Aam Aadmi Party ਦਾ ਰਾਘਵ ਚੱਢਾ ਖਿਲਾਫ ਵੱਡਾ ਐਕਸ਼ਨ; ਰਾਜਸਭਾ ’ਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ
Raghav Chadha News : ਆਮ ਆਦਮੀ ਪਾਰਟੀ (AAP) ਨੇ ਰਾਘਵ ਚੱਢਾ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਗਈ ਹੈ। ਦਰਅਸਲ ਆਮ ਆਦਮੀ ਪਾਰਟੀ ਨੇ ਰਾਜ ਸਭਾ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਸ ਸਬੰਧੀ ਆਮ ਆਦਮੀ ਪਾਰਟੀ ਨੇ ਰਾਜਸਭਾ ਸਕੱਤਰੇਤ ਨੂੰ ਪੱਤਰ ਸੌਂਪਿਆ ਗਿਆ ਹੈ।
ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਹੈ ਕਿ ਰਾਘਵ ਚੱਢਾ ਨੂੰ ਉਪਰਲੇ ਸਦਨ ਵਿੱਚ ਪਾਰਟੀ ਦੇ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਇਆ ਜਾਵੇ ਅਤੇ ਉਨ੍ਹਾਂ ਨੂੰ 'ਆਪ' ਦੇ ਕੋਟੇ ਵਿੱਚੋਂ ਬੋਲਣ ਦਾ ਸਮਾਂ ਨਾ ਦਿੱਤਾ ਜਾਵੇ। 'ਆਪ' ਨੇ ਇਹ ਵੀ ਬੇਨਤੀ ਕੀਤੀ ਕਿ ਅਸ਼ੋਕ ਮਿੱਤਲ ਨੂੰ ਉਪਰਲੇ ਸਦਨ ਵਿੱਚ ਪਾਰਟੀ ਦਾ ਡਿਪਟੀ ਲੀਡਰ ਨਿਯੁਕਤ ਕੀਤਾ ਜਾਵੇ।
ਅਸ਼ੋਕ ਮਿੱਤਲ ਨੂੰ ਮਿਲੀ ਜ਼ਿੰਮੇਵਾਰੀ
ਪੰਜਾਬ ਤੋਂ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਹੁਣ ਰਾਜ ਸਭਾ ਵਿੱਚ 'ਆਪ' ਦੇ ਨਵੇਂ ਡਿਪਟੀ ਲੀਡਰ ਹੋਣਗੇ। ਉਨ੍ਹਾਂ ਕਿਹਾ ਕਿ ਇਹ ਇੱਕ ਰੁਟੀਨ ਪ੍ਰਕਿਰਿਆ ਹੈ। ਉਨ੍ਹਾਂ ਤੋਂ ਪਹਿਲਾਂ, ਐਨਡੀ ਗੁਪਤਾ ਪਾਰਟੀ ਦੇ ਡਿਪਟੀ ਲੀਡਰ ਸਨ।
ਦੱਸਣਯੋਗ ਹੈ ਕਿ ਰਾਘਵ ਚੱਢਾ ਖਿਲਾਫ ਇਹ ਕਾਰਵਾਈ ਉਸ ਸਮੇਂ ਹੋਈ ਹੈ ਜਦੋਂ ਉਹ ਰਾਜ ਸਭਾ ਵਿੱਚ ਲਗਾਤਾਰ ਜਨਤਕ ਮੁੱਦਿਆਂ ਬਾਰੇ ਆਵਾਜ਼ ਉਠਾਉਂਦੇ ਰਹੇ ਹਨ। ਉਨ੍ਹਾਂ ਨੇ ਲਗਾਤਾਰ ਜਨਤਕ ਹਿੱਤਾਂ ਦੇ ਮੁੱਦੇ ਉਠਾਏ ਹਨ, ਚਾਹੇ ਉਹ ਹਵਾਈ ਅੱਡੇ 'ਤੇ 10 ਰੁਪਏ ਦੀ ਚਾਹ ਹੋਵੇ ਜਾਂ ਡਿਲੀਵਰੀ ਲੜਕਿਆਂ ਦਾ ਮੁੱਦਾ।
ਕੇਜਰੀਵਾਲ ਨੂੰ ਰਾਘਵ ਚੱਢਾ ਅੰਨਾ ਅੰਦੋਲਨ ਦੌਰਾਨ ਮਿਲੇ ਸੀ
ਰਾਘਵ ਚੱਢਾ ਪਹਿਲੀ ਵਾਰ ਅੰਨਾ ਅੰਦੋਲਨ ਦੌਰਾਨ ਅਰਵਿੰਦ ਕੇਜਰੀਵਾਲ ਨੂੰ ਮਿਲੇ ਸਨ ਅਤੇ ਲੋਕਪਾਲ ਬਿੱਲ ਤਿਆਰ ਕਰਨ ਵਿੱਚ ਮਦਦ ਕੀਤੀ ਸੀ। ਬਾਅਦ ਵਿੱਚ ਉਹ ਕੇਜਰੀਵਾਲ ਦੇ ਨੇੜੇ ਹੋ ਗਏ, ਅਤੇ ਆਮ ਆਦਮੀ ਪਾਰਟੀ ਨੇ ਚੱਢਾ ਨੂੰ ਆਪਣਾ ਬੁਲਾਰਾ ਨਿਯੁਕਤ ਕੀਤਾ। ਉਸ ਸਮੇਂ, ਰਾਘਵ ਪਾਰਟੀ ਦੇ ਸਭ ਤੋਂ ਘੱਟ ਉਮਰ ਦੇ ਬੁਲਾਰੇ ਸਨ। ਸਾਲ 2019 ਵਿੱਚ ਚੱਢਾ ਨੇ ਦੱਖਣੀ ਦਿੱਲੀ ਹਲਕੇ ਤੋਂ ਲੋਕ ਸਭਾ ਚੋਣਾਂ ਲੜੀਆਂ ਪਰ ਹਾਰ ਗਏ। ਹਾਲਾਂਕਿ, ਉਸੇ ਸਾਲ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ, ਉਸਨੇ ਰਾਜੇਂਦਰ ਨਗਰ ਹਲਕੇ ਤੋਂ ਚੋਣ ਲੜੀ ਅਤੇ ਜਿੱਤ ਪ੍ਰਾਪਤ ਕੀਤੀ।
ਇਹ ਵੀ ਪੜ੍ਹੋ : Kharar ’ਚ ਚਾਕੂ ਮਾਰ ਕੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਚੰਡੀਗੜ੍ਹ ਯੂਨੀਵਰਸਿਟੀ ’ਚ LLB ਦੀ ਕਰ ਰਿਹਾ ਸੀ ਪੜ੍ਹਾਈ
- PTC NEWS