Samana MC Election Clash News : ਸਮਾਣਾ ’ਚ ਪੁਲਿਸ ਝੜਪ ਦੌਰਾਨ ਇੱਕ ਨੌਜਵਾਨ ਨੂੰ ਲੱਗਿਆ ਕਰੰਟ, ਹਸਪਤਾਲ ਭਰਤੀ; ਇੱਥੇ ਦੇਖੋ ਬਾਕੀ ਵਾਰਡਾਂ ਦਾ ਹਾਲ
Samana MC Election Clash News : ਪੰਜਾਬ ’ਚ ਨਗਰ ਨਿਗਮ ਤੇ ਨਗਰ ਕੌਂਸਲ ਦੀਆਂ ਚੋਣਾਂ ਦੇ ਚੱਲਦੇ ਮਾਹੌਲ ਕਈ ਥਾਂਈ ਤਣਾਅਪੂਰਨ ਬਣਿਆ ਹੋਇਆ ਹੈ। ਇਸੇ ਦੇ ਚੱਲਦੇ ਸਮਾਣਾ ਦੇ ਕਈ ਵਾਰਡਾਂ ’ਚ ਮਾਹੌਲ ਕਾਫੀ ਭਖ ਗਿਆ। ਦੱਸ ਦਈਏ ਕਿ 19 ਨੰਬਰ ਵਾਰਡ ’ਚ ਪੁਲਿਸ ਅਤੇ ਲੋਕ ਆਹਮੋ ਸਾਹਮਣੇ ਹੋ ਗਏ।
ਮਿਲੀ ਜਾਣਕਾਰੀ ਮੁਤਾਬਿਕ ਇੱਕ ਪੁਲਿਸ ਮੁਲਾਜ਼ਮ ’ਤੇ ਏਕੇ 47 ਨਾਲ ਫਾਈਰਿੰਗ ਕਰਨ ਦੇ ਇਲਜ਼ਾਮ ਲੱਗੇ ਹਨ। ਇਨ੍ਹਾਂ ਹੀ ਨਹੀਂ ਵਾਰਡ ਨੰਬਰ 19 ’ਚ ਪਥਰਾਓ ਅਤੇ ਲਾਠੀਆਂ ਵੀ ਵਰਸਾਈਆਂ ਗਈਆਂ। ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੁਲਿਸ ਮੁਲਾਜ਼ਮਾਂ ’ਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਪੁਲਿਸ ਚੋਣਾਂ ਲੜ ਰਹੀ ਹੈ।
ਇਸ ਤੋਂ ਇਲਾਵਾ ਵਾਰਡ ਨੰਬਰ 19 ’ਚ ਇੱਕ ਨੌਜਵਾਨ ਨੂੰ ਕਰੰਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ,ਗੰਭੀਰ ਹਾਲਤ ’ਚ ਨੌਜਵਾਨ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਬੀਜੇਪੀ ਵਰਕਰਾਂ ਦਾ ਕਹਿਣਾ ਹੈ ਕਿ ਨੌਜਵਾਨ ਜ਼ਖਮੀ ਹੋਇਆ ਹੈ। ਗੰਭੀਰ ਹਾਲਤ ’ਚ ਉਸ ਨੂੰ ਪਟਿਆਲਾ ਰੈਫਰ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਸਮਾਣਾ ਮਾਰਕੀਟ ਕਮੇਟੀ ਦੇ ਵਾਰਡ ਨੰਬਰ 10 ਲਈ ਚੋਣਾਂ ਦੌਰਾਨ ਗੜਬੜ ਦੀਆਂ ਰਿਪੋਰਟਾਂ ਹਨ। ਚੋਣਾਂ ਦੌਰਾਨ ਧੱਕਾ-ਮੁੱਕੀ ਹੋਈ।
ਸਮਾਣਾ ਵਿੱਚ ਇੱਕ ਪੱਤਰਕਾਰ ਦਾ ਫ਼ੋਨ ਵੀ ਸੱਤਾਧਾਰੀ ਪਾਰਟੀ ਦੇ ਨੁਮਾਇੰਦਿਆਂ ਨੇ ਖੋਹ ਲਿਆ, ਜੋ ਝਗੜੇ ਦੀ ਵੀਡੀਓ ਬਣਾ ਰਹੇ ਸੀ।
ਇਸ ਤੋਂ ਇਲਾਵਾ ਸਮਾਣਾ ਦੇ ਵਾਰਡ ਨੰਬਰ 15 ’ਚ ਵੀ ਕਾਫੀ ਹੰਗਾਮਾ ਹੋਇਆ। ਇਸ ਦੌਰਾਨ ਬੂਥ ਨੂੰ ਤੋੜ ਦਿੱਤਾ ਗਿਆ।
- PTC NEWS