ਟਵਿੱਟਰ ਮੁੜ ਹੋਇਆ ਡਾਊਨ, ਲਾਗਇੰਨ ਕਰਨ 'ਚ ਆ ਰਹੀ ਦਿੱਕਤ

ਭਾਰਤ ਵਿਚ ਸੋਸ਼ਲ ਮੀਡੀਆ ਸਾਈਟ ਟਵਿੱਟਰ ਵੀਰਵਾਰ ਨੂੰ ਮੁੜ ਡਾਊਨ ਹੋ ਗਈ। ਲਾਗਇੰਨ ਕਰਨ ਸਮੇਂ ਲਈ ਕਈ ਸੰਦੇਸ਼ ਮਿਲ ਰਹੇ ਹਨ ਤੇ ਦੁਬਾਰਾ ਲਾਗਇੰਨ ਕਰਨ ਲਈ ਕਿਹਾ ਜਾ ਰਿਹਾ ਹੈ।

By  Ravinder Singh December 29th 2022 09:15 AM -- Updated: December 29th 2022 09:23 AM

ਨਵੀਂ ਦਿੱਲੀ : ਸੋਸ਼ਲ ਮੀਡੀਆ ਸਾਈਟ ਟਵਿੱਟਰ ਵੀਰਵਾਰ ਸਵੇਰੇ ਡਾਊਨ ਹੋ ਗਈ ਜਿਸ ਕਾਰਨ ਹਜ਼ਾਰਾਂ ਉਪਭੋਗਤਾਵਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਪਭੋਗਤਾਵਾਂ ਨੂੰ ਲਾਗਇੰਨ ਕਰਨ ਵਿੱਚ ਦਿੱਕਤ ਆ ਰਹੀ ਹੈ। ਉਪਭੋਗਤਾਵਾਂ ਨੂੰ ਮਾਈਕ੍ਰੋ-ਬਲੌਗਿੰਗ ਪਲੇਟਫਾਰਮ ਦੇ ਵੈਬ ਸੰਸਕਰਣ (Version) ਨੂੰ ਐਕਸੈਸ ਕਰਨ ਵਿੱਚ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਦੋਂ ਕਿ ਕੁਝ ਨੇ ਸ਼ਿਕਾਇਤ ਕੀਤੀ ਹੈ ਕਿ ਉਨ੍ਹਾਂ ਦੇ ਟਵਿੱਟਰ ਨੋਟੀਫਿਕੇਸ਼ਨ ਵੀ ਕੰਮ ਨਹੀਂ ਕਰ ਰਹੇ ਸਨ। ਮੀਡੀਆ ਰਿਪੋਰਟਾਂ ਮੁਤਾਬਕ ਸਵੇਰੇ 7.13 ਵਜੇ ਤੋਂ ਯੂਜ਼ਰਸ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।


ਭਾਰਤ ਵਿੱਚ ਟਵਿੱਟਰ ਉਪਭੋਗਤਾਵਾਂ ਨੂੰ ਵੈਬਸਾਈਟ ਨੂੰ ਐਕਸੈਸ ਕਰਨ ਦੀ ਕੋਸ਼ਿਸ਼ ਕਰਦੇ ਹੋਏ ਕੁਝ ਸੰਦੇਸ਼ ਮਿਲ ਰਹੇ ਹਨ। ''ਕੁਝ ਗਲਤ ਹੋ ਗਿਆ ਹੈ ਪਰ ਚਿੰਤਾ ਨਾ ਕਰੋ - ਇਹ ਤੁਹਾਡੀ ਗਲਤੀ ਨਹੀਂ ਹੈ। ਦੁਬਾਰਾ ਕੋਸ਼ਿਸ਼ ਕਰੋ।" Twitter ਦਾ ਹੋਮਪੇਜ URL https://twitter.com/logout/error 'ਤੇ ਰੀਡਾਇਰੈਕਟ ਹੋ ਰਿਹਾ ਹੈ।

ਯੂਜ਼ਰ ਆਪਣੇ ਆਪ ਲਾਗਆਊਟ ਹੋ ਗਏ ਸਨ ਤੇ ਲਾਗਇਨ ਨਹੀਂ ਕਰ ਸਕਦੇ ਸਨ। ਸਾਈਟ ਮੋਬਾਈਲ ਅਤੇ ਡੈਸਕਟਾਪ ਦੋਵਾਂ 'ਤੇ ਬੰਦ ਹੈ। ਦੁਨੀਆ ਭਰ ਦੇ ਯੂਜ਼ਰ ਆਪਣੇ ਲਾਗਇੰਨ ਤੱਕ ਪਹੁੰਚ ਨਾ ਕਰਨ ਦੀ ਸ਼ਿਕਾਇਤ ਕਰ ਰਹੇ ਹਨ।ਅਜੇ ਤੱਕ ਕੰਪਨੀ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਭਾਰਤ 'ਚ ਯੂਜ਼ਰਜ਼ ਨੂੰ ਵੀ ਇਸੇ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਐਲਨ ਮਸਕ ਦੇ ਕੰਪਨੀ ਦੇ ਸੀਈਓ ਬਣਨ ਤੋਂ ਬਾਅਦ ਇਹ ਤੀਜੀ ਵਾਰ ਟਵਿੱਟਰ ਡਾਊਨ ਹੋਇਆ ਹੈ।

ਇਹ ਪੜ੍ਹੋ : ਚੰਡੀਗੜ੍ਹ 'ਚ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਨਹੀਂ ਪਰਵਾਹ, ਪੁਲਿਸ ਨੇ ਜਾਰੀ ਕੀਤੇ ਅੰਕੜੇ

ਦੁਨੀਆ ਦੇ ਸਭ ਤੋਂ ਅਮੀਰ ਆਦਮੀਆਂ ਵਿੱਚੋਂ ਇੱਕ, ਟੇਸਲਾ ਦੇ ਸੀਈਓ ਐਲਨ ਮਸਕ ਦੁਆਰਾ ਛਾਂਟੀ ਤੋਂ ਬਾਅਦ ਟਵਿੱਟਰ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਸਕ ਨੇ ਪਲੇਟਫਾਰਮ ਦੇ ਕਰਮਚਾਰੀਆਂ ਨੂੰ ਕਾਫ਼ੀ ਘਟਾ ਦਿੱਤਾ ਹੈ. ਉਸ ਨੇ ਟਵਿੱਟਰ ਲਈ ਮੈਂਬਰਸ਼ਿਪ ਸੇਵਾ ਵੀ ਸ਼ੁਰੂ ਕੀਤੀ ਹੈ। ਉਨ੍ਹਾਂ ਨੇ ਇਸਦੀ ਸੰਚਾਲਨ ਪ੍ਰਕਿਰਿਆਵਾਂ ਵਿੱਚ ਕਈ ਬਦਲਾਅ ਕੀਤੇ ਹਨ। ਮਸਕ ਦਾ ਦਾਅਵਾ ਹੈ ਕਿ ਉਹ ਟਵਿੱਟਰ ਦੀਆਂ ਨੀਤੀਆਂ ਵਿੱਚ ਸੁਧਾਰ ਕਰ ਰਿਹਾ ਹੈ।

Related Post