ਅਮਰੂਦ ਘੁਟਾਲਾ: ਜਾਣੋ ਕਿਹੜੇ ਵੱਡੇ ਰਸੂਖਵਾਨਾਂ ਨੇ ਖੱਟਿਆ ਮੁਨਾਫ਼ਾ ਤੇ ਕਿਵੇਂ ਸਰਕਾਰ ਨੂੰ ਲਾਇਆ ਕਰੋੜਾਂ ਦਾ ਚੂਨਾ

By  KRISHAN KUMAR SHARMA March 27th 2024 12:12 PM

what is amrood scam: 137 ਕਰੋੜ ਰੁਪਏ ਦੇ ਲਗਭਗ ਦੱਸੇ ਜਾ ਰਹੇ ਅਮਰੂਦਾਂ ਦੇ ਬਾਗ ਦੇ ਘੁਟਾਲੇ ਦੇ ਸਬੰਧ 'ਚ ਕੇਂਦਰੀ ਜਾਂਚ ਏਜੰਸੀ ਈਡੀ ਵੱਲੋਂ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਮੋਹਾਲੀ, ਪਟਿਆਲਾ ਅਤੇ ਚੰਡੀਗੜ੍ਹ ਸਮੇਤ 25 ਥਾਂਵਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਈਡੀ ਦੀ ਇਸ ਛਾਪੇਮਾਰੀ ਵਿੱਚ ਫਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ, ਆਈਏਐਸ ਵਰੁਣ ਰੂਜ਼ਮ ਸਮੇਤ ਕਈ ਵੱਡੇ ਅਧਿਕਾਰੀਆਂ ਅਤੇ ਰਸੂਖਵਾਨਾਂ ਦੇ ਨਾਂ ਵੀ ਸ਼ਾਮਲ ਹਨ, ਜਿਨ੍ਹਾਂ ਨੇ ਆਪਣੀਆਂ ਪਤਨੀਆਂ ਦੇ ਨਾਂ 'ਤੇ ਮੁਆਵਜ਼ੇ ਹਾਸਲ ਕੀਤੇ ਸਨ। 2016 'ਚ ਸਾਹਮਣੇ ਆਏ ਇਸ ਘੁਟਾਲੇ 'ਚ ਕੋਰਟ ਦੇ ਨਿਰਦੇਸ਼ਾਂ 'ਤੇ ਹੁਣ ਤੱਕ 44 ਕਰੋੜ ਦੀ ਰਿਕਵਰੀ ਹੋ ਚੁੱਕੀ ਹੈ।

ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਵਿਜੀਲੈਂਸ ਬਿਊਰੋ ਨੇ 33 ਹੁਣ ਤੱਕ ਲੋਕਾਂ ਨੂੰ ਨਾਮਜਦ ਕੀਤਾ ਹੈ, ਜਦਕਿ 21 ਲੋਕਾਂ ਦੀ ਗ੍ਰਿਫਤਾਰੀ ਵੀ ਪਾਈ ਹੈ ਜਿਸ ਵਿੱਚ ਹੋਰਟੀਕਲਚਰ ਦੇ ਡਿਵੈਲਪਮੈਂਟ ਅਫ਼ਸਰ ਵੀ ਸ਼ਾਮਿਲ ਹੈ।

ਅੱਜ ਦੀ ਕਾਰਵਾਈ ਦੀ ਕੀ ਮਾਇਨੇ

ਜਲੰਧਰ ਈਡੀ ਦਫਤਰ ਵੱਲੋਂ ਅੱਜ ਕੀਤੀ ਗਈ ਕਾਰਵਾਈ ਵਿੱਚ ਪਟਿਆਲਾ, ਮੋਹਾਲੀ ਅਤੇ ਆਲੇ-ਦੁਆਲੇ ਦੇ ਪਿੰਡਾਂ ਦੇ ਕਈ ਅਜਿਹੇ ਨਾਂ ਹਨ, ਜਿਨਾਂ ਕਈ ਕਰੋੜ ਰੁਪਏ ਮਹਿਕਮੇ ਦੇ ਕੋਲੋਂ ਲਏ ਹਨ। ਇਸਤੋਂ ਵੀ ਵੱਡੀ ਤੇ ਹੈਰਾਨੀਜਨਕ ਗੱਲ ਅਤੇ ਜਾਂਚ ਦਾ ਵਿਸ਼ਾ ਹਿ ਹੈ ਕਿ ਜਿਸ ਜਗ੍ਹਾ 'ਤੇ ਅਮਰੂਦਾਂ ਦੇ ਬਾਗ ਕਹਿ ਕੇ ਜ਼ਮੀਨ ਨੂੰ ਵੇਚਿਆ ਗਿਆ ਹੈ, ਹਕੀਕਤ ਵਿੱਚ ਉੱਥੇ ਅਮਰੂਦਾਂ ਦੇ ਬਾਗ ਹੀ ਨਹੀਂ ਸਨ।

ਕੀ ਕਹਿੰਦੀ ਹੈ ਮਾਮਲੇ ਦੀ ਪੜ੍ਹਤਾਲੀਆ ਰਿਪੋਰਟ

ਪੜਤਾਲ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਸਾਲ 2016 ਵਿੱਚ ਗਮਾਡਾ ਵੱਲੋਂ ਐਸਏਐਸ ਨਗਰ ਦੇ ਵੱਖ-ਵੱਖ ਪਿੰਡਾਂ ਦੀ ਜਮੀਨ ਅਕਵਾਇਰ ਕਰਨ ਸਬੰਧੀ ਕਾਰਵਾਈ ਸ਼ੁਰੂ ਕੀਤੀ ਗਈ ਸੀ। ਕਾਰਵਾਈ ਕਰਦੇ ਹੋਏ ਸਰਕਾਰ ਵੱਲੋਂ ਮਿਤੀ 5-1-2017 ਨੂੰ ਸੈਕਸ਼ਨ ਚਾਰ ਦੇ ਅਧੀਨ 17-10-2019 ਨੂੰ ਸੈਕਸ਼ਨ 11 ਦੇ ਤਹਿਤ ਮਿਤੀ 28-8-2020 ਨੂੰ ਸੈਕਸ਼ਨ 19 ਦੇ ਤਹਿਤ ਵੱਖ-ਵੱਖ ਨੋਟੀਫਿਕੇਸ਼ਨ ਜਾਰੀ ਕੀਤੇ ਗਏ ਸਨ। ਮਿਤੀ 8-1-221 ਨੂੰ ਅਵਾਰਡ ਨੰਬਰ 573 ਤੋਂ 578 ਵੱਖ-ਵੱਖ ਪਿੰਡਾਂ ਦਾ ਅਵਾਰਡ ਕੀਤਾ ਗਿਆ ਸੀ।

ਕਿਹੜੇ ਵੱਡੇ ਰਸੂਖਵਾਨਾਂ ਨੇ ਖਾਧੀ ਮਲਾਈ

ਪੜਤਾਲ ਵਿੱਚ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਇਸ ਵਿੱਚ ਭੁਪਿੰਦਰ ਸਿੰਘ, ਕੁਲਵਿੰਦਰ ਕੌਰ, ਮਨਪ੍ਰੀਤ ਕੌਰ, ਭੁਪਿੰਦਰ ਸਿੰਘ ਦੇ ਭਤੀਜੇ ਦਵਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਪੁੱਤਰਾਂ ਨਛੱਤਰ ਸਿੰਘ ਵੱਲੋਂ 27 ਕਰੋੜ 79 ਲੱਖ 12, 397 ਰੁਪਏ ਦਾ ਮੁਆਵਜ਼ਾ ਗਮਾਡਾ ਤੋਂ ਹਾਸਲ ਕੀਤਾ ਗਿਆ।

ਇਸ ਤੋਂ ਇਲਾਵਾ ਜਸਮੀਨ ਕੌਰ ਪਤਨੀ ਰਾਜੇਸ਼ ਧੀਮਾਨ ਵਾਸੀ 52-ਈ ਜੇਲ ਰੋਡ ਨੇੜੇ ਪੁਲਿਸ ਲਾਈਨ ਪਟਿਆਲਾ ਵੱਲੋਂ ਇਕ ਕਰੋੜ 17 ਲੱਖ ਤੋਂ ਵੱਧ ਰਕਮ ਅਤੇ ਰਾਜੇਸ਼ ਧੀਮਾਨ ਦੇ ਸੀਏ ਅਨਿਲ ਅਰੋੜਾ ਨੇ 1.14 ਕਰੋੜ ਰੁਪਏ ਦੇ ਮੁਆਵਜ਼ੇ ਤੋਂ ਇਲਾਵਾ ਕਈ ਲੋਕ ਅਜਿਹੇ ਵੀ ਹਨ, ਜਿਨਾਂ ਨੇ 1 ਕਰੋੜ, 13 ਕਰੋੜ, 4 ਕਰੋੜ, 3 ਕਰੋੜ, 13 ਕਰੋੜ, 32 ਕਰੋੜ, 10 ਕਰੋੜ ਫਲਦਾਰ ਬੂਟਿਆਂ ਦੇ ਬਤੌਰ ਮੁਆਵਜ਼ਾ ਗੁਮਾਡਾ ਕੋਲੋਂ ਹਾਸਲ ਕੀਤਾ ਗਿਆ।

ਇਸ ਮਾਮਲੇ ਵਿੱਚ ਪਹਿਲਾਂ ਵਿਜੀਲੈਂਸ ਬਿਊਰੋ ਵੱਲੋਂ ਭੁਪਿੰਦਰ ਸਿੰਘ, ਵਿਕਾਸ ਭੰਡਾਰੀ, ਵਿਸ਼ਾਲ ਭੰਡਾਰੀ ਅਤੇ ਮੁਕੇਸ਼ ਜਿੰਦਲ ਨੂੰ ਮਾਸਟਰਮਾਈਂਡ ਵਜੋਂ ਪੇਸ਼ ਕੀਤਾ ਗਿਆ ਸੀ, ਜਦਕਿ ਇਨ੍ਹਾਂ ਦੇ ਨਾਮ 'ਤੇ ਹੀ ਮੁਆਵਜ਼ਾ ਵੀ ਲਿਆ ਗਿਆ ਹੈ, ਜਿਸ ਦੀ ਕੀਮਤ ਕਰੋੜਾਂ ਰੁਪਏ ਵਿੱਚ ਹੈ। ਇਸ ਤੋਂ ਇਲਾਵਾ ਬਕਰਪੁਰ ਪਿੰਡ ਦੇ ਪਟਵਾਰੀ ਵੱਲੋਂ ਵੀ ਰੈਵੇਨਿਊ ਰਿਕਾਰਡ ਦੇ ਵਿੱਚ 2016 ਦੇ ਵਿੱਚ ਛੇੜਛਾੜ ਕੀਤੀ ਗਈ ਸੀ

Related Post