NIA ਨੇ ਗੈਂਗਸਟਰ ਹਰਵਿੰਦਰ ਰਿੰਦਾ ਦੇ ਸਿਰ 'ਤੇ ਰੱਖਿਆ 10 ਲੱਖ ਰੁਪਏ ਦਾ ਇਨਾਮ
Riya Bawa
August 13th 2022 12:42 PM --
Updated:
August 13th 2022 12:45 PM
ਨਵੀਂ ਦਿੱਲੀ : ਕੇਂਦਰੀ ਖੁਫ਼ੀਆ ਏਜੰਸੀ ਐੱਨਆਈਏ (NIA) ਨੇ ਗੈਂਗਸਟਰ ਤੋਂ ਅੱਤਵਾਦੀ ਬਣੇ ਹਰਵਿੰਦਰ ਸਿੰਘ ਰਿੰਦਾ ਦੇ ਸਿਰ 'ਤੇ 10 ਲੱਖ ਰੁਪਏ ਦਾ ਇਮਾਨ ਰੱਖਿਆ ਹੈ। ਰਿੰਦਾ, ਜਿਸ ਨੂੰ ਪੰਜਾਬ ਵਿੱਚ ਖਾਲਿਸਤਾਨੀ ਦਹਿਸ਼ਤਗਰਦੀ ਦਾ ਨਵਾਂ ਚਿਹਰਾ ਕਿਹਾ ਜਾਂਦਾ ਹੈ, ਇੰਟਰ ਸਰਵਿਸਿਜ਼ ਇੰਟੈਲੀਜੈਂਸ (ਆਈ.ਐਸ.ਆਈ.) ਦੀ ਸਰਪ੍ਰਸਤੀ ਹੇਠ ਪਾਕਿਸਤਾਨ ਵਿੱਚ ਰਹਿ ਰਿਹਾ ਹੈ। ਉਹ ਪਾਬੰਦੀਸ਼ੁਦਾ ਖਾਲਿਸਤਾਨੀ ਜਥੇਬੰਦੀ ਬੱਬਰ ਖਾਲਸਾ ਇੰਟਰਨੈਸ਼ਨਲ ਦਾ ਖੁਦਮੁਖਤਿਆਰ ਮੁਖੀ ਵੀ ਹੈ।