Rana Balachauria Murder : ''ਰਾਣਾ ਬਲਾਚੌਰੀਆ ਕਤਲ ਦਾ ਸਿੱਧੂ ਮੂਸੇਵਾਲਾ ਕਤਲ ਨਾਲ ਨਹੀਂ ਕੋਈ ਲਿੰਕ'', SSP ਮੁਹਾਲੀ ਨੇ ਦੱਸਿਆ ਅਸਲ ਮਕਸਦ
Rana Balachauria Murder : ਸੋਹਾਣਾ 'ਚ ਕਬੱਡੀ ਟੂਰਨਾਮੈਂਟ (Sohana Kabbadi Cup Firing) ਦੌਰਾਨ ਕਤਲ ਕੀਤੇ ਗਏ ਕਬੱਡੀ ਖਿਡਾਰੀ ਤੇ ਪ੍ਰਮੋਟਰ ਕੁੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦਾ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨਾਲ ਕੋਈ ਲਿੰਕ ਨਹੀਂ ਹੈ। ਇਹ ਖੁਲਾਸਾ ਮੁਹਾਲੀ ਦੇ ਐਸਐਸਪੀ ਹਰਮਨਦੀਪ ਸਿੰਘ ਹੰਸ ਨੇ ਮੰਗਲਵਾਰ ਮਾਮਲੇ 'ਚ ਪ੍ਰੈਸ ਕਾਨਫਰੰਸ ਦੌਰਾਨ ਕਰਦਿਆਂ ਕੀਤਾ।
ਐਸਐਸਪੀ ਨੇ ਖੁਲਾਸਾ ਕੀਤਾ ਕਿ ਕਬੱਡੀ ਖਿਡਾਰੀ ਦੇ ਕਤਲ ਦਾ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਕੋਈ ਲਿੰਕ ਨਹੀਂ ਹੈ। ਸਗੋਂ ਇਸ ਕਤਲ ਪਿੱਛੇ ਕਬੱਡੀ ਨੂੰ ਕੰਟਰੋਲ ਕਰਨਾ ਮਕਸਦ ਸੀ। ਉਨ੍ਹਾਂ ਕਿਹਾ ਕਿ ਹਮਲੇ ਵਿੱਚ 3 ਸ਼ੂਟਰ ਸ਼ਾਮਲ ਸਨ, ਜਿਨ੍ਹਾਂ ਵਿਚੋਂ 2 ਦੀ ਪਛਾਣ ਹੋ ਗਈ ਹੈ, ਜਦਕਿ ਤੀਜੇ ਦੀ ਪਛਾਣ ਲਈ ਯਤਨ ਜਾਰੀ ਹਨ। ਸ਼ੂਟਰਾਂ ਵੱਲੋਂ 30 ਬੋਰ ਦੇ ਅਸਲੇ ਵਰਤੇ ਗਏ ਸਨ, ਜਿਸ ਨੂੰ ਲੈ ਕੇ ਪੁਲਿਸ ਦੀਆਂ 12 ਟੀਮਾਂ ਕਾਤਲਾਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ।
ਉਨ੍ਹਾਂ ਕਿਹਾ ਕਿ ਇਹ ਤਿੰਨੇ ਸ਼ੂਟਰ ਡੋਨੀ ਬੱਲ ਨਾਲ ਸਬੰਧਤ ਹਨ ਅਤੇ ਜੱਗੂ ਭਗਵਾਨਪੁਰੀਆ ਗੈਂਗ ਨਾਲ ਲਿੰਕ ਸੀ। ਇੱਕ ਸ਼ੂਟਰ ਦੀ ਪਛਾਣ ਕਰਨ ਪਾਠਕ ਅਮ੍ਰਿਤਸਰ ਵੱਜੋਂ ਹੋਈ ਹੈ, ਜਦਕਿ ਦੂਜਾ ਆਦਿਤਿਆ ਕਪੂਰ ਅਮ੍ਰਿਤਸਰ ਦਾ ਹੈ, ਜਿਸ 'ਤੇ ਪਹਿਲਾਂ ਹੀ 13 ਐਫਆਈਆਰ ਦਰਜ ਹਨ। ਹਾਲਾਂਕਿ, ਇਸ ਮਾਮਲੇ 'ਚ ਅਜੇ ਸ਼ਗਨਪ੍ਰੀਤ ਦੀ ਕੋਈ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ।
ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਕਹੀ ਸੀ ਗੱਲ
ਦੱਸ ਦਈਏ ਕਿ ਬੀਤੇ ਦਿਨ ਗੈਂਗਸਟਰਾਂ ਨੇ ਇੱਕ ਕਥਿਤ ਪੋਸਟ 'ਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਏ ਜਾਣ ਦੀ ਗੱਲ ਕਰਦਿਆਂ ਲਿਖਿਆ ਸਿੀ, "ਮੈਂ, ਡੋਨੀਬਲ, ਸਗਨਪ੍ਰੀਤ, ਮੁਹੱਬਤ ਰੰਧਾਵਾ, ਅਮਰ ਖਾਬੇ, ਪ੍ਰਭਦਾਸਵਾਲ ਅਤੇ ਕੌਸ਼ਲ ਚੌਧਰੀ, ਅੱਜ ਮੋਹਾਲੀ ਵਿੱਚ ਕਬੱਡੀ ਕੱਪ ਦੌਰਾਨ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੇ ਹਾਂ। ਇਹ ਆਦਮੀ (ਰਾਣਾ) ਸਾਡੇ ਲੋਕ ਵਿਰੋਧੀ ਜੱਗੂ ਅਤੇ ਲਾਰੈਂਸ ਦੇ ਸੰਪਰਕ ਵਿੱਚ ਸੀ।" ਪੋਸਟ ਵਿੱਚ ਅੱਗੇ ਲਿਖਿਆ ਸੀ, "ਉਸਨੇ ਸਿੱਧੂ ਮੂਸੇਵਾਲਾ ਦੇ ਕਾਤਲ ਲਈ ਰਿਹਾਇਸ਼ ਪ੍ਰਦਾਨ ਕੀਤੀ ਅਤੇ ਨਿੱਜੀ ਤੌਰ 'ਤੇ ਉਸਦੀ ਦੇਖਭਾਲ ਕੀਤੀ। ਅੱਜ ਰਾਣਾ ਨੂੰ ਮਾਰ ਕੇ, ਅਸੀਂ ਆਪਣੇ ਭਰਾ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ। ਇਹ ਕੰਮ ਸਾਡੇ ਭਰਾ ਮੱਖਣ ਅੰਮ੍ਰਿਤਸਰ ਅਤੇ ਡਿਫਾਲਟਰ ਕਰਨ ਨੇ ਕੀਤਾ ਸੀ।"
- PTC NEWS