ਕਪੂਰਥਲਾ ਤੋਂ ਹੋਲਾ ਮੁਹੱਲਾ 'ਤੇ ਅਨੰਦਪੁਰ ਸਾਹਿਬ ਜਾਂਦਿਆਂ ਦਰਿਆ 'ਚ ਡੁੱਬੇ ਦੋ ਨੌਜਵਾਨ

ਜ਼ਿਲਾ ਕਪੂਰਥਲਾ ਦੇ ਦੋ ਨੌਜਵਾਨਾਂ ਦੀ ਹੋਲਾ ਮਹੱਲਾ ਮੌਕੇ ਦਰਿਆ 'ਚ ਡੁੱਬਣ ਕਾਰਨ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਦੀ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਰਾਮਦ ਕਰ ਲਿਆ ਗਿਆ, ਜਦਕਿ ਦੂਜੇ ਦੀ ਭਾਲ ਜਾਰੀ ਹੈ।

By  Jasmeet Singh March 8th 2023 04:58 PM

ਕਪੂਰਥਲਾ: ਜ਼ਿਲਾ ਕਪੂਰਥਲਾ ਦੇ ਦੋ ਨੌਜਵਾਨਾਂ ਦੀ ਹੋਲਾ ਮਹੱਲਾ ਮੌਕੇ ਦਰਿਆ 'ਚ ਡੁੱਬਣ ਕਾਰਨ ਮੌਤ ਹੋ ਗਈ, ਜਿਨ੍ਹਾਂ 'ਚੋਂ ਇਕ ਦੀ ਲਾਸ਼ ਨੂੰ ਗੋਤਾਖੋਰਾਂ ਦੀ ਮਦਦ ਨਾਲ ਬਰਾਮਦ ਕਰ ਲਿਆ ਗਿਆ, ਜਦਕਿ ਦੂਜੇ ਦੀ ਭਾਲ ਜਾਰੀ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਸਿਮਰਨ ਸਿੰਘ ਪੁੱਤਰ ਆਲਮ ਸਿੰਘ ਵਾਸੀ ਕੈਂਪਰਾ ਕਪੂਰਥਲਾ ਅਤੇ ਬੀਰ ਸਿੰਘ ਸਿਮਰਨ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਇਬਣ, ਜ਼ਿਲ੍ਹਾ ਕਪੂਰਥਲਾ ਹੋਲਾ ਮਹੱਲਾ ਦੇਖਣ ਲਈ ਸ੍ਰੀ ਅਨੰਦਪੁਰ ਸਾਹਿਬ ਗਏ ਹੋਏ ਸਨ। 

ਇਕ ਹੋਰ ਦੋਸਤ ਕੰਵਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਦੋਵੇਂ ਨੌਜਵਾਨ ਬਾਥਰੂਮ 'ਚ ਚਲੇ ਗਏ, ਉਥੇ ਜਾ ਕੇ ਉਹ ਹੱਥ ਧੋਣ ਲੱਗੇ ਤਾਂ ਅਚਾਨਕ ਸਿਮਰਨ ਸਿੰਘ ਦਾ ਪੈਰ ਤਿਲਕ ਗਿਆ ਅਤੇ ਉਹ ਦਰਿਆ 'ਚ ਡਿੱਗ ਗਿਆ, ਜਿਸ ਨੂੰ ਬਚਾਉਣ ਲਈ ਉਸ ਦਾ ਸਾਥੀ ਬੀਰ ਸਿੰਘ ਨੇ ਛਾਲ ਮਾਰੀ ਪਰ ਉਹ ਵੀ ਉਸ ਦੇ ਨਾਲ ਡੁੱਬ ਗਿਆ।

ਜਿਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦਿੱਤੀ ਗਈ, ਜਿਨ੍ਹਾਂ ਨੇ ਗੋਤਾਖੋਰਾਂ ਦੀ ਮਦਦ ਨਾਲ ਸਿਮਰਨ ਸਿੰਘ ਦੀ ਮ੍ਰਿਤਕ ਦੇਹ ਨੂੰ ਬਰਾਮਦ ਕਰ ਲਿਆ, ਲਾਸ਼ ਨੂੰ ਦਰਿਆ 'ਚੋਂ ਬਾਹਰ ਕੱਢ ਲਿਆ ਗਿਆ ਹੈ, ਜਦਕਿ ਬੀਰ ਸਿੰਘ ਦੀ ਭਾਲ ਜਾਰੀ ਹੈ। 

ਇਸ ਦਰਦਨਾਕ ਘਟਨਾ ਦੀ ਸੂਚਨਾ ਮਿਲਦੇ ਹੀ ਦੋਵਾਂ ਪਰਿਵਾਰਾਂ ਦੇ ਰਿਸ਼ਤੇਦਾਰ ਮੌਕੇ 'ਤੇ ਪਹੁੰਚ ਗਏ ਹਨ। ਇਸ ਘਟਨਾ ਨੂੰ ਲੈ ਕੇ ਦੋਵਾਂ ਘਰਾਂ 'ਚ ਸੋਗ ਦੀ ਲਹਿਰ ਹੈ।

Related Post