ਭਾਰਤ-ਪਾਕਿਸਤਾਨ ਸਰਹੱਦ 'ਤੇ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਕਰਕੇ ਸੁੱਟਿਆ ਡਰੋਨ

By  Ravinder Singh November 26th 2022 08:48 AM -- Updated: November 26th 2022 09:31 AM

ਅੰਮ੍ਰਿਤਸਰ : ਕੌਮਾਂਤਰੀ ਸਰਹੱਦ 'ਤੇ ਪਾਕਿਸਤਾਨ ਵੱਲੋਂ ਬੀਤੀ ਰਾਤ ਮੁੜ ਭਾਰਤ ਵਿਚ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਹੈ। ਬੀਐਸਐਫ ਦੇ ਜਵਾਨਾਂ ਨੇ ਬੀਤੀ ਰਾਤ ਪਠਾਨਕੋਟ ਤੇ ਅੰਮ੍ਰਿਤਸਰ ਸੈਕਟਰ ਵਿੱਚ ਤਿੰਨ ਥਾਵਾਂ ’ਤੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਬੀਐਸਐਫ ਦੀ 121 ਬਟਾਲੀਅਨ ਵੱਲੋਂ ਪਠਾਨਕੋਟ ਸਰਹੱਦ ਉਤੇ ਪਾਕਿਸਤਾਨ ਦੀ ਜਲਾਲਾ ਚੌਕੀ ਫਰੀਪੁਰ ਦੇ ਸਾਹਮਣੇ ਘੁਸਪੈਠੀਆਂ ਨੂੰ ਦੇਖਿਆ ਗਿਆ। ਬੀਐਸਐਫ ਜਵਾਨਾਂ ਦੀ ਗੋਲੀਬਾਰੀ ਤੋਂ ਬਾਅਦ ਘੁਸਪੈਠੀਏ ਪਾਕਿਸਤਾਨ ਦੀ ਸਰਹੱਦ ਵੱਲ ਭੱਜ ਗਏ।

ਇਸ ਤੋਂ ਇਲਾਵਾ ਭਾਰਤ-ਪਾਕਿਸਤਾਨ ਸਰਹੱਦ ਉਤੇ ਮੁੜ ਡਰੋਨ ਦੀ ਹਲਚਲ ਨਜ਼ਰ ਆਈ। ਇਸ ਮਗਰੋਂ ਤੁਰੰਤ ਹਰਕਤ ਵਿਚ ਆਉਂਦੇ ਹੋਏ ਬੀਸੀਐਫ ਦੇ ਜਵਾਨਾਂ ਨੇ ਫਾਇਰਿੰਗ ਕੀਤੀ। ਇਸ ਪਿਛੋਂ ਬੀਓਪੀ ਦਾਉਕੇ ਵਿਚ ਤਲਾਸ਼ੀ ਮੁਹਿੰਮ ਦੌਰਾਨ ਤਾਰੋਂ ਪਾਰ ਭਾਰਤੀ ਸਰਹੱਦ ਵਿਚੋਂ ਡਰੋਨ ਬਰਾਮਦ ਹੋਇਆ। ਬੀਐਸਐਫ ਦੇ ਜਵਾਨਾਂ ਵੱਲੋਂ ਵੱਡੇ ਪੱਧਰ ਉਤੇ ਤਲਾਸ਼ੀ ਮੁਹਿੰਮ ਜਾਰੀ ਹੈ।



ਆਏ ਦਿਨ ਭਾਰਤ-ਪਾਕਿਸਤਾਨ ਸਰਹੱਦ 'ਤੇ ਡਰੋਨ ਦੀ ਹਲਚਲ ਅਕਸਰ ਦੇਖਣ ਨੂੰ ਮਿਲਦੀ ਹੈ। ਭਾਰਤ ਪਾਕਿਸਤਾਨ ਸਰਹੱਦ ਤੇ ਦੇਰ ਰਾਤ ਡਰੋਨ ਦੀ ਹਲਚਲ  ਦਿਖਾਈ ਦਿੱਤੀ। ਥਾਣਾ  ਘਰਿੰਡਾ ਦੀ ਬੀਓਪੀ ਦਾਓਕੇ ਵਿਚ ਰਾਤੀਂ ਕਰੀਬ 10 ਵਜੇ ਡਰੋਨ ਨਜ਼ਰ ਆਇਆ। ਬੀਐਸਐਫ ਜਵਾਨਾਂ ਨੇ ਫਾਇਰਿੰਗ  ਕੀਤੀ ਤੇ ਡਰੋਨ ਵਾਪਸ ਚਲਾ ਗਿਆ। ਬਾਅਦ ਵਿਚ  ਬੀਐਸਐਫ ਜਵਾਨਾਂ ਵੱਲੋਂ ਸਰਚ ਕਰਨ ਉਤੇ ਤਾਰੋਂ ਪਾਰ  ਭਾਰਤੀ ਹੱਦ ਵਿਚੋਂ ਡਰੋਨ ਬਰਾਮਦ ਕੀਤਾ ਗਿਆ। 

ਇਹ ਵੀ ਪੜ੍ਹੋ: ਨਾਇਬ ਤਹਿਸੀਲਦਾਰ ਭਰਤੀ ਘੁਟਾਲਾ : ਪੁਲਿਸ ਦੀ ਜਾਂਚ 'ਚ ਖੁੱਲ੍ਹੀਆਂ ਨਵੀਂਆਂ ਪਰਤਾਂ

ਕਾਬਿਲੇਗੌਰ ਹੈ ਕਿ ਡਰੋਨ ਦੀ ਮਦਦ ਨਾਲ ਭਾਰਤ ਵਾਲੇ ਪਾਸੇ ਨਸ਼ਾ ਤੇ ਹਥਿਆਰ ਭੇਜਣ ਦੀਆਂ ਪਾਕਿਸਤਾਨ ਵਾਲੇ ਪਾਸੇ ਬੈਠੇ ਦੇਸ਼ ਵਿਰੋਧੀ ਅਨਸਰਾਂ ਵੱਲੋਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ। ਪਾਕਿਸਤਾਨ ਦੀਆਂ ਇਨ੍ਹਾਂ ਕੋਸ਼ਿਸ਼ਾਂ ਨੂੰ ਭਾਰਤੀ ਬੀਐਸਐਫ ਦੇ ਜਵਾਨਾਂ ਵੱਲੋਂ ਨਾਕਾਮ ਕੀਤੀਆਂ ਜਾਂਦੀਆਂ ਹਨ।

Related Post