ਮਲੋਟ ਚ ਕਣਕ ਦੀ ਸੈਂਕੜੇ ਏਕੜ ਖੜੀ ਫ਼ਸਲ ਅੱਗ ਨਾਲ ਰਾਖ, ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਨੂੰ ਮਦਦ ਦਾ ਦਿੱਤਾ ਭਰੋਸਾ

Sri Muktsar News : ਇਨ੍ਹਾਂ ਪਿੰਡਾਂ ਵਿੱਚ ਅੱਗ ਦੇ ਇਸ ਕਹਿਰ ਬਾਰੇ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਕਿਸਾਨਾਂ ਦਾ ਹਾਲ ਜਾਨਣ ਲਈ ਪਹੁੰਚੇ।

By  KRISHAN KUMAR SHARMA April 17th 2026 05:55 PM -- Updated: April 17th 2026 06:01 PM

Sri Muktsar News : ਸ੍ਰੀ ਮੁਕਤਸਰ ਸਾਹਿਬ ਦੇ ਮਲੋਟ (Malout) ਦੇ ਪਿੰਡ ਕਬਰਵਾਲਾ ਵਿਖੇ ਅੱਜ 400 ਤੋਂ ਵਧੇਰੇ ਏਕੜ ਨੂੰ ਅੱਗ ਲੱਗ ਗਈ। ਕਿਸਾਨਾਂ ਦੀ ਖੜੀ ਫਸਲ (Crop Burn) ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ। ਕਿਸਾਨਾਂ ਵੱਲੋਂ ਦੱਸਿਆ ਗਿਆ ਹੈ ਕਿ ਬਿਜਲੀ ਦੇ ਇੱਕ ਸ਼ਾਰਟ ਸਰਕਟ ਨਾਲ ਇਹ ਹਾਦਸਾ ਵਾਪਰਿਆ। ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਿਸਾਨ (Farmer News) ਜਿਹੜੇ ਠੇਕੇ 'ਤੇ ਲੈ ਕੇ ਜ਼ਮੀਨ ਵਾਹੁੰਦੇ ਸਨ ਉਹਨਾਂ ਦੀ ਵੀ ਜ਼ਮੀਨ ਸੜਣ ਕਾਰਨ ਵੱਡਾ ਨੁਕਸਾਨ ਹੋਇਆ ਹੈ।

ਜਾਣਕਾਰੀ ਅਨੁਸਾਰ, ਇਨ੍ਹਾਂ ਪਿੰਡਾਂ ਵਿੱਚ ਅੱਗ ਦੇ ਇਸ ਕਹਿਰ ਬਾਰੇ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੂੰ ਪਤਾ ਲੱਗਿਆ ਤਾਂ ਉਹ ਤੁਰੰਤ ਕਿਸਾਨਾਂ ਦਾ ਹਾਲ ਜਾਨਣ ਲਈ ਪਹੁੰਚੇ। ਉਨ੍ਹਾਂ ਨੇ ਮੌਕੇ 'ਤੇ ਹੀ ਡਿਪਟੀ ਕਮਿਸ਼ਨਰ ਨਾਲ ਇਸ ਸਬੰਧ ਦੇ ਵਿੱਚ ਗੱਲ ਕੀਤੀ ਤਾਂ ਜੋ ਸਹਾਇਤਾ ਤੁਰੰਤ ਇਹਨਾਂ ਕਿਸਾਨਾਂ ਤੱਕ ਪਹੁੰਚਾਈ ਜਾਵੇ।

ਇਸ ਮੌਕੇ ਕਿਸਾਨਾਂ ਨੇ ਆਖਿਆ ਕਿ ਜਦੋਂ ਅੱਗ ਲੱਗੀ ਤਾਂ ਇੱਥੇ ਕੋਈ ਫਾਇਰ ਬ੍ਰਿਗੇਡ ਤੱਕ ਵੀ ਨਹੀਂ ਸੀ, ਜਿਸ ਕਾਰਨ ਦੂਸਰੀ ਜਗ੍ਹਾ ਤੋਂ ਫਾਇਰ ਬ੍ਰਿਗੇਡ ਮੰਗਵਾਉਣੀ ਪਈ ਅਤੇ ਤਾਂ ਅੱਗ 'ਤੇ ਕਾਬੂ ਪਿਆ ਗਿਆ। ਹਾਲਾਂਕਿ, ਉਸ ਤੋਂ ਪਹਿਲਾਂ ਆਲੇ-ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਇਕੱਠੇ ਹੋ ਕੇ ਹੀ ਅੱਗ 'ਤੇ ਕਾਬੂ ਪਾ ਲਿਆ ਸੀ, ਪਰ ਜਦੋਂ ਤੱਕ ਅੱਗ 'ਤੇ ਕਾਬੂ ਪਾਇਆ ਜਾ ਸਕਿਆ, ਉਦੋਂ ਤੱਕ 400 ਏਕੜ ਤੋਂ ਵੱਧ ਜ਼ਮੀਨ ਤਕਰੀਬਨ 3 ਕਿਲੋਮੀਟਰ ਤੱਕ ਸੜ ਕੇ ਸਵਾਹ ਹੋ ਚੁੱਕੀ ਸੀ।

ਉਧਰ, ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪੀੜਤ ਕਿਸਾਨਾਂ ਨਾਲ ਮੁਲਾਕਾਤ ਕਰਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿੰਨੀ ਵੀ ਮਦਦ ਹੋਵੇਗੀ, ਕੀਤੀ ਜਾਵੇਗੀ।

Related Post