Vegetable And Fruits Price Hike : ਅੱਤ ਦੀ ਪੈ ਰਹੀ ਗਰਮੀ ਦਾ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ’ਤੇ ਵਾਧੂ ਅਸਰ, ਅਸਮਾਨੀ ਚੜ੍ਹੀਆਂ ਕੀਮਤਾਂ

ਮੰਡੀ ਵਿੱਚ ਆੜਤੀਏ ਨੇ ਦੱਸਿਆ ਕਿ ਗਰਮੀ ਦੇ ਕਾਰਨ ਸਬਜ਼ੀਆਂ ਅਤੇ ਫਲਾਂ ਦੇ ਰੇਟਾਂ ਵਿੱਚ ਫਰਕ ਵੱਧਦਾ ਜਾ ਰਿਹਾ ਹੈ ਅਤੇ ਮੰਡੀ ਵਿੱਚ ਹੁਣ ਮਾਤਰਾ ਜਿਹੜੀ ਉਹ ਘਟਦੀ ਜਾ ਰਹੀ ਹੈ।

By  Aarti May 1st 2025 12:12 PM

Vegetable And Fruits Price Hike :  ਦਿਨੋਂ ਦਿਨ ਵੱਧ ਰਹੀ ਗਰਮੀ ਦੇ ਕਾਰਨ ਸਬਜ਼ੀ ਅਤੇ ਫਲਾਂ ਦੀ ਖੇਤੀ ਉੱਪਰ ਕਾਫ਼ੀ ਅਸਰ ਦੇਖਣ ਨੂੰ ਮਿਲ ਰਿਹਾ ਹੈ। ਸਬਜ਼ੀ ਅਤੇ ਫਲ ਵੇਚਣ ਵਾਲੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਦਿਨੋਂ ਦਿਨ ਵਧ ਰਹੀ ਗਰਮੀ ਦੇ ਕਾਰਨ ਸਬਜ਼ੀ ਅਤੇ ਫਲਾਂ ਦੀ ਖੇਤੀ ਦੀ ਪੈਦਾਵਾਰ ਘੱਟਦੀ ਜਾ ਰਹੀ ਹੈ ਜਿਸ ਕਾਰਨ ਸਬਜ਼ੀਆਂ ਅਤੇ ਫਲਾਂ ਦੀਆਂ ਕੀਮਤਾਂ ਵਿੱਚ ਦਿਨੋਂ ਦਿਨ ਵਾਧਾ ਹੁੰਦਾ ਜਾ ਰਿਹਾ ਜਿਸ ਦਾ ਅਸਰ ਆਉਣ ਵਾਲੇ ਦਿਨਾਂ ਵਿੱਚ ਕਾਫੀ ਦੇਖਣ ਨੂੰ ਮਿਲ ਸਕਦਾ ਹੈ।

ਉੱਥੇ ਦੂਜੇ ਪਾਸੇ ਮੰਡੀ ਵਿੱਚ ਆੜਤੀਏ ਨੇ ਦੱਸਿਆ ਕਿ ਗਰਮੀ ਦੇ ਕਾਰਨ ਸਬਜ਼ੀਆਂ ਅਤੇ ਫਲਾਂ ਦੇ ਰੇਟਾਂ ਵਿੱਚ ਫਰਕ ਵੱਧਦਾ ਜਾ ਰਿਹਾ ਹੈ ਅਤੇ ਮੰਡੀ ਵਿੱਚ ਹੁਣ ਮਾਤਰਾ ਜਿਹੜੀ ਉਹ ਘਟਦੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਇਸੇ ਤਰ੍ਹਾਂ ਗਰਮੀ ਦਿਨੋਂ ਦਿਨ ਵਧਦੀ ਰਹੀ ਤਾਂ ਸਬਜੀਆਂ ਤੇ ਫਲਾਂ ਦੇ ਰੇਟ ਅਸਮਾਨ ਛੂਣਗੇ। ਕਿਉਂਕਿ ਗਰਮੀਆਂ ਵਿੱਚ ਸਬਜ਼ੀਆਂ ਅਤੇ ਫਲਾਂ ਦੀ ਪੈਦਾਵਾਰ ਤਾਂ ਘੱਟ ਹੁੰਦੀ ਹੀ ਹੈ ਬਲਕਿ ਜਲਦੀ ਖਰਾਬ ਵੀ ਹੋ ਜਾਂਦੀ ਹੈ।

ਖੇਤੀਬਾੜੀ ਵਿਗਿਆਨ ਕੇਂਦਰ ਦੇ ਸਹਾਇਕ ਪ੍ਰੋਫੈਸਰ ਡਾਕਟਰ ਵੀਰ ਪ੍ਰਤਾਪ ਸਿੰਘ ਨੇ ਦੱਸਿਆ ਕਿ ਦਿਨ ਵੱਧ ਰਹੀ ਗਰਮੀ ਦੇ ਕਾਰਨ ਸਬਜ਼ੀਆਂ ਅਤੇ ਫਲਾਂ ਦੀ ਪੈਦਾਵਾਰ ਤੇ ਅਸਰ ਦੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸੇ ਤਰ੍ਹਾਂ ਦਿਨੋਂ ਦਿਨ ਗਰਮੀ ਵਧਦੀ ਗਈ ਤਾਂ ਸਬਜ਼ੀ ਅਤੇ ਫਲਾਂ ਦੀ ਪੈਦਾਵਾਰ ’ਤੇ ਕਾਫੀ ਅਸਰ ਪਵੇਗਾ ਜਿਸ ਕਾਰਨ ਪੈਦਾਵਾਰ ਘੱਟ ਹੋਵੇਗੀ। 

ਸਬਜੀ ਖਰੀਦਣ ਪਹੁੰਚੇ ਗਾਹਕ ਰਮਨ ਗਰਗ ਨੇ ਕਿਹਾ ਕਿ ਗਰਮੀ ਕਾਰਨ ਸਬਜ਼ੀਆਂ ਦੇ ਰੇਟਾਂ ਵਿੱਚ ਭਾਰੀ ਵਾਧਾ ਹੋ ਰਿਹਾ ਹੈ, ਜਿਸ ਦਾ ਸਿੱਧਾ ਸਿੱਧਾ ਅਸਰ ਆਮ ਨਾਗਰਿਕ ਦੀ ਜੇਬ ਉੱਪਰ ਪਿਆ ਹੈ। ਉਨ੍ਹਾਂ ਕਿਹਾ ਕਿ ਅਮੀਰ ਹੋਵੇ ਭਾਵੇਂ ਗਰੀਬ ਜੇਕਰ ਗਰਮੀ ਦਾ ਅਸਰ ਇਸ ਤਰ੍ਹਾਂ ਵੱਧਦਾ ਗਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਬਜ਼ੀ ਖਰੀਦਣੀ ਮੁਸ਼ਕਿਲ ਹੋ ਜਾਵੇਗੀ।

ਇਹ ਵੀ ਪੜ੍ਹੋ : LPG Price 1 May 2025 : ਆਮ ਲੋਕਾਂ ਨੂੰ ਮਿਲੀ ਵੱਡੀ ਰਾਹਤ; ਐਲਪੀਜੀ ਸਿਲੰਡਰ ਹੋਇਆ ਸਸਤਾ, ਜਾਣੋ ਨਵੀਂਆਂ ਕੀਮਤਾਂ

Related Post