ਅੱਤਵਾਦੀ ਹਰਵਿੰਦਰ ਰਿੰਦਾ ਨੇ 18 ਸਾਲ ਦੀ ਉਮਰ 'ਚ ਕੀਤਾ ਸੀ ਪਹਿਲਾ ਕਤਲ, ਜਾਣੋ ਪੂਰੀ ਕਹਾਣੀ

By  Pardeep Singh November 20th 2022 09:22 AM -- Updated: November 20th 2022 11:43 AM

ਚੰਡੀਗੜ੍ਹ: ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਦੇ ਸਹਿਯੋਗ ਨਾਲ ਡ੍ਰੋਨ ਜ਼ਰੀਏ ਪੰਜਾਬ ’ਚ ਹਥਿਆਰ ਭੇਜ ਕੇ ਕਈ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੀ ਸ਼ਨਿਚਰਵਾਰ ਨੂੰ ਲਾਹੌਰ ’ਚ ਮੌਤ ਹੋਣ ਦੀ ਵਾਇਰਲ ਹੋਈ ਸੀ ਪਰ ਰਿੰਦਾ ਨੇ ਪੋਸਟ ਪਾ ਕੇ ਇਸ ਖਬਰ ਦਾ ਖੰਡਨ ਕੀਤਾ ਹੈ। ਰਿੰਦਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਮੇਰੀ ਮੌਤ ਦੀ ਖਬਰ ਫੇਕ ਹੈ। ਦੱਸ ਦੇਈਏ ਕਿ ਦੂਜੇ ਪਾਸੇ ਰਿੰਦਾ ਦੀ ਮੌਤ ਦੀ ਸੂਚਨਾ ਆਉਣ ਪਿੱਛੋਂ ਗੈਂਗਸਟਰ ਬੰਬੀਹਾ ਗਰੁੱਪ ਨੇ ਇੰਟਰਨੈੱਟ ਮੀਡੀਆ ’ਤੇ ਪੋਸਟ ਪਾ ਕੇ ਰਿੰਦਾ ਦੇ ਕਤਲ ਦਾ ਦਾਅਵਾ ਕੀਤਾ ਸੀ।

ਹਰਵਿੰਦਰ ਸਿੰਘ ਰਿੰਦਾ ਦਾ ਪਿਛੋਕੜ

ਅੱਤਵਾਦੀ ਹਰਵਿੰਦਰ ਰਿੰਦਾ ਤਰਨਤਾਰਨ ਦਾ ਰਹਿਣ ਵਾਲਾ ਸੀ ਪਰ ਬਾਅਦ ਵਿੱਚ ਉਹ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਚਲਾ ਗਿਆ ਸੀ। ਰਿੰਦਾ ਨੂੰ ਸਤੰਬਰ 2011 ਵਿੱਚ ਇੱਕ ਕਤਲ ਕੇਸ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਦੱਸਿਆ ਜਾ ਰਿਹਾ ਹੈ ਰਿੰਦਾ ਚੰਡੀਗੜ੍ਹ ਦੀ ਪੰਜਾਬ ਯੂਨਿਵਰਸਿਟੀ ਵਿੱਚ ਪੜਣ ਲਈ ਵੀ ਆਇਆ ਅਤੇ ਇਥੋ ਹੀ ਜੁਰਮ ਦੀ ਦੁਨੀਆਂ ਵਿੱਚ ਕਦਮ ਰੱਖਿਆ ਸੀ।

ਰਿੰਦਾ ਨੇ ਕਦੋਂ ਕੀਤਾ ਸੀ ਪਹਿਲਾ ਕਤਲ

ਰਿੰਦਾ 11 ਸਾਲ ਦੀ ਉਮਰ 'ਚ ਆਪਣੇ ਪਰਿਵਾਰ ਨਾਲ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਰਹਿਣ ਲੱਗਿਆ। ਪੁਲਿਸ ਰਿਕਾਰਡ ਅਨੁਸਾਰ ਰਿੰਦਾ ਨੇ ਤਰਨਤਾਰਨ ਵਿੱਚ 18 ਸਾਲ ਦੀ ਉਮਰ ਵਿੱਚ ਪਰਿਵਾਰਕ ਝਗੜੇ ਕਾਰਨ ਆਪਣੇ ਇੱਕ ਰਿਸ਼ਤੇਦਾਰ ਦਾ ਕਤਲ ਕੀਤਾ ਸੀ।  ਰਿੰਦਾ ਨੇ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਿਆਂ ਸੈਕਟਰ 11 ਦੇ ਐਸਐਚਓ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ ਅਤੇ ਇਸ ਉੱਤੇ ਕੇਸ ਵੀ ਦਰਜ ਹੋਇਆ ਸੀ। ਰਿੰਦਾ ਜਦੋਂ  ਨਾਂਦੇੜ ਸਾਹਿਬ 'ਚ ਸੀ ਤਾਂ ਉਥੇ ਵੀ ਕਈ ਕਤਲ ਕੀਤੇ। ਅੱਤਵਾਦੀ ਰਿੰਦਾ  ਖਿਲਾਫ ਵਜ਼ੀਰਾਬਾਦ ਅਤੇ ਵਿਮੰਤਲ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਆਦਿ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ। 

ਰਿੰਦਾ ਪਾਕਿਸਤਾਨ ਕਿਵੇਂ ਪਹੁੰਚਿਆਂ?

ਮਿਲੀ ਜਾਣਕਾਰੀ ਮੁਤਾਬਿਕ ਅੱਤਵਾਦੀ ਹਰਵਿੰਦਰ ਰਿੰਦਾ ਨੇ ਫਰਜ਼ੀ ਪਾਸਪੋਰਟ ਬਣਵਾ ਕੇ ਨੇਪਾਲ ਦੇ ਰਸਤੇ ਪਾਕਿਸਤਾਨ ਚਲਾ ਗਿਆ ਅੇਤ ਉਥੇ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਨਾਲ ਕੰਮ ਕਰਨ ਲੱਗਿਆ। 

ਸਿੱਧੂ ਮੂਸੇਵਾਲਾ ਕਤਲ ਤੋਂ ਲੈ ਕੇ ਹੋਰ ਘਟਨਾਵਾਂ 'ਚ ਰਿੰਦਾ ਦਾ ਨਾਂਅ 

ਅੱਤਵਾਦੀ ਹਰਵਿੰਦਰ ਰਿੰਦਾ ਦਾ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਵੀ ਨਾਂ ਸਾਹਮਣੇ ਆਇਆ ਸੀ। ਗੈਂਗਸਟਰ ਲਾਰੈਂਸ ਦੇ ਸਾਥੀ ਗੋਲਡੀ ਬਰਾੜ ਨੇ ਕੈਨੇਡਾ ਵਿੱਚ ਬੈਠੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਲਈ ਪਾਕਿਸਤਾਨ ਤੋਂ ਰਿੰਦਾ ਰਾਹੀਂ ਆਪਣੇ ਸ਼ੂਟਰਾਂ ਨੂੰ ਹਥਿਆਰ ਵੀ ਭੇਜੇ ਸਨ। ਇਸ ਤੋਂ ਇਲਾਵਾ ਮੋਹਾਲੀ ਵਿੱਚ ਪੰਜਾਬ ਪੁਲਿਸ ਦੇ ਇੰਟੈਲੀਜੈਂਸ ਵਿੰਗ ਦੇ ਹੈੱਡਕੁਆਰਟਰ ਉੱਤੇ ਹੋਏ ਆਰਪੀਜੀ ਹਮਲੇ ਪਿੱਛੇ ਵੀ ਰਿੰਦਾ ਦਾ ਹੱਥ ਸੀ। ਅੱਤਵਾਦੀ ਰਿੰਦਾ ਨੇ ਅਪ੍ਰੈਲ 2018 ਵਿਚ ਪੰਜਾਬੀ ਗਾਇਕ ਪਰਮੀਸ਼ ਵਰਮਾ ਉੱਤੇ ਹਮਲਾ ਕਰਵਾਇਆ ਸੀ ਜੋ ਕਿ ਮੋਹਾਲੀ ਨੇੜੇ ਰਿੰਦਾ ਦੇ ਸਾਥੀ ਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਨੇ ਕੀਤਾ ਸੀ।

Related Post