SYL ਦੇ ਮੁੱਦੇ 'ਤੇ ਬੋਲੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ 'ਜ਼ਰੂਰ ਨਿਕਲੇਗਾ ਹੱਲ'

ਹੁਸ਼ਿਆਰਪੁਰ ਪਹੁੰਚੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਸ਼ ਨੇ ਐੱਸ.ਵਾਈ.ਐੱਲ ਦੇ ਮੁਦੇ 'ਤੇ ਬੋਲਦੇ ਹੋਏ ਕਿਹਾ ਕਿ ਆਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਦੀ ਇੱਕ ਅਹਿਮ ਮੀਟਿੰਗ ਹੋਣ ਵਾਲੀ ਹੈ। ਉਨ੍ਹਾਂ ਆਸ ਜਤਾਈ ਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ 4 ਜਨਵਰੀ ਨੂੰ ਐੱਸ.ਵਾਈ.ਐੱਲ ਦੇ ਮੁਦੇ 'ਤੇ ਦੋਵੇਂ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ 'ਚ ਹੋਣ ਵਾਲੀ ਇੱਕਤਰਤਾ ਦਾ ਕੋਈ ਨਾ ਕੋਈ ਹੱਲ ਜਰੂਰ ਨਿਕਲ ਜਾਵੇਗਾ।

By  Jasmeet Singh January 2nd 2023 04:49 PM

ਹੁਸ਼ਿਆਰਪੁਰ, 2 ਜਨਵਰੀ: ਹੁਸ਼ਿਆਰਪੁਰ ਪਹੁੰਚੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਸ਼ ਨੇ ਐੱਸ.ਵਾਈ.ਐੱਲ ਦੇ ਮੁਦੇ 'ਤੇ ਬੋਲਦੇ ਹੋਏ ਕਿਹਾ ਕਿ ਆਣ ਵਾਲੇ ਦਿਨਾਂ ਵਿੱਚ ਪੰਜਾਬ ਅਤੇ ਹਰਿਆਣਾ ਦੀ ਇੱਕ ਅਹਿਮ ਮੀਟਿੰਗ ਹੋਣ ਵਾਲੀ ਹੈ। ਉਨ੍ਹਾਂ ਆਸ ਜਤਾਈ ਕਿ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ 4 ਜਨਵਰੀ ਨੂੰ ਐੱਸ.ਵਾਈ.ਐੱਲ ਦੇ ਮੁਦੇ 'ਤੇ ਦੋਵੇਂ ਗੁਆਂਢੀ ਸੂਬਿਆਂ ਦੇ ਮੁੱਖ ਮੰਤਰੀਆਂ 'ਚ ਹੋਣ ਵਾਲੀ ਇੱਕਤਰਤਾ ਦਾ ਕੋਈ ਨਾ ਕੋਈ ਹੱਲ ਜਰੂਰ ਨਿਕਲ ਜਾਵੇਗਾ। ਪੱਤਰਕਾਰਾਂ ਵੱਲੋਂ ਪੁੱਛੇ ਜਾਣ 'ਤੇ ਕਿ ਪਹਿਲਾਂ ਵੀ ਕਈ ਬੈਠਕਾਂ ਹੋ ਚੁੱਕੀਆਂ ਨੇ ਪਰ ਨਤੀਜਾ ਕੋਈ ਨਹੀਂ ਨਿਕਲ ਪਾਇਆ, ਕੇਂਦਰੀ ਮੰਤਰੀ ਨੇ ਕਿਹਾ ਕਿ ਕਈ ਵਾਰ ਮੁੱਦਿਆਂ ਨੂੰ ਸੁਲਝਾਉਣ ਲਈ ਬਹੁਤੀਆਂ ਵਾਰ ਬਹਿਣਾ ਪੈਂਦਾ ਹੈ। 

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ 60 ਦੇ ਘਪਲੇ 'ਤੇ ਪੁੱਛੇ ਗਏ ਸਵਾਲ 'ਤੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਇਸ ਮਸਲੇ 'ਤੇ ਪੰਜਾਬ ਦੀ 'ਆਪ' ਸਰਕਾਰ ਜਾਣੇ ਜਾਂ ਚੰਨੀ ਜਾਨਣ। 

ਪੰਜਾਬ ਵਿੱਚ ਨਸ਼ੇ ਦੇ ਮੁੱਦੇ 'ਤੇ ਬੋਲਦਿਆਂ ਸੋਮ ਪ੍ਰਕਸ਼ ਨੇ ਕਿਹਾ ਕਿ ਪੰਜਾਬ ਵਿੱਚ ਨਸ਼ੇ ਕਰਕੇ ਬਹੁਤ ਬੁਰਾ ਹਾਲ ਹੈ, ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਨਸ਼ਿਆਂ ਖ਼ਿਲਾਫ਼ ਲੜਨਾ ਚਾਹੀਦਾ ਹੈ। 

ਜਲੰਧਰ ਤੋਂ ਹੁਸ਼ਿਆਰਪੁਰ ਜਾਂਦੀ ਸੜਕ ਦੀ ਬਦਹਾਲੀ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੇਂਦਰ ਨੇ ਸੂਬਾ ਸਰਕਾਰ ਨੂੰ ਪੁਰਾ ਪੈਸਾ ਜਾਰੀ ਕਰ ਦਿੱਤਾ ਹੈ ਪਰ ਪੰਜਾਬ ਸਰਕਾਰ ਹੁਣ ਤੱਕ ਜ਼ਮੀਨ ਹੀ ਨਹੀਂ ਖ਼ਰੀਦ ਸਕੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹੋਰ ਜਿੰਨੇ ਵੀ ਪੈਸੇ ਦੀ ਮੰਗ ਕਰੇਗੀ ਅਸੀਂ ਜਾਰੀ ਕਰ ਦਿਆਂਗੇ ਪਰ ਪਹਿਲੇ ਵਾਲੇ ਪੈਸਿਆਂ ਦਾ ਹਿਸਾਬ ਤਾਂ ਸਰਕਾਰ ਦੇਵੇ।

ਹੁਸ਼ਿਆਰਪੁਰ ਬਾਰ ਐਸੋਸੀਏਸ਼ਨ ਦੇ ਸਮਾਗਮ 'ਚ ਪਹੁੰਚੇ ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਬਾਰ ਐਸੋਸੀਏਸ਼ਨ ਨੂੰ 10 ਲੱਖ ਰੁਪਏ ਜਾਰੀ ਕੀਤੇ ਜਾਂ ਚੁੱਕੇ ਨੇ ਤੇ ਹੋਰ ਵਿਕਾਸ ਲਈ ਜਿੰਨੀ ਵੀ ਸਹਾਇਤਾ ਦੀ ਲੋੜ ਪਵੇ ਉਹ ਕਰਨ ਲਈ ਤਿਆਰ ਹਨ। 

- ਰਿਪੋਰਟਰ ਯੋਗੇਸ਼ ਦੇ ਸਹਿਯੋਗ ਨਾਲ 

Related Post