Thu, Jul 16, 2026
Whatsapp

America ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਜਾਨਲੇਵਾ ਹਮਲਾ; ਧਰਮ ਜਾਣਨ ਮਗਰੋਂ 15 ਵਾਰ ਮਾਰਿਆ ਚਾਕੂ

ਅਮਰੀਕਾ ਦੇ ਇੱਕ ਮਾਲ ਵਿੱਚ ਇੱਕ ਭਾਰਤੀ ਵਿਅਕਤੀ ਨੂੰ ਚਾਕੂ ਮਾਰ ਦਿੱਤਾ ਗਿਆ। ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਨੇ ਪਹਿਲਾਂ ਪੀੜਤ ਨੂੰ ਉਸਦੇ ਧਰਮ ਅਤੇ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਬਾਰੇ ਪੁੱਛਿਆ। ਜਦੋ ਉਸ ਨੇ ਕਿਹਾ ਕਿ ਉਹ ਮੁਸਲਮਾਨ ਹੈ ਤਾਂ ਤੁਰੰਤ ਬਾਅਦ ਉਸ 'ਤੇ ਹਮਲਾ ਕਰ ਦਿੱਤਾ।

Reported by:  PTC News Desk  Edited by:  Aarti -- July 16th 2026 10:15 AM
America ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਜਾਨਲੇਵਾ ਹਮਲਾ; ਧਰਮ ਜਾਣਨ ਮਗਰੋਂ 15 ਵਾਰ ਮਾਰਿਆ ਚਾਕੂ

America ’ਚ ਮਾਲ ਦੇ ਅੰਦਰ ਭਾਰਤੀ ਸ਼ਖਸ ’ਤੇ ਜਾਨਲੇਵਾ ਹਮਲਾ; ਧਰਮ ਜਾਣਨ ਮਗਰੋਂ 15 ਵਾਰ ਮਾਰਿਆ ਚਾਕੂ

America News :ਅਮਰੀਕਾ ਦੇ ਯੂਟਾਹ ਵਿੱਚ ਇੱਕ ਸ਼ਾਪਿੰਗ ਮਾਲ ਵਿੱਚ ਇੱਕ ਭਾਰਤੀ ਮੁਸਲਿਮ ਵਿਅਕਤੀ 'ਤੇ ਹਮਲੇ ਦੀ ਇੱਕ ਭਿਆਨਕ ਘਟਨਾ ਸਾਹਮਣੇ ਆਈ ਹੈ। ਹਮਲਾਵਰ ਨੇ ਉਸ 'ਤੇ 15 ਵਾਰ ਚਾਕੂ ਨਾਲ ਵਾਰ ਕੀਤੇ। ਹਮਲਾਵਰ ਨੇ ਬਾਅਦ ਵਿੱਚ ਪੁਲਿਸ ਨੂੰ ਦੱਸਿਆ ਕਿ ਉਸਨੇ ਪੀੜਤ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਉਹ ਮੁਸਲਮਾਨ ਸੀ ਅਤੇ ਉਸਨੂੰ ਮਾਰਨਾ ਚਾਹੁੰਦਾ ਸੀ। ਪੁਲਿਸ ਨੇ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਇਹ ਗੱਲ ਦੱਸੀ। 48 ਸਾਲਾ ਸ਼ੱਕੀ, ਜਿਸਦੀ ਪਛਾਣ ਪੀਟਰ ਮਾਈਕਲ ਲਾਰਸਨ ਵਜੋਂ ਹੋਈ ਹੈ, ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਮੁਸਲਮਾਨ ਹੋਣ ਕਾਰਨ ਬਣਾਇਆ ਗਿਆ ਨਿਸ਼ਾਨਾ 


ਪੁਲਿਸ ਦੇ ਹਲਫ਼ਨਾਮੇ ਅਨੁਸਾਰ, ਲਾਰਸਨ ਨੇ ਅਧਿਕਾਰੀਆਂ ਨੂੰ ਦੱਸਿਆ ਕਿ ਉਸਨੇ ਪੀੜਤ ਨੂੰ ਇਸ ਲਈ ਨਿਸ਼ਾਨਾ ਬਣਾਇਆ ਕਿਉਂਕਿ ਉਹ ਮੁਸਲਮਾਨ ਸੀ। ਉਸਨੇ ਕਿਹਾ ਕਿ ਉਸਦਾ ਇਰਾਦਾ ਮੁਸਲਮਾਨਾਂ ਨੂੰ ਮਾਰਨਾ ਸੀ। ਹਮਲਾ ਸੋਮਵਾਰ ਨੂੰ ਵੈਸਟ ਵੈਲੀ ਸਿਟੀ ਦੇ ਵੈਲੀ ਫੇਅਰ ਮਾਲ ਵਿੱਚ ਹੋਇਆ, ਜਿੱਥੇ ਪੀੜਤ ਇੱਕ ਕਿਓਸਕ 'ਤੇ ਕੰਮ ਕਰ ਰਿਹਾ ਸੀ। ਪੀੜਤ ਦੀ ਪਛਾਣ ਸੋਹੇਲ ਵਜੋਂ ਹੋਈ ਹੈ। 

ਟਾਰਗੇਟ ਹਮਲੇ ਦਾ ਖਦਸ਼ਾ 

ਪੁਲਿਸ ਨੇ ਇਸਨੂੰ ਟਾਰਗੇਟ ਹਮਲੇ ਦਾ ਖਦਸ਼ਾ ਜਤਾਇਆ ਹੈ। ਨਾਲ ਹੀ ਕਿਹਾ ਕਿ ਸ਼ੱਕੀ ਵਿਅਕਤੀ ਨੇ ਆਪਣੇ ਕੱਟੜਪੰਥੀ ਵਿਚਾਰਾਂ ਅਤੇ ਸਮੂਹਿਕ ਨੁਕਸਾਨ ਦੀ ਸਾਜ਼ਿਸ਼ ਰਚਣ ਦੇ ਦਾਅਵਿਆਂ ਕਾਰਨ ਜਨਤਾ ਲਈ ਇੱਕ ਗੰਭੀਰ ਖ਼ਤਰਾ ਪੈਦਾ ਕੀਤਾ ਹੈ। ਲਾਰਸਨ ਨੂੰ ਕਤਲ ਦੀ ਕੋਸ਼ਿਸ਼ ਅਤੇ ਇੱਕ ਪਾਬੰਦੀਸ਼ੁਦਾ ਹਥਿਆਰ ਰੱਖਣ ਦੇ ਇਲਜ਼ਾਮਾਂ ਹੇਠ ਵਿੱਚ ਜੇਲ੍ਹ ਭੇਜਿਆ ਗਿਆ ਹੈ।

ਧਰਮ ਦਾ ਪਤਾ ਲੱਗਦੇ ਹੀ ਕੀਤਾ ਹਮਲਾ 

ਚਸ਼ਮਦੀਦਾਂ ਨੇ ਦੱਸਿਆ ਕਿ ਹਮਲਾਵਰ ਨੇ ਸੋਹੇਲ ਤੋਂ ਉਸਦਾ ਧਰਮ ਅਤੇ ਉਹ ਕਿੱਥੋਂ ਦਾ ਰਹਿਣ ਵਾਲਾ ਹੈ ਪੁੱਛਿਆ। ਨੇੜਲੇ ਗਹਿਣਿਆਂ ਦੀ ਦੁਕਾਨ 'ਤੇ ਕੰਮ ਕਰਨ ਵਾਲੀ ਲੂਨਾ ਨੇ ਸਥਾਨਕ ਮੀਡੀਆ ਨੂੰ ਘਟਨਾ ਬਾਰੇ ਦੱਸਦੇ ਹੋਏ ਕਿਹਾ ਹਮਲਾਵਰ ਨੇ ਉਸ ਨੂੰ ਪੁੱਛਿਆ ਕਿ, "ਤੁਸੀਂ ਕਿੱਥੋਂ ਦੇ ਹੋ?" ਉਸਨੇ ਜਵਾਬ ਦਿੱਤਾ, "ਮੈਂ ਭਾਰਤ ਤੋਂ ਹਾਂ।" ਲਾਰਸਨ ਨੇ ਫਿਰ ਪੁੱਛਿਆ, "ਕੀ ਤੁਸੀਂ ਮੁਸਲਮਾਨ ਹੋ?" ਸੋਹੇਲ ਨੇ ਜਵਾਬ ਦਿੱਤਾ, "ਹਾਂ," ਅਤੇ ਉਸਨੇ ਤੁਰੰਤ ਉਸ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ।

ਚਾਕੂ ਨਾਲ ਪਾਏ ਗਏ ਕਈ ਜ਼ਖਮ 

ਅਦਾਲਤੀ ਦਸਤਾਵੇਜ਼ਾਂ ਅਨੁਸਾਰ, ਜਦੋਂ ਪੁਲਿਸ ਮੌਕੇ 'ਤੇ ਪਹੁੰਚੀ, ਤਾਂ ਸੋਹੇਲ ਨੂੰ ਚਾਕੂ ਦੇ ਕਈ ਜ਼ਖ਼ਮ ਸਨ ਅਤੇ ਬਹੁਤ ਜ਼ਿਆਦਾ ਖੂਨ ਵਹਿ ਰਿਹਾ ਸੀ। ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਰਾਹਗੀਰਾਂ ਨੇ ਸ਼ੱਕੀ ਨੂੰ ਫੜ ਲਿਆ ਸੀ ਅਤੇ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ ਸੀ। ਹਮਲਾਵਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਲੱਗੀਆਂ ਸੱਟਾਂ ਲਈ ਹਸਪਤਾਲ ਵਿੱਚ ਵੀ ਭਰਤੀ ਕਰਵਾਇਆ ਗਿਆ ਸੀ।

ਇਹ ਵੀ ਪੜ੍ਹੋ  : Canada ’ਚ ਤਿੰਨ ਮੰਜ਼ਿਲਾਂ ਬਿਲਡਿੰਗ 'ਚ ਲੱਗੀ ਭਿਆਨਕ ਅੱਗ; ਪੰਜਾਬੀ ਬਜ਼ੁਰਗ ਜੋੜੇ ਦੀ ਦਰਦਨਾਕ ਮੌਤ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK