ਕਿਸਨੂੰ ਮੰਗਣੀ ਪਈ ਬਿਕਰਮ ਮਜੀਠੀਆ ਤੋਂ ਸ਼ਰੇਆਮ ਮੁਆਫੀ ਅਤੇ ਕਿਉਂ, ਜਾਣੋ?

By  Joshi October 29th 2017 11:53 AM -- Updated: October 29th 2017 11:56 AM

ਪੰਜਾਬ ਦੇ ਸਾਬਕਾ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਕੋਲੋਂ ਅੱਜ ਕਿਸੇ ਨੇ ਮੁਆਫੀ ਮੰਗੀ ਹੈ ਅਤੇ ਉਹ ਵੀ ਇੱਕ ਵੱਡੇ ਮਸਲੇ 'ਤੇ, ਇਹ ਮਸਲਾ ਹੈ ਡਰੱਗ ਸਪਲਾਈ ਭਾਵ ਨਸ਼ਾ ਤਸਕਰੀ ਦਾ।

ਦਰਅਸਲ, ਇੱਕ ਅੰਗਰੇਜ਼ੀ ਅਖਬਾਰ ਨੂੰ ਬਿਕਰਮ ਮਜੀਠੀਆ ਤੋਂ ਉਦੋਂ ਮੁਆਫੀ ਮੰਗਣੀ ਪੈ ਗਈ ਜਦੋਂ ਉਹਨਾਂ ਨੂੰ ਅਦਲਾਤ ਵੱਲੋਂ ਕਲੀਨ ਚਿੱਟ ਹਾਸਿਲ ਕਰ ਚੁੱਕੇ ਮਜੀਠੀਆ 'ਤੇ ਗਲਤ ਖਬਰ ਲਗਾਉਣ ਦਾ ਅਹਿਸਾਸ ਹੋਇਆ। ਅਖਬਾਰ ਨੇ ਇਸ ਮਸਲੇ 'ਤੇ ਮਜੀਠੀਆ ਖਿਲਾਫ ਕਾਫੀ ਗੱਲਾਂ ਲਿਖੀਆਂ ਸਨ।

ਕਿਸਨੂੰ ਮੰਗਣੀ ਪਈ ਬਿਕਰਮ ਮਜੀਠੀਆ ਤੋਂ ਸ਼ਰੇਆਮ ਮੁਆਫੀ ਅਤੇ ਕਿਉਂ, ਜਾਣੋ?ਅੱਜ ਆਪਣੇ ਅਖਬਾਰ 'ਚ ਪਹਿਲੇ ਸਫੇ 'ਤੇ ਉਹਨਾਂ ਇੱਕ ਕਾਲਮ ਛਾਪਿਆ ਅਤੇ ਲਿਖਿਆ ਕਿ ਬਿਕਰਮ ਸਿੰਘ ਮਜੀਠੀਆ ਦੀ ਡਰੱਗ ਰੈਕਟ 'ਚ ਕੋਈ ਸ਼ਮੂਲੀਅਤ ਜਾਂ ਰੋਲ ਨਹੀਂ ਅਤੇ ਉਹ ਸਾਰੇ ਦੋਸ਼ ਗਲਤ ਅਤੇ ਆਧਾਰਹੀਣ ਹਨ ਅਤੇ ਅਸੀਂ ਇਸ ਲਈ ਮੁਆਫੀ ਮੰਗਦੇ ਹਾਂ ਕਿ ਸਾਡੇ ਵੱਲੋਂ ਉਹਨਾਂ ਖਿਲਾਫ ਗੱਲਾਂ ਲਿਖੀਆਂ ਗਈਆਂ ਸਨ।

ਉਹਨਾਂ ਕਿਹਾ ਕਿ ਮਜੀਠੀਆ ਦੇ ਮਾਣ ਨੂੰ ਹਾਨੀ ਪਹੁੰਚੀ ਹੈ ਅਤੇ ਇਸ ਕਾਰਨ ਉਹਨਾਂ ਦੇ ਕਰੀਬੀਆਂ ਦੇ ਮਾਣ ਨੂੰ ਵੀ ਜੋ ਹਾਨੀ ਪਹੁੰਚੀ ਹੈ ਅਸੀਂ ਉਸਦੀ ਵੀ ਮੁਆਫੀ ਮੰਗਦੇ ਹਾਂ।

ਕਿਸਨੂੰ ਮੰਗਣੀ ਪਈ ਬਿਕਰਮ ਮਜੀਠੀਆ ਤੋਂ ਸ਼ਰੇਆਮ ਮੁਆਫੀ ਅਤੇ ਕਿਉਂ, ਜਾਣੋ?ਇਸ ਤੋਂ ਇਲਾਵਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਸਪੱਸ਼ਟ ਕਰ ਦਿੱਤਾ ਗਿਆ ਸੀ ਕਿ ਮਜੀਠੀਆ ਖਿਲਾਫ ਕੋਈ ਸਬੂਤ ਨਹੀਂ ਮਿਲੇ ਹਨ ਅਤੇ ਇਸ ਲਈ ਉਹਨਾਂ ਖਿਲਾਫ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

—PTC News

Related Post