਰਵਰੀ ਨੂੰ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ ਸਨ। ਰਿਕਟਰ ਪੈਮਾਨੇ 'ਤੇ ਇਸ ਦੀ ਤੀਬਰਤਾ 7.8 ਮਾਪੀ ਗਈ। ਇਕ-ਦੋ ਦਿਨ ਬਾਅਦ ਵੀ ਕਈ ਵਾਰ ਹਲਕੇ ਝਟਕੇ ਮਹਿਸੂਸ ਕੀਤੇ ਗਏ। ਸ਼ਕਤੀਸ਼ਾਲੀ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 41,000 ਨੂੰ ਪਾਰ ਕਰ ਗਈ ਹੈ।

Related Post