Wed, May 27, 2026
Whatsapp

Sangrur ’ਚ ਵਾਪਰੀ ਵੱਡੀ ਘਟਨਾ; ਵਿਆਹ ਦਾ ਖਾਣਾ ਖਾਣ ਮਗਰੋਂ ਕਈ ਲੋਕਾਂ ਦੀ ਵਿਗੜੀ ਸਿਹਤ, ਜ਼ੇਰੇ ਇਲਾਜ

ਦੱਸ ਦਈਏ ਕਿ ਵਿਆਹ ਸਮਾਗਮ ’ਚ ਖਾਣਾ ਖਾਣ ਵਾਲੇ ਹਰ ਵਿਅਕਤੀ ਨੂੰ ਅਚਾਨਕ ਉਲਟੀਆਂ ਅਤੇ ਦਸਤ ਹੋਣ ਲੱਗ ਪਏ। ਕੁਝ ਨੂੰ ਬਾਅਦ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਕੁਝ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ।

Reported by:  PTC News Desk  Edited by:  Aarti -- May 27th 2026 07:23 PM -- Updated: May 27th 2026 08:02 PM
Sangrur ’ਚ ਵਾਪਰੀ ਵੱਡੀ ਘਟਨਾ; ਵਿਆਹ ਦਾ ਖਾਣਾ ਖਾਣ ਮਗਰੋਂ ਕਈ ਲੋਕਾਂ ਦੀ ਵਿਗੜੀ ਸਿਹਤ, ਜ਼ੇਰੇ ਇਲਾਜ

Sangrur ’ਚ ਵਾਪਰੀ ਵੱਡੀ ਘਟਨਾ; ਵਿਆਹ ਦਾ ਖਾਣਾ ਖਾਣ ਮਗਰੋਂ ਕਈ ਲੋਕਾਂ ਦੀ ਵਿਗੜੀ ਸਿਹਤ, ਜ਼ੇਰੇ ਇਲਾਜ

ਸੰਗਰੂਰ ਵਿੱਚ, ਇੱਕ ਵਿਆਹ ਸਮਾਰੋਹ ਵਿੱਚ ਖਾਣਾ ਖਾਣ ਤੋਂ ਬਾਅਦ 250 ਦੇ ਕਰੀਬ ਲੋਕਾਂ ਦੇ ਬੀਮਾਰ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਖਾਣਾ ਖਾਣ ਤੋਂ ਬਾਅਦ ਲੋਕ ਕਾਫੀ ਬੀਮਾਰ ਹੋ ਗਏ। ਇਨ੍ਹਾਂ ’ਚ ਬੱਚੇ ਵੀ ਸ਼ਾਮਲ ਹਨ।

ਦੱਸ ਦਈਏ ਕਿ ਵਿਆਹ ਸਮਾਗਮ ’ਚ ਖਾਣਾ ਖਾਣ ਵਾਲੇ ਹਰ ਵਿਅਕਤੀ ਨੂੰ ਅਚਾਨਕ ਉਲਟੀਆਂ ਅਤੇ ਦਸਤ ਹੋਣ ਲੱਗ ਪਏ। ਕੁਝ ਨੂੰ ਬਾਅਦ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਜਦਕਿ ਕੁਝ ਨੂੰ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਇਸ ਤੋਂ ਇਲਾਵਾ, ਕੁਝ ਲੋਕਾਂ ਨੂੰ ਹਰਿਆਣਾ ਲਿਜਾਇਆ ਗਿਆ।


ਦੱਸ ਦਈਏ ਕਿ ਇਹ ਘਟਨਾ ਮੂਣਕ ਸ਼ਹਿਰ ਤੋਂ ਸਾਹਮਣੇ ਆਈ ਹੈ, ਜਿੱਥੇ ਮੰਗਲਵਾਰ ਦੁਪਹਿਰ ਨੂੰ ਸਥਾਨਕ ਧਰਮਸ਼ਾਲਾ ਵਿੱਚ ਵਿਆਹ ਸਮਾਗਮ ਆਯੋਜਿਤ ਕੀਤਾ ਗਿਆ ਸੀ। ਅਧਿਕਾਰੀਆਂ ਅਤੇ ਸਥਾਨਕ ਨਿਵਾਸੀਆਂ ਦੇ ਅਨੁਸਾਰ, ਸਮਾਗਮ ਵਿੱਚ ਆਏ ਮਹਿਮਾਨਾਂ ਨੂੰ ਸਮਾਗਮ ਵਿੱਚ ਪਰੋਸਿਆ ਗਿਆ ਭੋਜਨ ਖਾਣ ਤੋਂ ਥੋੜ੍ਹੀ ਦੇਰ ਬਾਅਦ ਉਲਟੀਆਂ, ਦਸਤ ਅਤੇ ਪੇਟ ਨਾਲ ਸਬੰਧਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ।

ਜਿਵੇਂ ਹੀ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧੀ, ਕਈ ਪ੍ਰਭਾਵਿਤ ਮਹਿਮਾਨਾਂ ਨੂੰ ਮੂਣਕ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਜਦੋਂ ਕਿ ਕਈਆਂ ਨੂੰ ਪੰਜਾਬ ਅਤੇ ਗੁਆਂਢੀ ਹਰਿਆਣਾ ਦੇ ਨਿੱਜੀ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। 

ਜਾਣਕਾਰੀ ਅਨੁਸਾਰ, ਮੂਨਕ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਦੀ ਭਾਰੀ ਭੀੜ ਦੇਖੀ ਗਈ, ਜਿਸ ਕਾਰਨ ਮੈਡੀਕਲ ਸਟਾਫ ਨੂੰ ਬਿਸਤਰੇ ਪੂਰੀ ਤਰ੍ਹਾਂ ਭਰ ਜਾਣ ਤੋਂ ਬਾਅਦ ਫਰਸ਼ 'ਤੇ ਗੱਦੇ ਦਾ ਪ੍ਰਬੰਧ ਕਰਨ ਲਈ ਮਜਬੂਰ ਹੋਣਾ ਪਿਆ। ਡਾਕਟਰਾਂ ਅਤੇ ਪੈਰਾ ਮੈਡੀਕਲ ਟੀਮਾਂ ਨੇ ਰਾਤ ਭਰ ਇਲਾਜ ਜਾਰੀ ਰੱਖਿਆ, ਕਿਉਂਕਿ ਲਗਾਤਾਰ ਮਰੀਜ਼ਾਂ ਦੀ ਗਿਣਤੀ ਵਧਦੀ ਜਾ ਰਹੀ ਸੀ 

ਦੂਜੇ ਪਾਸੇ ਇਸ ਦੌਰਾਨ ਪੰਜਾਬ ਸਰਕਾਰ ਦੀ ਸਿਹਤ ਕ੍ਰਾਂਤੀ ਦੇ ਦਾਅਵਿਆਂ ਦੀ ਵੀ ਫੂਕ ਨਿਕਲੀ। ਦਰਅਸਲ ਸਰਕਾਰੀ ਹਸਪਤਾਲ ’ਚ ਸੁਵਿਧਾ ਦੀ ਘਾਟ ਹੋਣ ਦੇ ਚੱਲਦੇ ਇੱਕ ਬੈੱਡ ’ਤੇ ਕਈ ਕਈ ਮਰੀਜ਼ਾਂ ਨੂੰ ਲਿਟਾਉਣਾ ਪਿਆ। ਨਾਲ ਹੀ ਸਿਹਤ ਸਬੰਧੀ ਬੀਮਾਰੀਆਂ ਹੋਣ ਦੇ ਚੱਲਦੇ ਹਸਪਤਾਲ ’ਚ ਬਾਥਰੂਮ ਬਿਲਕੁੱਲ ਵੀ ਸਾਫ ਨਹੀਂ ਸੀ ਅਤੇ ਇਸਤੇਮਾਲ ਕੀਤੇ ਹੋਏ ਡਸਟਬਿਨ ਦਾ ਵੀ ਇੰਤਜ਼ਾਮ ਨਹੀਂ ਕੀਤਾ ਗਿਆ। 

ਇਹ ਵੀ ਪੜ੍ਹੋ  : Moga : ਮੋਗਾ 'ਚ ਹੈਵਾਨੀਅਤ ਦੀਆਂ ਹੱਦਾਂ ਪਾਰ, ਗੁਆਂਢੀ ਨੇ 9 ਸਾਲਾ ਬੱਚੀ ਨਾਲ ਜ਼ਬਰ-ਜਨਾਹ ਤੋਂ ਬਾਅਦ ਕੀਤਾ ਕਤਲ, ਲਾਸ਼ ਗਾਡਰ 'ਤੇ ਲਟਕਾਈ

- PTC NEWS

Electrical Saftey authority

Top News view more...

Latest News view more...

PTC NETWORK
PTC NETWORK