Traffic Advisory: ਮੋਹਾਲੀ ਪੁਲਿਸ ਵੱਲੋਂ ਪ੍ਰਧਾਨ ਮੰਤਰੀ ਦੇ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ ਟ੍ਰੈਫਿਕ ਐਡਵਾਈਜ਼ਰੀ ਜਾਰੀ

Mohali Traffic Advisory:ਜ਼ਿਲ੍ਹਾ ਐਸ.ਏ.ਐਸ. ਨਗਰ ਟ੍ਰੈਫਿਕ ਪੁਲਿਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ 17 ਜੁਲਾਈ 2026 ਨੂੰ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਲਾਗੂ ਰਹਿਣ ਵਾਲੀ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

By  Amritpal Singh July 16th 2026 07:10 PM

Mohali Traffic Advisory:ਜ਼ਿਲ੍ਹਾ ਐਸ.ਏ.ਐਸ. ਨਗਰ ਟ੍ਰੈਫਿਕ ਪੁਲਿਸ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਚੰਡੀਗੜ੍ਹ ਦੌਰੇ ਦੇ ਮੱਦੇਨਜ਼ਰ 17 ਜੁਲਾਈ 2026 ਨੂੰ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਲਾਗੂ ਰਹਿਣ ਵਾਲੀ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ।

ਐਡਵਾਈਜ਼ਰੀ ਅਨੁਸਾਰ, ਚੰਡੀਗੜ੍ਹ ਤੋਂ ਕਰੋਰਾਂ/ਫੌਰੈਸਟ ਹਿੱਲ ਵੱਲ ਜਾਂ ਕਰੋਰਾਂ/ਫੌਰੈਸਟ ਹਿੱਲ ਤੋਂ ਚੰਡੀਗੜ੍ਹ ਵੱਲ ਜਾਣ ਵਾਲਾ ਟ੍ਰੈਫਿਕ ਵਾਇਆ ਨਾਡਾ ਰੋਡ/ਪੁੱਲ ਰਾਹੀਂ ਡਾਇਵਰਟ ਕੀਤਾ ਜਾਵੇਗਾ। ਇਸੇ ਤਰ੍ਹਾਂ ਚੰਡੀਗੜ੍ਹ ਲੇਕ ਜਾਂ ਪੈਕ ਯੂਨੀਵਰਸਿਟੀ ਤੋਂ ਨਵਾਂ ਗਾਓ ਵੱਲ ਜਾਣ ਵਾਲਾ ਟ੍ਰੈਫਿਕ ਵਾਇਆ ਕੈਂਬਵਾਲਾ ਰੋਡ ਰਾਹੀਂ ਚਲਾਇਆ ਜਾਵੇਗਾ।

ਟ੍ਰੈਫਿਕ ਪੁਲਿਸ ਨੇ ਦੱਸਿਆ ਕਿ 17 ਜੁਲਾਈ ਨੂੰ ਦੁਪਹਿਰ 12:00 ਵਜੇ ਤੋਂ 3:00 ਵਜੇ ਤੱਕ ਹੇਠ ਲਿਖੇ ਰਸਤੇ ਆਵਾਜਾਈ ਲਈ ਬੰਦ ਰਹਿਣਗੇ:

- ਨਾਡਾ ਰੋਡ/ਪੁੱਲ ਤੋਂ ਨਵਾਂ ਗਾਓਂ ਵੱਲ ਜਾਣ ਵਾਲਾ ਰਸਤਾ

- ਫੌਰੈਸਟ ਹਿੱਲ ਤੋਂ ਕਰੋਰਾਂ ਰੋਡ ਰਾਹੀਂ ਨਵਾਂ ਗਾਓਂ ਵੱਲ ਜਾਣ ਵਾਲਾ ਰਸਤਾ

- ਨਵਾਂ ਗਾਓਂ ਵੱਲ ਜਾਣ ਵਾਲਾ ਕਾਂਸਲ ਰੋਡ ਅਤੇ ਖੁੱਡਾ ਅਲੀਸ਼ੇਰ ਰੋਡ

- ਪੀ.ਜੀ.ਆਈ./ ਪੈੱਕ (ਪੀ ਈ ਸੀ) ਯੂਨੀਵਰਸਿਟੀ ਤੋਂ ਨਵਾਂ ਗਾਓਂ ਵੱਲ ਜਾਣ ਵਾਲੇ ਸਾਰੇ ਰਸਤੇ

ਇਸ ਤੋਂ ਇਲਾਵਾ, ਇਸ ਸਮੇਂ ਦੌਰਾਨ ਭਾਰੀ ਵਾਹਨਾਂ ਦੀ ਆਵਾਜਾਈ 'ਤੇ ਵੀ ਪਾਬੰਦੀ ਰਹੇਗੀ।

ਜ਼ਿਲ੍ਹਾ ਟ੍ਰੈਫਿਕ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਯਾਤਰਾ ਦੌਰਾਨ ਜਾਰੀ ਕੀਤੇ ਗਏ ਟ੍ਰੈਫਿਕ ਡਾਇਵਰਜ਼ਨਾਂ ਦੀ ਪਾਲਣਾ ਕਰਨ, ਬਦਲਵੇਂ ਰੂਟਾਂ ਦੀ ਵਰਤੋਂ ਕਰਨ ਅਤੇ ਡਿਊਟੀ 'ਤੇ ਤਾਇਨਾਤ ਟ੍ਰੈਫਿਕ ਕਰਮਚਾਰੀਆਂ ਨਾਲ ਪੂਰਾ ਸਹਿਯੋਗ ਕਰਨ ਤਾਂ ਜੋ ਆਵਾਜਾਈ ਦਾ ਪ੍ਰਵਾਹ ਸੁਚਾਰੂ ਬਣਿਆ ਰਹੇ।

Related Post