ਸੁਪਰੀਮ ਕੋਰਟ ਦਾ 'RTI ਪੋਰਟਲ' ਲਾਂਚ

By  Pardeep Singh November 24th 2022 02:10 PM

ਨਵੀਂ ਦਿੱਲੀ: ਸੁਪਰੀਮ ਕੋਰਟ ਨਾਲ ਜੁੜੀ ਜਾਣਕਾਰੀ ਹਾਸਲ ਕਰਨ 'ਚ ਲੋਕਾਂ ਦੀ ਮਦਦ ਲਈ ਸੁਪਰੀਮ ਕੋਰਟ ਦਾ 'ਆਰਟੀਆਈ ਪੋਰਟਲ' ਵੀਰਵਾਰ ਨੂੰ ਸ਼ੁਰੂ ਹੋ ਗਿਆ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਮਾਮਲੇ ਦੀ ਸੁਣਵਾਈ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਕਹਿਣਾ ਚਾਹਾਂਗਾ ਕਿ ਆਰਟੀਆਈ ਪੋਰਟਲ ਤਿਆਰ ਹੈ। ਇਹ 15 ਮਿੰਟਾਂ ਵਿੱਚ ਸ਼ੁਰੂ ਹੋ ਜਾਵੇਗਾ। ਜੇਕਰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਥੋੜਾ ਸਬਰ ਰੱਖੋ। ਜੇਕਰ ਤੁਹਾਨੂੰ ਕੋਈ ਸਮੱਸਿਆ ਹੈ ਤਾਂ ਮੇਰੇ ਨਾਲ ਸੰਪਰਕ ਕਰੋ।

CJI ਚੰਦਰਚੂੜ ਨੇ ਕਿਹਾ ਹੈ ਕਿ ਪੋਰਟਲ ਜਲਦੀ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ਉਨ੍ਹਾਂ ਕਿਹਾ, ਇਸ ਤੋਂ ਪਹਿਲਾਂ ਕਿ ਅਸੀਂ ਕੇਸ ਸ਼ੁਰੂ ਕਰੀਏ, ਮੈਂ ਕਹਿਣਾ ਚਾਹੁੰਦਾ ਹਾਂ ਕਿ ਪੋਰਟਲ ਤਿਆਰ ਹੈ। CJI ਨੇ ਕਿਹਾ ਕਿ ਆਨਲਾਈਨ ਪੋਰਟਲ ਸੂਚਨਾ ਦੇ ਅਧਿਕਾਰ ਕਾਨੂੰਨ ਤਹਿਤ ਸੁਪਰੀਮ ਕੋਰਟ ਦੇ ਜਵਾਬਾਂ ਨੂੰ ਸੁਚਾਰੂ ਬਣਾਵੇਗਾ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਸਬੰਧ ਵਿੱਚ ਆਰਟੀਆਈ ਅਰਜ਼ੀਆਂ ਡਾਕ ਰਾਹੀਂ ਹੀ ਦਾਇਰ ਕੀਤੀਆਂ ਜਾਂਦੀਆਂ ਸਨ।

ਦੱਸ ਦੇਈਏ CJI ਚੰਦਰਚੂੜ ਦੀ ਅਗਵਾਈ ਵਾਲੀ ਬੈਂਚ  ਅਗਰਵਾਲ ਅਤੇ ਲਕਸ਼ਯ ਪੁਰੋਹਿਤ ਦੁਆਰਾ ਦਾਇਰ ਜਨਹਿਤ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨ ਵਿੱਚ ਸੁਪਰੀਮ ਕੋਰਟ ਵਿੱਚ ਆਰਟੀਆਈ ਅਰਜ਼ੀਆਂ ਨੂੰ ਆਨਲਾਈਨ ਦਾਇਰ ਕਰਨ ਲਈ ਇੱਕ ਔਨਲਾਈਨ ਪਲੇਟਫਾਰਮ ਦੀ ਮੰਗ ਕੀਤੀ ਗਈ ਸੀ।

Related Post