Tarn Taran ਪੁਲਿਸ ਵੱਲੋਂ 6 ਵਿਅਕਤੀਆਂ ਨੂੰ ਕਾਬੂ ਕਰਕੇ 2 ਕਿਲੋ 46 ਗ੍ਰਾਮ ਹੈਰੋਇਨ ਅਤੇ 3 ਪਿਸਟਲ ਬਰਾਮਦ
Tarn Taran News : ਤਰਨਤਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ 6 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 2 ਕਿਲੋ 46 ਗ੍ਰਾਮ ਹੈਰੋਇਨ ਅਤੇ ਤਿੰਨ ਪਿਸਟਲ ਦੋ ਗੱਡੀਆਂ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਗੰਡੀਵਿੰਡ ਨਿਵਾਸੀ ਨਸੀਬ ਸਿੰਘ ਅਤੇ ਹਨੂੰਮਾਨਗੜ੍ਹ ਨਿਵਾਸੀ ਸੁਰਿੰਦਰ ਕੁਮਾਰ ਅਤੇ ਰਾਹੁਲ ਯਾਦਵ ਅਤੇ ਪਿੰਡ ਸਭਰਾ ਵਾਸੀ ਗੁਰਲਾਲ ਸਿੰਘ ਅਤੇ ਅਮ੍ਰਿਤਸਰ ਵਾਸੀ ਰਾਹੁਲ ਅਤੇ ਯੁਵਰਾਜ ਬੀਰ ਸਿੰਘ ਵੱਜੋਂ ਹੋਈ ਹੈ
Tarn Taran News : ਤਰਨਤਾਰਨ ਪੁਲਿਸ ਵੱਲੋਂ ਨਸ਼ਾ ਤਸਕਰਾਂ ਅਤੇ ਨਜਾਇਜ਼ ਹਥਿਆਰ ਸਪਲਾਈ ਕਰਨ ਵਾਲੇ 6 ਲੋਕਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਪਾਸੋਂ 2 ਕਿਲੋ 46 ਗ੍ਰਾਮ ਹੈਰੋਇਨ ਅਤੇ ਤਿੰਨ ਪਿਸਟਲ ਦੋ ਗੱਡੀਆਂ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਹੈ। ਫੜੇ ਗਏ ਵਿਅਕਤੀਆਂ ਦੀ ਪਛਾਣ ਗੰਡੀਵਿੰਡ ਨਿਵਾਸੀ ਨਸੀਬ ਸਿੰਘ ਅਤੇ ਹਨੂੰਮਾਨਗੜ੍ਹ ਨਿਵਾਸੀ ਸੁਰਿੰਦਰ ਕੁਮਾਰ ਅਤੇ ਰਾਹੁਲ ਯਾਦਵ ਅਤੇ ਪਿੰਡ ਸਭਰਾ ਵਾਸੀ ਗੁਰਲਾਲ ਸਿੰਘ ਅਤੇ ਅਮ੍ਰਿਤਸਰ ਵਾਸੀ ਰਾਹੁਲ ਅਤੇ ਯੁਵਰਾਜ ਬੀਰ ਸਿੰਘ ਵੱਜੋਂ ਹੋਈ ਹੈ।
ਐਸਐਸਪੀ ਸੁਰਿੰਦਰ ਲਾਂਬਾ ਨੇ ਦੱਸਿਆ ਕਿ ਪੁਲਿਸ ਵੱਲੋਂ ਥਾਣਾ ਸਰਾਏ ਅਮਾਨਤ ਖਾਂ ਦੇ ਇਲਾਕੇ ਵਿੱਚ ਨਾਕੇਬੰਦੀ ਦੌਰਾਨ ਬਿਨਾਂ ਨੰਬਰੀ ਕਾਰ ਨੂੰ ਰੋਕ ਤਲਾਸ਼ੀ ਲੈਣ ਤੇ ਨਸੀਬ ਸਿੰਘ ਕੋਲੋਂ 1 ਕਿਲੋ 492 ਗ੍ਰਾਮ ਹੈਰੋਇਨ ਅਤੇ ਇਸੇ ਤਰ੍ਹਾਂ ਸੀਆਈ ਏ ਸਟਾਫ ਵੱਲੋਂ ਸਰਹਾਲੀ ਨੇੜੇ ਨਾਕੇਬੰਦੀ ਦੌਰਾਨ ਆਲਟੋ ਕਾਰ ਦੀ ਤਲਾਸ਼ੀ ਦੋਰਾਨ ਤਲਾਸ਼ੀ ਦੌਰਾਨ ਹਨੂੰਮਾਨਗੜ੍ਹ ਨਿਵਾਸੀ ਪਿਉ ਪੁੱਤ ਸੁਰਿੰਦਰ ਕੁਮਾਰ ਅਤੇ ਵਿਪੁਲ ਯਾਦਵ ਕੋਲੋਂ 504 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਐਸਐਸਪੀ ਨੇ ਦੱਸਿਆ ਕਿ ਇਸੇ ਤਰ੍ਹਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਡੋਨੀ ਬੱਲ ਵੱਲੋਂ ਪਿੰਡ ਸਭਰਾ ਦੇ ਗੁਰਲਾਲ ਸਿੰਘ ਨੂੰ 6 ਪਿਸਟਲ ਭੇਜੇ ਨੇ ਪੁਲਿਸ ਵੱਲੋਂ ਗੁਰਲਾਲ ਸਿੰਘ ਨੂੰ ਕਾਬੂ ਕਰਕੇ 2 ਪਿਸਟਲ 9 ਐਮ ਐਮ ਅਤੇ ਚਾਰ ਜ਼ਿੰਦਾ ਰੋਦ ਬਰਾਮਦ ਕੀਤੇ ਹਨ। ਜਦਕਿ ਚਾਰ ਪਿਸਟਲ ਉਹ ਅੱਗੇ ਲੋਕਾਂ ਨੂੰ ਸਪਲਾਈ ਕਰ ਚੁੱਕਾ ਹੈ, ਜਿਨ੍ਹਾਂ ਬਾਰੇ ਪਤਾ ਲਗਾਇਆ ਜਾ ਰਿਹਾ ਹੈ।
ਐਸਐਸਪੀ ਲਾਂਬਾ ਦੱਸਿਆ ਕਿ ਸੀਆਈਏ ਸਟਾਫ ਦੀ ਟੀਮ ਵੱਲੋਂ ਭਿਖੀਵਿੰਡ ਇਲਾਕੇ ਵਿੱਚ ਚੈਕਿੰਗ ਦੌਰਾਨ ਮੋਟਰਸਾਈਕਲ ਸਵਾਰ ਅੰਮ੍ਰਿਤਸਰ ਵਾਸੀ ਰਾਹੁਲ ਅਤੇ ਯੁਵਰਾਜ ਬੀਰ ਸਿੰਘ ਕੋਲੋਂ ਇੱਕ ਗਲੋਕ ਪਿਸਟਲ ਸਮੇਤ ਮੈਗਜ਼ੀਨ ਬਰਾਮਦ ਕੀਤਾ ਗਿਆ ਹੈ। ਐਸਐਸਪੀ ਨੇ ਦੱਸਿਆ ਕਿ ਫੜੇ ਗਏ ਵਿਅਕਤੀਆਂ ਦਾ ਰਿਮਾਂਡ ਲੈ ਕੇ ਅੱਗੇ ਪੁਛਤਾਛ ਕੀਤੀ ਜਾ ਰਹੀ ਹੈ।