Mohali Police Video : ਮੁਹਾਲੀ ਚ ਪੁਲਿਸ ਮੁਲਾਜ਼ਮ ਦੀ ਰਿਸ਼ਵਤ ਲੈਣ ਦੀ ਵੀਡੀਓ ਵਾਇਰਲ, ਚਲਾਨ ਮਾਫ਼ ਕਰਨ ਦਾ ਇਲਜ਼ਾਮ

Mohali Police Video : ਮੁਹਾਲੀ ਵਿੱਚ ਟ੍ਰੈਫਿਕ ਪੁਲਿਸ ਦੇ ਰਿਸ਼ਵਤ ਲੈਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰਕਮ ਚਲਾਨ ਤੋਂ ਬਚਾਉਣ ਲਈ ਲਈ ਗਈ ਸੀ। ਵੀਡੀਓ ਨੂੰ ਜ਼ੀਰਕਪੁਰ ਦਾ ਦੱਸਿਆ ਜਾ ਰਿਹਾ ਹੈ।

By  KRISHAN KUMAR SHARMA May 28th 2026 10:14 AM -- Updated: May 28th 2026 10:22 AM

Mohali Police : ਮੁਹਾਲੀ ਵਿੱਚ ਟ੍ਰੈਫਿਕ ਪੁਲਿਸ ਦੇ ਰਿਸ਼ਵਤ ਲੈਣ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਰਕਮ ਚਲਾਨ ਤੋਂ ਬਚਾਉਣ ਲਈ ਲਈ ਗਈ ਸੀ। ਵੀਡੀਓ ਨੂੰ ਜ਼ੀਰਕਪੁਰ ਦਾ ਦੱਸਿਆ ਜਾ ਰਿਹਾ ਹੈ।

ਵਾਇਰਲ ਵੀਡੀਓ ਵਿੱਚ ਇੱਕ ਨੌਜਵਾਨ ਟ੍ਰੈਫਿਕ ਬੂਥ ਦੇ ਬਾਹਰ ਖੜ੍ਹੇ ਏਐਸਆਈ ਨਾਲ ਗੱਲਬਾਤ ਕਰਦਾ ਨਜ਼ਰ ਆ ਰਿਹਾ ਹੈ। ਗੱਲਬਾਤ ਦੌਰਾਨ ਨੌਜਵਾਨ ਪਹਿਲਾਂ 500 ਰੁਪਏ ਦੇਣ ਦੀ ਗੱਲ ਕਰਦਾ ਹੈ, ਪਰ ਏਐਸਆਈ ਉਸ ਤੋਂ ਹੋਰ ਵੱਧ ਰਕਮ ਦੀ ਮੰਗ ਕਰਦਾ ਸੁਣਾਈ ਦਿੰਦਾ ਹੈ।


ਇਸ ਤੋਂ ਬਾਅਦ ਨੌਜਵਾਨ ਬਾਹਰ ਖੜ੍ਹੇ ਦੂਜੇ ਵਿਅਕਤੀ ਤੋਂ ਪੈਸੇ ਲੈ ਕੇ ਆਉਂਦਾ ਹੈ ਅਤੇ ਏਐਸਆਈ ਨੂੰ ਦੇ ਦਿੰਦਾ ਹੈ। ਵੀਡੀਓ ਵਿੱਚ ਨੌਜਵਾਨ ਇਹ ਵੀ ਕਹਿੰਦਾ ਸੁਣਾਈ ਦਿੰਦਾ ਹੈ ਕਿ ਉਸਦਾ ਚਲਾਨ ਨਾ ਕੱਟਿਆ ਜਾਵੇ ਅਤੇ ਖਿੱਚੀ ਗਈ ਫੋਟੋ ਵੀ ਡਿਲੀਟ ਕਰ ਦਿੱਤੀ ਜਾਵੇ। ਇਸ 'ਤੇ ਏਐਸਆਈ ਨੌਜਵਾਨ ਨੂੰ ਭਰੋਸਾ ਦਿੰਦਾ ਹੈ ਕਿ ਉਸਦਾ ਚਲਾਨ ਨਹੀਂ ਕੀਤਾ ਜਾਵੇਗਾ।

Related Post