Tarn Taran News : ਥਾਰ ਤੇ ਮੋਟਰਾਈਕਲ ਦੀ ਭਿਆਨਕ ਟੱਕਰ, ਇੱਕ ਵਿਅਕਤੀ ਦੀ ਮੌਤ, ਇੱਕ ਜ਼ਖ਼ਮੀ
Tarn Taran News : ਮ੍ਰਿਤਕ ਦੀ ਪਹਿਚਾਣ ਜਗਜੀਤ ਸਿੰਘ ਵਾਸੀ ਚੰਬਾਂ ਕਲਾਂ ਵੱਜੋ ਹੋਈ ਹੈ, ਜਦਕਿ ਉਸਦੇ ਪਿੱਛੇ ਬੈਠਾ ਉਸਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
Tarn Taran News : ਤਰਨਤਾਰਨ ਸ਼ਹਿਰ ਦੇ ਝਬਾਲ ਬਾਈਪਾਸ ਤੋਂ ਸ਼ਹਿਰ ਅੰਦਰ ਦਾਖਲ ਹੋ ਰਹੀ ਤੇਜ ਰਫਤਾਰ ਥਾਰ ਗੱਡੀ ਅਤੇ ਮੋਟਰਸਾਈਕਲ ਦਰਮਿਆਨ ਵਾਪਰੇ ਹਾਦਸੇ ਵਿੱਚ ਮੋਟਰ ਸਵਾਰ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਗਜੀਤ ਸਿੰਘ ਵਾਸੀ ਚੰਬਾਂ ਕਲਾਂ ਵੱਜੋ ਹੋਈ ਹੈ, ਜਦਕਿ ਉਸਦੇ ਪਿੱਛੇ ਬੈਠਾ ਉਸਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮ੍ਰਿਤਕ ਦੇ ਰਿਸਤੇਦਾਰ ਨੇ ਦੱਸਿਆ ਕਿ ਜਗਜੀਤ ਸਿੰਘ ਕੰਮ ਤੋ ਵਾਪਸ ਆ ਰਿਹਾ ਸੀ ਅਤੇ ਝਬਾਲ ਬਾਈਪਾਸ ਨੇੜੇ ਸਾਈਡ 'ਤੇ ਮੋਟਰਸਾਈਕਲ ਲਗਾ ਕੇ ਖੜੇ ਸਨ ਕਿ ਸਾਹਮਣੇ ਆ ਰਹੀ ਤੇਜ ਰਫਤਾਰ ਥਾਰ ਗੱਡੀ ਜਿਸ ਦੇ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ, ਉਸ ਵੱਲੋਂ ਗੱਡੀ ਉਨ੍ਹਾਂ ਦੇ ਵਿੱਚ ਮਾਰਨ ਕਾਰਨ ਜਗਜੀਤ ਸਿੰਘ ਦੀ ਮੋਤ ਹੋ ਗਈ ਹੈ।
ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸੁਰੂ ਕਰ ਦਿੱਤੀ ਗਈ। ਥਾਣਾ ਮੁਖੀ ਨਵਦੀਪ ਭੱਟੀ ਨੇ ਦੱਸਿਆ ਕਿ ਪੁਲਿਸ ਵੱਲੋਂ ਥਾਰ ਸਵਾਰ ਵਿਅਕਤੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ।