ਸ੍ਰੀ ਕੀਰਤਪੁਰ ਸਾਹਿਬ ਮਨਾਲੀ ਹਾਈਵੇਅ ਤੇ ਪਲਟਿਆ ਬਜਰੀ ਨਾਲ ਭਰਿਆ ਟਰੱਕ, 1 ਦੀ ਮੌਤ, 4 ਜਖ਼ਮੀ

By  Shameela Khan October 6th 2023 04:56 PM -- Updated: October 6th 2023 05:17 PM

Rupnagar News:  ਸ੍ਰੀ ਕੀਰਤਪੁਰ ਸਾਹਿਬ ਮਨਾਲੀ ਹਾਈਵੇਅ 'ਤੇ ਬਜਰੀ ਨਾਲ ਭਰੇ ਹੋਏ ਵੱਡੇ ਟਰਾਲੇ ਦੇ ਇੱਕ ਮੋੜ 'ਤੇ ਪਲਟ ਜਾਣ ਕਾਰਨ ਇੱਕ ਵਿਅਕਤੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਚਾਰ ਜ਼ਖਮੀ ਹੋ ਗਏ। ਤੁਰੰਤ ਜ਼ਖਮੀਆਂ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਤਿੰਨ ਜ਼ਖਮੀਆਂ ਦੀ ਗੰਭੀਰ ਹਾਲਤ ਦੇਖਦੇ ਹੋਏ ਉਨ੍ਹਾਂ ਨੂੰ ਪੀ.ਜੀ.ਆਈ ਰੈਫ਼ਰ ਕੀਤਾ ਗਿਆ ਗਿਆ ਜਦਕਿ ਇੱਕ ਦੀ ਹਾਲਤ ਠੀਕ ਹੈ।


ਇੱਕ ਜ਼ਖਮੀ ਵਿਅਕਤੀ ਨੇ ਦੱਸਿਆ ਕਿ ਉਹ ਹਿਮਾਚਲ ਦੇ ਕਾਂਗਧਰੀ ਪਿੰਡ ਤੋਂ ਲੇਬਰ ਦਾ ਕੰਮ ਕਰਕੇ ਵਾਪਸ ਆ ਰਹੇ ਸੀ। ਉਸ ਜਗ੍ਹਾ ਬੱਸ ਨਹੀਂ ਚਲਦੀ 'ਤੇ ਰਸਤੇ ਵਿੱਚ ਅਸੀਂ ਇਸ ਟਰੱਕ ਨੂੰ ਰੋਕ ਕੇ ਲਿਫਟ ਲੈ ਕੇ ਅਸੀਂ ਟਰੱਕ ਵਿੱਚ ਬੈਠ ਗਏ। ਡਰਾਈਵਰ ਸ਼ਰਾਬ ਨਾਲ ਰੱਜਿਆ ਹੋਇਆ ਸੀ। ਮੈਂ ਉਨ੍ਹਾਂ ਨੂੰ ਕਈ ਵਾਰ ਕਿਹਾ ਕਿ ਅਸੀਂ ਬਿਲਾਸਪੁਰ ਹੀ ਜਾਣਾ ਹੈ ਸਾਨੂੰ ਰਸਤੇ ਵਿੱਚ ਉਤਾਰ ਦਿਓ ਪਰ ਟਰੱਕ ਵਾਲੇ ਨੇ ਸਾਨੂੰ ਨਹੀਂ ਉਤਾਰਿਆ 'ਤੇ ਸ਼ਰਾਬ ਦੇ ਨਸ਼ੇ ਵਿੱਚ ਟਰੱਕ ਨੂੰ ਬਹੁਤ ਤੇਜ਼ ਚਲਾਉਂਦਾ ਰਿਹਾ। ਜਿਸ ਕਾਰਨ ਟਰੱਕ ਪਲਟ ਗਿਆ। ਜ਼ਖਮੀ ਨੌਜਵਾਨ ਨੇ ਦੱਸਿਆ ਕਿ ਜੋ ਵਿਅਕਤੀ ਮਰਿਆ ਹੈ ਉਹ ਉਸਦੇ ਨਾਲ ਹੀ ਲੇਬਰ ਦਾ ਕੰਮ ਕਰਦਾ ਹੈ। ਉਸਦਾ ਨਾਮ ਆਜ਼ਾਦ ਹੈ ਅਤੇ ਉਹ ਸਹਾਰਨਪੁਰ ਦਾ ਰਹਿਣ ਵਾਲਾ ਹੈ। 






Related Post