Punjab Flood Relief : ਸ੍ਰੀ ਹਰਮੰਦਿਰ ਸਾਹਿਬ ਵਿਖੇ ਨਤਮਸਤਕ ਹੋਏ ਯੋਗ ਗੁਰੂ ਰਾਮਦੇਵ, ਹੜ੍ਹ ਪ੍ਰਭਾਵਤਾਂ ਦੀ ਮਦਦ ਲਈ ਦਿੱਤਾ 1 ਕਰੋੜ ਰੁਪਏ ਦਾ ਚੈਕ
Punjab Flood Relief : ਸ਼੍ਰੋਮਣੀ ਕਮੇਟੀ ਰਾਹਤ ਫੰਡ ਲਈ ਐਡਵੋਕੇਟ ਧਾਮੀ ਨੂੰ ਮੌਕੇ 'ਤੇ ਇੱਕ ਕਰੋੜ ਰੁਪਏ ਦਾ ਚੈੱਕ ਭੇਂਟ ਕੀਤਾ ਅਤੇ ਪੰਜਾਬੀਆਂ ਨੂੰ ਬਹਾਦਰ ਯੋਧੇ ਦੱਸਦਿਆਂ ਆਸ ਪ੍ਰਗਟਾਈ ਕਿ ਪੰਜਾਬ ਜਲਦੀ ਹੀ ਇਸ ਸੰਕਟ ਚੋਂ ਨਿਕਲੇਗਾ ਅਤੇ ਮੁੜ ਆਪਣੇ ਪੈਰੀ ਖੜਾ ਹੋਵੇਗਾ।
Punjab Flood Relief : ਯੋਗ ਗੁਰੂ ਰਾਮਦੇਵ ਨੇ ਅੱਜ ਸ੍ਰੀ ਹਰਮੰਦਿਰ ਸਾਹਿਬ (Ramdev in Golden Temple) ਅੰਮ੍ਰਿਤਸਰ ਵਿਖੇ ਪਹੁੰਚੇ। ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਉਨ੍ਹਾਂ ਨੂੰ ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਮਾਡਲ ਅਤੇ ਸਿਰੋਪਾ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਐਸਜੀਪੀਸੀ ਅਧਿਕਾਰੀਆਂ ਨਾਲ ਗੱਲਬਾਤ ਦੌਰਾਨ ਰਾਮਦੇਵ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਵੱਲੋਂ ਹੜ੍ਹ ਪੀੜਤਾਂ ਦੀ ਮਦਦ ਲਈ ਕੀਤੇ ਜਾ ਰਹੇ ਕੰਮ ਸ਼ਲਾਘਾ ਯੋਗ ਹਨ, ਜਿਸ ਲਈ ਉਹ ਵੀ ਯੋਗਦਾਨ ਪਾਉਣਗੇ।
ਉਨ੍ਹਾਂ ਨੇ ਇਸ ਮੌਕੇ ਹੜ੍ਹ ਪੀੜਤਾਂ ਦੀ ਸਹਾਇਤਾ ਲਈ ਸ਼੍ਰੋਮਣੀ ਕਮੇਟੀ ਰਾਹਤ ਫੰਡ ਲਈ ਐਡਵੋਕੇਟ ਧਾਮੀ ਨੂੰ ਮੌਕੇ 'ਤੇ ਇੱਕ ਕਰੋੜ ਰੁਪਏ ਦਾ ਚੈੱਕ ਭੇਂਟ ਕੀਤਾ ਅਤੇ ਪੰਜਾਬੀਆਂ ਨੂੰ ਬਹਾਦਰ ਯੋਧੇ ਦੱਸਦਿਆਂ ਆਸ ਪ੍ਰਗਟਾਈ ਕਿ ਪੰਜਾਬ ਜਲਦੀ ਹੀ ਇਸ ਸੰਕਟ ਚੋਂ ਨਿਕਲੇਗਾ ਅਤੇ ਮੁੜ ਆਪਣੇ ਪੈਰੀ ਖੜਾ ਹੋਵੇਗਾ। ਇਸ ਦੇ ਨਾਲ ਹੀ ਗੁਰੂ ਨਾਨਕ ਸਾਹਿਬ ਦੇ ਫਲਸਫੇ 'ਨਾਮ ਜਪੋ, ਕਿਰਤ ਕਰੋ, ਵੰਡ ਛਕੋ' 'ਤੇ ਚਲਦਿਆਂ ਸਮੂਹ ਦੇਸ਼ ਵਾਸੀਆਂ ਨੂੰ ਸ੍ਰੀ ਦਰਬਾਰ ਸਾਹਿਬ ਤੇ ਸ਼੍ਰੋਮਣੀ ਕਮੇਟੀ ਵੱਲੋਂ ਜਾਰੀ ਰਾਹਤ ਕਾਰਜਾਂ ਚ ਸਹਿਯੋਗ ਪਾਉਣ ਦੀ ਅਪੀਲ ਕੀਤੀ।
ਐਡਵੋਕੇਟ ਧਾਮੀ ਨੇ ਰਾਮਦੇਵ ਨੂੰ 350 ਸਾਲਾ ਸ਼ਹੀਦੀ ਸਮਾਗਮਾਂ ਲਈ ਦਿੱਤਾ ਸੱਦਾ
ਐਡਵੋਕੇਟ ਧਾਮੀ ਵੱਲੋਂ ਯੋਗ ਗੁਰੂ ਰਾਮਦੇਵ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਸਮਾਗਮਾਂ ਨੂੰ ਸਮਰਪਿਤ 23 ਤੋਂ 25 ਨਵੰਬਰ ਤੱਕ ਸ੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾ ਰਹੇ ਸਮਾਗਮਾਂ ਚ ਦਿੱਤੇ ਸੱਦੇ ਨੂੰ ਕਬੂਲਦਿਆਂ ਯੋਗ ਗੁਰੂ ਰਾਮਦੇਵ ਨੇ ਐਡਵੋਕੇਟ ਧਾਮੀ ਵੱਲੋਂ ਲਾਈ ਹਰ ਸੇਵਾ ਕਬੂਲਣ ਦਾ ਦਿੱਤਾ ਭਰੋਸਾ।