Lehragaga Heavy Rain : ਪਿੰਡ ਸੰਗਤਪੁਰਾ ਚ ਘਰ ਦੀ ਛੱਤ ਡਿੱਗਣ ਕਾਰਨ ਬਜ਼ੁਰਗ ਔਰਤ ਦੀ ਮੌਤ, ਧੀ ਦੀ ਮੌਤ
Lehragaga News : ਅੱਜ ਸਵੇਰੇ 8 ਵਜੇ ਦੇ ਕਰੀਬ ਇੱਕ ਘਰ ਦੀ ਛੱਤ ਡਿੱਗੀ, ਜਿਸ ਵਿੱਚ ਮਾਂ ਧੀ ਤੇ ਬੈਠੇ ਹੋਏ ਸਨ। ਛੱਤ ਡਿੱਗਣ ਨਾਲ ਮਾਂ ਦੀ ਮੌਤ ਹੋ ਗਈ, ਜਦਕਿ ਧੀ ਗੰਭੀਰ ਰੂਪ 'ਚ ਜਖਮੀ ਹੋਈ ਹੈ। ਸਰਪੰਚ ਨੇ ਪਿੰਡ ਵਿੱਚ ਹੋਏ ਨੁਕਸਾਨ ਦਾ ਮੁਆਵਜੇ ਦੀ ਮੰਗ ਕੀਤੀ।
Woman Dies in Roof Collapsed : ਪੰਜਾਬ 'ਚ ਭਾਰੀ ਮੀਂਹ ਨੇ ਕਹਿਰ ਮਚਾਇਆ ਹੋਇਆ ਹੈ। ਮੁੱਖ ਮੰਤਰੀ ਮਾਨ ਦੇ ਜ਼ਿਲ੍ਹੇ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਲਹਿਰਾਗਾਗਾ ਵਿੱਚ ਲਗਾਤਾਰ ਭਾਰੀ ਬਾਰਿਸ਼ (Heavy Rain in Sangrur) ਕਾਰਨ ਪਿੰਡ ਸੰਗਤਪੁਰਾ ਵਿੱਚ ਇੱਕ ਘਰ ਦੀ ਛੱਤ ਡਿੱਗਣ (Sangatpura Roof Collapsed) ਨਾਲ ਇੱਕ ਬਜ਼ੁਰਗ ਔਰਤ ਦੀ ਮੌਤ ਹੋ ਗਈ ਹੈ, ਜਦਕਿ ਇੱਕ ਗੰਭੀਰ ਜਖਮੀ ਹੈ।
ਜਾਣਕਾਰੀ ਅਨੁਸਾਰ, ਲਹਿਰਾਗਾਗਾ ਦੇ ਆਸ ਪਾਸ ਪਿੰਡਾਂ ਵਿੱਚ ਸਵੇਰ ਤੋਂ ਹੀ ਭਾਰੀ ਬਾਰਿਸ਼ ਹੋ ਰਹੀ ਹੈ ਜਿੱਥੇ ਭਾਰੀ ਬਾਰਿਸ਼ ਨੇ ਸ਼ਹਿਰ ਨੂੰ ਪੂਰਾ ਜਲ ਥਲ ਕਰ ਦਿੱਤਾ। ਸੰਗਤਪੁਰਾ ਦੇ ਸਰਪੰਚ ਹਰਪਾਲ ਸਿੰਘ ਨੇ ਕਿਹਾ ਕਿ ਪਹਿਲਾਂ ਵੀ ਲਗਾਤਾਰ ਭਾਰੀ ਮੀਂਹ ਪੈਣ ਨਾਲ ਸਾਡੇ ਪਿੰਡ ਵਿੱਚ ਕਾਫੀ ਘਰ ਡਿੱਗੇ ਸਨ ਅਤੇ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ। ਅੱਜ ਸਵੇਰੇ 8 ਵਜੇ ਦੇ ਕਰੀਬ ਇੱਕ ਘਰ ਦੀ ਛੱਤ ਡਿੱਗੀ, ਜਿਸ ਵਿੱਚ ਮਾਂ ਧੀ ਤੇ ਬੈਠੇ ਹੋਏ ਸਨ। ਛੱਤ ਡਿੱਗਣ ਨਾਲ ਮਾਂ ਦੀ ਮੌਤ ਹੋ ਗਈ, ਜਦਕਿ ਧੀ ਗੰਭੀਰ ਰੂਪ 'ਚ ਜਖਮੀ ਹੋਈ ਹੈ। ਸਰਪੰਚ ਨੇ ਪਿੰਡ ਵਿੱਚ ਹੋਏ ਨੁਕਸਾਨ ਦਾ ਮੁਆਵਜੇ ਦੀ ਮੰਗ ਕੀਤੀ।
ਹਾਦਸੇ ਵਿੱਚ ਮ੍ਰਿਤਕ ਤੇ ਜ਼ਖ਼ਮੀ ਦੋਵੇਂ ਮਾਂ-ਧੀ ਸਨ। ਮ੍ਰਿਤਕ ਔਰਤ ਦੀ ਪਛਾਣ ਕਰਮਜੀਤ ਕੌਰ ਵੱਜੋਂ ਹੋਈ ਹੈ, ਜਦਕਿ ਮਨਦੀਪ ਕੌਰ ਜ਼ਖ਼ਮੀ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਰਮਜੀਤ ਕੌਰ, ਜਖਪੇਲ ਦੀ ਰਹਿਣ ਵਾਲੀ ਹੈ ਅਤੇ ਇਥੇ ਸੰਗਤਪੁਰਾ ਆਪਣੀ ਧੀ ਨੂੰ ਮਿਲਣ ਲਈ ਆਈ ਸੀ।
ਤਹਿਸੀਲਦਾਰ ਪਰਵੀਨ ਸਿੰਘ ਛਿਬੇ ਨੇ ਕਿਹਾ ਕਿ ਪਿੰਡ ਸੰਗਤਪੁਰਾ ਵਿੱਚ ਇੱਕ ਹਾਦਸਾ ਵਾਪਰਿਆ, ਜਿਸ ਦੀ ਰਿਪੋਰਟ ਬਣਾ ਕੇ ਉਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।