Mamata Banerjee Attacked : ਮਮਤਾ ਬੈਨਰਜੀ ਤੇ ਹਮਲਾ, ਕਾਰ ਤੇ ਸੁੱਟੇ ਗਏ ਪੱਥਰ, ਚੋਰ-ਚੋਰ ਦੇ ਲੱਗੇ ਨਾਅਰੇ
Mamata Banerjee Attacked : ਕੁੱਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ, ਜਦੋਂ ਤੱਕ ਗੱਡੀ ਖੜ੍ਹੀ ਰਹੀ, ਵਿਰੋਧ ਪ੍ਰਦਰਸ਼ਨ ਜਾਰੀ ਰਹੇ। ਪ੍ਰਦਰਸ਼ਨਕਾਰੀਆਂ ਨੇ ਗੱਡੀ 'ਤੇ ਪੱਥਰ, ਜੁੱਤੀਆਂ ਅਤੇ ਚੱਪਲਾਂ ਸੁੱਟੀਆਂ, ਅਪਸ਼ਬਦ ਬੋਲੇ ਅਤੇ "ਚੋਰ" ਵਰਗੇ ਨਾਅਰੇ ਲਗਾਏ।
Mamata Banerjee Attacked : ਪੱਛਮੀ ਬੰਗਾਲ (West Bengal News) ਦੇ ਹਾਲੀਸਹਿਰ ਵਿੱਚ ਤ੍ਰਿਣਮੂਲ ਕਾਂਗਰਸ (TMC) ਦੇ ਇੱਕ ਵਰਕਰ ਦੇ ਪਰਿਵਾਰ ਨੂੰ ਮਿਲਣ ਜਾਣ ਸਮੇਂ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਭਾਰੀ ਵਿਰੋਧ ਪ੍ਰਦਰਸ਼ਨਾਂ ਦਾ ਸਾਹਮਣਾ ਕਰਨਾ ਪਿਆ, ਜਿਸਦੀ ਕਥਿਤ ਤੌਰ 'ਤੇ ਪੁਲਿਸ ਹਿਰਾਸਤ ਵਿੱਚ ਮੌਤ ਹੋ ਗਈ ਸੀ। ਕੁੱਝ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੀ ਗੱਡੀ ਨੂੰ ਰੋਕ ਲਿਆ, ਜਦੋਂ ਤੱਕ ਗੱਡੀ ਖੜ੍ਹੀ ਰਹੀ, ਵਿਰੋਧ ਪ੍ਰਦਰਸ਼ਨ ਜਾਰੀ ਰਹੇ। ਪ੍ਰਦਰਸ਼ਨਕਾਰੀਆਂ ਨੇ ਗੱਡੀ 'ਤੇ ਪੱਥਰ, ਜੁੱਤੀਆਂ ਅਤੇ ਚੱਪਲਾਂ ਸੁੱਟੀਆਂ, ਅਪਸ਼ਬਦ ਬੋਲੇ ਅਤੇ "ਚੋਰ" ਵਰਗੇ ਨਾਅਰੇ ਲਗਾਏ।
ਭਾਜਪਾ ਦੇ ਗੁੰਡਿਆਂ ਨੇ ਕੀਤਾ ਹਮਲਾ : ਮਮਤਾ
ਟੀਐਮਸੀ ਨੇਤਾ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਇਹ ਘਟਨਾ ਸਥਾਨਕ ਪਿੰਡ ਵਾਸੀਆਂ ਵੱਲੋਂ ਨਹੀਂ, ਬਲਕਿ ਭਾਜਪਾ (BJP) ਦੇ ਗੁੰਡਿਆਂ ਵੱਲੋਂ ਕੀਤੀ ਗਈ ਸੀ। ਇਸ ਦੌਰਾਨ, ਪ੍ਰਦਰਸ਼ਨਕਾਰਆਂ ਦਾ ਦਾਅਵਾ ਹੈ ਕਿ ਮਮਤਾ ਬੈਨਰਜੀ ਇੱਕ ਸ਼ਾਂਤਮਈ ਇਲਾਕੇ ਵਿੱਚ ਅਸ਼ਾਂਤੀ ਪੈਦਾ ਕਰਨ ਆਈ ਸੀ, ਜਿਸ ਨਾਲ ਸਥਿਤੀ ਹੋਰ ਵਿਗੜ ਗਈ। ਮਮਤਾ ਨੇ ਪੂਰੀ ਘਟਨਾ ਲਈ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਇਹ ਵੀ ਪੜ੍ਹੋ... Himanshi Khurana Murder Case ’ਚ ਕੈਨੇਡੀਅਨ ਸਾਥੀ ਦੀ ਹੋਈ ਗ੍ਰਿਫਤਾਰੀ, 7 ਮਹੀਨੇ ਤੋਂ ਸੀ ਫਰਾਰ
ਪੁਲਿਸ ਹਿਰਾਸਤ 'ਚ ਮਾਰੇ ਗਏ ਟੀਐਮਸੀ ਵਰਕਰ ਦੇ ਪਰਿਵਾਰ ਨੂੰ ਮਿਲਣ ਗਈ ਸੀ ਮਮਤਾ
ਮਮਤਾ ਬੈਨਰਜੀ ਨੇ ਦੋਸ਼ ਲਗਾਇਆ ਕਿ ਜਦੋਂ ਉਹ ਪੱਛਮੀ ਬੰਗਾਲ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਇੱਕ ਟੀਐਮਸੀ ਵਰਕਰ ਦੇ ਪਰਿਵਾਰ ਨੂੰ ਮਿਲਣ ਜਾ ਰਹੀ ਸੀ ਤਾਂ ਉਨ੍ਹਾਂ ਦੀ ਕਾਰ 'ਤੇ ਪੱਥਰ ਸੁੱਟੇ ਗਏ। ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ, ਉਨ੍ਹਾਂ ਨੂੰ ਚੋਰ ਕਿਹਾ ਗਿਆ।
ਮਮਤਾ ਨੇ ਪੂਰੀ ਘਟਨਾ ਲਈ ਸਿੱਧੇ ਤੌਰ 'ਤੇ ਭਾਜਪਾ ਨੂੰ ਦੋਸ਼ੀ ਠਹਿਰਾਇਆ। ਉਨ੍ਹਾਂ ਕਿਹਾ ਕਿ ਭਾਜਪਾ ਬਾਹਰੋਂ ਗੁੰਡੇ ਲੈ ਕੇ ਆਈ ਹੈ। ਉਨ੍ਹਾਂ ਨੇ ਅਪਸ਼ਬਦ ਵਰਤੇ ਅਤੇ ਵੱਡੀਆਂ ਇੱਟਾਂ ਸੁੱਟੀਆਂ। "ਕਾਰ ਵੱਲ ਦੇਖੋ! ਸੜਕ 'ਤੇ ਇੱਟਾਂ ਸੁੱਟੀਆਂ ਗਈਆਂ। ਮੈਂ ਇਸਦੀ ਸਖ਼ਤ ਨਿੰਦਾ ਕਰਦੀ ਹਾਂ। ਅਸੀਂ ਇਸਦੀ ਨਿੰਦਾ ਕਰਦੇ ਹਾਂ।"
ਮਮਤਾ ਨੇ ਭਾਜਪਾ 'ਤੇ ਪੀੜਤ ਪਰਿਵਾਰ ਨੂੰ ਡਰਾਉਣ ਦੇ ਲਾਏ ਇਲਜ਼ਾਮ
ਮਮਤਾ ਬੈਨਰਜੀ ਨੇ ਕਿਹਾ, "ਹਿਰਾਸਤ ਵਿੱਚ ਉਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰਨ ਤੋਂ ਬਾਅਦ, ਉਹ ਹੁਣ ਪਰਿਵਾਰ ਨੂੰ ਡਰਾਉਣ ਅਤੇ ਧਮਕਾਉਣ ਲਈ ਘਰ ਜਾ ਰਹੇ ਹਨ। ਅਸੀਂ ਆਉਣ ਦਾ ਵਾਅਦਾ ਕੀਤਾ ਸੀ। ਅਸੀਂ ਆ ਗਏ ਹਾਂ। ਇੱਟਾਂ ਅਤੇ ਵੱਡੇ ਪੱਥਰ ਸੁੱਟੇ ਗਏ। ਸੁਰੱਖਿਆ ਨੂੰ ਭੁੱਲ ਜਾਓ, ਸਾਡੇ ਸਾਹਮਣੇ ਪੁਲਿਸ ਗੱਡੀ 'ਤੇ ਪੱਥਰ ਸੁੱਟੇ ਗਏ। ਬਾਹਰਲੇ ਲੋਕ ਆ ਗਏ ਹਨ।"
50000 ਰੁਪਏ ਮਹੀਨਾ ਪੈਨਸ਼ਨ ! ਇਸ ਸਰਕਾਰੀ ਯੋਜਨਾ 'ਚ ਮਿਲ ਸਕਦਾ ਹੈ ਵੱਡਾ ਲਾਭ, ਜਾਣੋ ਕਿੰਨਾ ਕਰਨਾ ਹੋਵੇਗਾ ਨਿਵੇਸ਼ ?
ਸਾਬਕਾ ਮੁੱਖ ਮੰਤਰੀ ਨੇ ਕਿਹਾ, "ਪੁਲਿਸ ਨੇ ਆਪਣੀਆਂ ਅਸਫਲਤਾਵਾਂ ਨੂੰ ਛੁਪਾਉਣ ਲਈ ਇਨ੍ਹਾਂ ਗੁੰਡਿਆਂ ਨੂੰ ਇਕੱਠਾ ਕੀਤਾ ਹੈ। ਪੁਲਿਸ ਸੁਰੱਖਿਆ ਲਈ ਇਨ੍ਹਾਂ ਗੁੰਡਿਆਂ 'ਤੇ ਨਿਰਭਰ ਹੈ। ਹਿਰਾਸਤ ਵਿੱਚ ਮੌਤਾਂ ਹੋ ਰਹੀਆਂ ਹਨ। ਬੰਗਾਲ ਹੁਣ ਗੁੰਡਿਆਂ ਦੇ ਹੱਥਾਂ ਵਿੱਚ ਆ ਗਿਆ ਹੈ।"
ਬੰਗਾਲ 'ਚ ਜ਼ੁਲਮ ਬਹੁਤ ਵਧ ਗਿਆ ਹੈ : ਮਮਤਾ
ਬੈਨਰਜੀ ਨੇ ਕਿਹਾ, "ਮੈਂ ਕਿਹਾ ਸੀ ਕਿ ਮੈਂ ਆਵਾਂਗੀ। ਮੈਂ ਕੱਲ੍ਹ ਉਸਦੀ ਪਤਨੀ ਨਾਲ ਦੋ ਵਾਰ ਗੱਲ ਕੀਤੀ। ਵਿਧਾਇਕ ਨੇ ਆ ਕੇ ਉਸਨੂੰ ਘਰੋਂ ਨਾ ਨਿਕਲਣ ਦੀ ਚੇਤਾਵਨੀ ਦਿੱਤੀ। ਅਸੀਂ ਕੇਸ ਦਰਜ ਕਰਾਂਗੇ। ਪੁਲਿਸ ਦੀ ਮੌਜੂਦਗੀ ਵਿੱਚ ਪੱਥਰ ਸੁੱਟੇ ਗਏ। ਮੈਂ ਪੁਲਿਸ ਤੋਂ ਨਾਰਾਜ਼ ਨਹੀਂ ਹਾਂ। ਮੇਰਾ ਗੁੱਸਾ ਇਸ ਗੱਲ 'ਤੇ ਹੈ ਕਿ ਗ੍ਰਹਿ ਮੰਤਰੀ ਖੁਦ ਇਸ ਗੜਬੜ ਨੂੰ ਭੜਕਾ ਰਹੇ ਹਨ। ਬੰਗਾਲ ਵਿੱਚ ਜ਼ੁਲਮ ਬਹੁਤ ਵੱਧ ਗਿਆ ਹੈ। ਪੁਲਿਸ ਭਾਜਪਾ ਦੀ ਕਠਪੁਤਲੀ ਬਣ ਗਈ ਹੈ।"